ਜਲੰਧਰ: ਮੋਹਾਲੀ ਵਿਖੇ ਬੀਤੀ ਰਾਤ ਝੂਲਾ ਟੁੱਟਣ ਨਾਲ ਹੋਈ ਘਟਨਾ ਨਾਲ ਜਿੱਥੇ ਪੰਜਾਬ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ, ਉੱਥੇ ਹੀ ਇਸ ਘਟਨਾ ਤੋਂ ਬਾਅਦ ਜਲੰਧਰ ਵਿੱਚ ਹੁਣ ਪ੍ਰਸ਼ਾਸਨ ਝੂਲਿਆਂ ਦੇ ਮਾਮਲੇ ਵਿੱਚ ਸਖ਼ਤ ਨਜ਼ਰ ਆ ਰਿਹਾ ਹੈ। ਜਿਸ ਤਹਿਤ ਜਲੰਧਰ ਦੇ ਏ.ਸੀ.ਪੀ ਮੋਹਿਤ ਕੁਮਾਰ ਸਿੰਗਲਾ ਨੇ ਸੋਢਲ ਦੇ ਮੇਲੇ Baba Sodal Mela 2022 ਵਿੱਚ ਲੱਗਣ ਵਾਲੇ ਝੂਲਿਆਂ ਦੀ ਜਾਂਚ ਕੀਤੀ।
ਇਸ ਦੌਰਾਨ ਜਲੰਧਰ ਦੇ ਏ.ਸੀ.ਪੀ ਮੋਹਿਤ ਕੁਮਾਰ ਸਿੰਗਲਾ ਮੁਤਾਬਕ ਸੋਢਲ ਦੇ ਮੇਲੇ Baba Sodal Mela 2022 ਵਿੱਚ ਬਹੁਤ ਸਾਰੇ ਲੋਕ ਝੂਲੇ ਲਗਾਉਂਦੇ ਹਨ, ਪਰ ਇਸ ਵਾਰ ਉਨ੍ਹਾਂ ਵੱਲੋਂ ਹਰ ਪੱਖੋਂ ਸੁਰੱਖਿਆ ਨੂੰ ਦੇਖਦੇ ਹੋਏ, ਇਨ੍ਹਾਂ ਝੂਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਏ.ਸੀ.ਪੀ ਮਮੋਹਿਤ ਕੁਮਾਰ ਸਿੰਗਲਾ ਮੁਤਾਬਕ 9 ਤਰੀਕ ਨੂੰ ਸੋਢਲ ਮੇਲਾ Baba Sodal Mela 2022ਹੋਣਾ ਹੈ, ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਇਸੇ ਦੇ ਚੱਲਦੇ ਪੁਲਿਸ ਕੋਲ ਬਹੁਤ ਸਾਰੇ ਪੱਤਰ ਝੂਲੇ ਲਗਾਉਣ ਬਾਰੇ ਆ ਰਹੇ ਹਨ, ਪਰ ਹੁਣ ਤੱਕ ਉਨ੍ਹਾਂ ਵੱਲੋਂ ਸਿਰਫ ਦੋ ਝੂਲਿਆਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਪੱਤਰ ਆਉਣਗੇ, ਉਨ੍ਹਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਇਕ ਪਾਸੇ ਜਿੱਥੇ ਝੂਲਿਆਂ ਦੇ ਮਾਲਕਾਂ ਕੋਲੋਂ ਇਨ੍ਹਾਂ ਦਾ ਟੈਕਨੀਕਲੀ ਫਿੱਟ ਹੋਣ ਦਾ ਸਰਟੀਫਿਕੇਟ ਲਿਆ ਜਾ ਰਿਹਾ ਹੈ। ਉਸ ਦੇ ਦੂਸਰੇ ਪਾਸੇ ਜਿਸ ਥਾਂ ਉੱਤੇ ਇਹ ਝੂਲੇ ਲੱਗਣੇ ਹਨ, ਉਨ੍ਹਾਂ ਦੇ ਮਾਲਕਾ ਕੋਲੋਂ ਵੀ ਇਹ ਸੁਚੇਤ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਝੂਲੇ ਦਾ ਮਾਲਕ ਬਿਨ੍ਹਾਂ ਪੁਲਿਸ ਦੀ ਇਜ਼ਾਜਤ ਤੋਂ ਝੂਲਾ ਨਾ ਲਗਾਵੇ।
ਇਹ ਵੀ ਪੜੋ:- ਮੋਹਾਲੀ ਵਿੱਚ ਝੂਲਾ ਡਿੱਗਣ ਦੇ ਮਾਮਲੇ ਵਿੱਚ FIR ਦਰਜ, ਘੱਟ ਦਿਲ ਵਾਲੇ ਨਾ ਦੇਖਣ ਇਹ ਵੀਡੀਓ