ਜਲੰਧਰ ਵਿੱਚ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਕਰਵਾਈ ਗਈ ਜਿਸ ਉੱਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਨੇ ਜਿੱਤ ਹਾਸਲ ਕਰ ਲਈ ਹੈ ਅਤੇ ਇਹ ਸੀਟ ਆਪ ਦੀ ਝੋਲੀ ਪਾਈ ਹੈ। ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ। ਜ਼ਿਮਨੀ ਚੋਣ ਲਈ ਵੋਟਿੰਗ 10 ਮਈ ਨੂੰ ਹੋਈ ਸੀ। ਕਾਂਗਰਸ ਪਿਛਲੀ 4 ਵਾਰ ਇਸ ਸੀਟ 'ਤੇ ਜਿੱਤ ਹਾਸਲ ਕਰਦੀ ਆ ਰਹੀ ਹੈ। 2014 ਅਤੇ 2019 ਵਿੱਚ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਪਤੀ ਸੰਤੋਖ ਸਿੰਘ ਚੌਧਰੀ ਇੱਥੋਂ ਚੋਣ ਜਿੱਤੇ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਇਹ ਸੀਟ ਗੁਆ ਦਿੱਤੀ। ਚੌਥੇ ਨੰਬਰ 'ਤੇ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੂੰ 20354 ਵੋਟਾਂ, ਪੰਜਵੇਂ ਨੰਬਰ 'ਤੇ ਨੋਟਾ ਨੂੰ 6656 ਅਤੇ ਛੇਵੇਂ ਨੰਬਰ 'ਤੇ ਨੀਟੂ ਸ਼ਟਰਾਂਵਾਲਾ ਨੂੰ 4599 ਵੋਟਾਂ ਮਿਲੀਆਂ।
Jalandhar Bypoll Result : ਕਾਂਗਰਸ ਦੇ ਗੜ੍ਹ 'ਚ ਚੱਲਿਆ ਝਾੜੂ, AAP ਦੇ ਸੁਸ਼ੀਲ ਰਿੰਕੂ ਜਿੱਤੇ ਜਲੰਧਰ ਜ਼ਿਮਨੀ ਚੋਣ - Jalandhar Elections
17:19 May 13
*ਆਪ ਦੀ ਜਲੰਧਰ ਜ਼ਿਮਨੀ ਚੋਣ ਵਿੱਚ ਧਮਾਕੇਦਾਰ ਜਿੱਤ, ਜਾਣੋ ਅੱਜ ਪੂਰਾ ਦਿਨ ਕੀ-ਕੀ ਹੋਇਆ
13:53 May 13
*ਪਾਰਟੀ ਮੁਤਾਬਕ ਵੋਟ ਸ਼ੇਅਰ
ਪਾਰਟੀ ਮੁਤਾਬਕ ਵੋਟ ਸ਼ੇਅਰ: ਜੇਕਰ ਪਾਰਟੀ ਮੁਤਾਬਕ ਵੋਟ ਸ਼ੇਅਰ ਦੇ ਅੰਕੜਿਆਂ ਵੱਲ ਨਿਗ੍ਹਾਂ ਮਾਰੀਏ, ਤਾਂ ਉਹ ਕੁਝ ਇਸ ਤਰ੍ਹਾਂ ਰਹੇ ਹਨ। ਇਲੈਕਸ਼ਨ ਕਮੀਸ਼ਨ ਆਫ ਇੰਡਿਆ ਦੀ ਸਾਈਟ ਮੁਤਾਬਕ, ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 34.05 ਫੀਸਦੀ, ਭਾਜਪਾ ਦਾ 15.19 ਫੀਸਦੀ, ਕਾਂਗਰਸ ਦਾ 27.44 ਫੀਸਦੀ, ਨੋਟਾ ਦਾ 0.75 ਫੀਸਦੀ, ਅਕਾਲੀ ਦਲ ਦਾ 17.85 ਫੀਸਦੀ, ਐਸਪੀ ਦਾ 0.15 ਫੀਸਦੀ ਅਤੇ ਹੋਰ ਦਾ 4.56 ਫੀਸਦੀ ਰਿਹਾ ਹੈ।
12:27 May 13
*ਆਪ ਵਰਕਰਾਂ ਅਤੇ ਨੇਤਾਵਾਂ ਨੇ ਮਨਾਇਆ ਜਸ਼ਨ
ਆਪ ਵਰਕਰਾਂ ਅਤੇ ਨੇਤਾਵਾਂ ਨੇ ਮਨਾਇਆ ਜਸ਼ਨ: ਜਲੰਧਰ 'ਚ ਹੋਈ ਜ਼ਿਮਨੀ ਚੋਣ ਦੇ ਸਬੰਧ 'ਚ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆ ਲੱਡੂ ਵੰਡੇ। ਕਿਹਾ ਕਿ ਇਹ ਆਮ ਲੋਕਾਂ ਦੀ ਜਿੱਤ ਹੈ, ਜਿਨ੍ਹਾਂ ਨੇ 2022 'ਚ ਵੀ ਸਾਡੇ 'ਤੇ ਵਿਸ਼ਵਾਸ ਜਤਾਇਆ ਸੀ ਅਤੇ ਇਸ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾਈ ਹੈ। ਮੈਂਬਰ ਪਾਰਲੀਮੈਂਟ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਕੰਮ ਨੂੰ ਦੇਖਦੇ ਹੋਏ ਆਪਣੀਆਂ ਵੋਟਾਂ ਪਾਈਆਂ ਹਨ ਜਿਸ ਦਾ ਅਸਰ ਆਉਣ ਵਾਲੀਆਂ ਮਿਉਂਸੀਪਲ ਚੋਣਾਂ 'ਤੇ ਵੀ ਪਵੇਗਾ ਅਤੇ ਨਗਰ ਨਿਗਮ ਚੋਣਾਂ 'ਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਵੱਡੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਉਨ੍ਹਂ ਨੇ ਕਿਹਾ ਪੂਰੇ ਪੰਜਾਬ ਵਿੱਚ ਆਪ ਦੀ ਜਿੱਤ ਦਾ ਵਰਕਰਾਂ ਤੇ ਨੇਤਾਵਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ।
11:54 May 13
*ਆਪਣੀ ਹਾਰ ਉੱਤੇ ਮੁੜ ਰੋਇਆ ਨੀਟੂ ਸ਼ਟਰਾਂਵਾਲਾਂ
ਜਲੰਧਰ ਜ਼ਿਮਨੀ ਚੋਣ 2023 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਨੀਟੂ ਸ਼ਟਰਾਵਾਲੇ ਦੇ ਹੱਥ ਮੁੜ ਨਿਰਾਸ਼ਾ ਲੱਗੀ ਹੈ। ਨੀਟੂ ਸ਼ਟਰਾਂ ਵਾਲੇ ਨੂੰ ਹੁਣ ਤੱਕ 4,599 ਵੋਟਾਂ ਪਈਆਂ ਜਿਸ ਤੋਂ ਬਾਅਦ ਨੀਟੂ ਸ਼ਟਰਾਵਾਲਾ ਫਿਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੋ ਪਿਆ।
07:58 May 13
*ਜਲੰਧਰ ਜਿਮਨੀ ਚੋਣ ਦੇ ਨਤੀਜੇ- ਆਪ ਨੇ ਮਾਰੀ ਬਾਜ਼ੀ
11 ਵਜੇ ਤੋਂ ਤਸਵੀਰ ਸਾਫ ਹੋਣੀ ਸ਼ੁਰੂ ਹੋਈ: ਸਵੇਰੇ ਤੋਂ ਜਦੋਂ ਚੋਣ ਨਤੀਜੇ ਐਲਾਨੇ ਜਾ ਰਹੇ ਸੀ, ਤਾਂ ਆਮ ਆਦਮੀ ਪਾਰਟੀ ਲੀਡ ਕਰ ਰਹੀ ਸੀ, ਫਿਰ ਵਿੱਚ ਆਪ ਅਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਆਖੀਰ, ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਲੰਧਰ ਲੋਕ ਸਭਾ ਸੀਟ ਉੱਤੇ ਕਾਬਜ਼ ਕਰਨ ਵਿੱਚ ਸਫ਼ਲ ਰਹੀ। ਇਸ ਦੇ ਨਾਲ ਹੀਂ, ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਜਸ਼ਨ ਦਾ ਮਾਹੌਲ ਸ਼ੁਰੂ ਹੋ ਗਿਆ। ਲੁਧਿਆਣਾ ਤੋਂ ਐਮਐਲਏ ਤੇ ਹੋਰ ਜ਼ਿਲ੍ਹਿਆਂ ਦੇ ਐਮਐਲਏ ਨੇ ਆਪ ਦੀ ਜਿੱਤ ਉੱਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਪਾਰਟੀ | ਉਮੀਦਵਾਰ | ਵੋਟ | ਵੋਟ ਫੀਸਦੀ |
ਆਮ ਆਦਮੀ ਪਾਰਟੀ | ਸੁਸ਼ੀਲ ਰਿੰਕੂ | 3,02,097 | 34.05 |
ਕਾਂਗਰਸ | ਕਰਮਜੀਤ ਕੌਰ ਚੌਧਰੀ | 2,43,450 | 27.44 |
ਅਕਾਲੀ ਦਲ-ਬਸਪਾ | ਡਾ. ਸੁਖਵਿੰਦਰ ਸੁੱਖੀ | 1,58,354 | 17.85 |
ਭਾਜਪਾ | ਇੰਦਰ ਇਕਬਾਲ ਅਟਵਾਲ | 1,34,706 | 15.19 |
ਕਰਤਾਰਪੁਰ ਅਤੇ ਪੱਛਮ ਤੋਂ ਸਭ ਤੋਂ ਵੱਧ ਲੀਡ : ਵਿਧਾਨ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਜਲੰਧਰ ਤੋਂ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੂੰ ਕਰਤਾਰਪੁਰ ਤੋਂ ਸਭ ਤੋਂ ਵੱਧ 13890 ਦੀ ਲੀਡ ਮਿਲੀ ਹੈ। ਦੂਜੇ ਨੰਬਰ ਨੂੰ ਜਲੰਧਰ ਵੈਸਟ ਤੋਂ 9500 ਦੀ ਲੀਡ ਮਿਲੀ। ਇਸ ਤੋਂ ਬਾਅਦ ਆਦਮਪੁਰ ਤੋਂ 8960, ਫਿਲੌਰ ਅਤੇ ਜਲੰਧਰ ਛਾਉਣੀ ਤੋਂ 7 ਹਜ਼ਾਰ, ਨਕੋਦਰ ਤੋਂ 5211 ਅਤੇ ਸ਼ਾਹਕੋਟ ਤੋਂ 273 ਲੀਡਾਂ ਪ੍ਰਾਪਤ ਹੋਈਆਂ। 'ਆਪ' ਨੂੰ ਜਲੰਧਰ ਕੇਂਦਰੀ ਤੋਂ 543 ਘੱਟ ਅਤੇ ਉੱਤਰੀ ਤੋਂ 1259 ਘੱਟ ਵੋਟਾਂ ਮਿਲੀਆਂ। ਹਾਲਾਂਕਿ, ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਰਸਮੀ ਅੰਕੜੇ ਜਾਰੀ ਕੀਤੇ ਜਾਣੇ ਬਾਕੀ ਹਨ।
ਸਭ ਤੋਂ ਵੱਧ 'ਆਪ' ਅਤੇ ਸਭ ਤੋਂ ਘੱਟ ਵੋਟਿੰਗ ਕਾਂਗਰਸੀ ਵਿਧਾਇਕ ਦੇ ਇਲਾਕੇ 'ਚ ਹੋਈ : ਵੋਟਿੰਗ ਦੀ ਗੱਲ ਕਰੀਏ ਤਾਂ 'ਆਪ' ਵਿਧਾਇਕ ਬਲਕਾਰ ਸਿੰਘ ਦੇ ਹਲਕੇ ਕਰਤਾਰਪੁਰ 'ਚ ਸਭ ਤੋਂ ਵੱਧ ਮਤਦਾਨ (58%) ਹੋਇਆ। ਸ਼ਾਹਕੋਟ ਵਿਧਾਨ ਸਭਾ ਹਲਕਾ 57.4% ਵੋਟਾਂ ਨਾਲ ਦੂਜੇ ਨੰਬਰ 'ਤੇ ਰਿਹਾ। ਇੱਥੋਂ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਹਨ। ਸਭ ਤੋਂ ਘੱਟ 49.7% ਮਤਦਾਨ ਜਲੰਧਰ ਕੈਂਟ ਵਿੱਚ ਦਰਜ ਕੀਤਾ ਗਿਆ। ਕਾਂਗਰਸੀ ਵਿਧਾਇਕ ਪਰਗਟ ਸਿੰਘ ਵੀ ਇੱਥੇ ਹਨ। ਇਸ ਤੋਂ ਇਲਾਵਾ ਫਿਲੌਰ ਵਿੱਚ 55.8%, ਜਲੰਧਰ ਉੱਤਰੀ ਵਿੱਚ 54.5% ਅਤੇ ਆਦਮਪੁਰ ਵਿੱਚ 54% ਵੋਟਿੰਗ ਹੋਈ। ਇਨ੍ਹਾਂ ਤਿੰਨਾਂ ਸੀਟਾਂ 'ਤੇ ਕਾਂਗਰਸ ਦੇ ਵਿਧਾਇਕ ਹਨ।