ਜਲੰਧਰ: ਕੌਮਾਂਤਰੀ ਮਾਰਗ ਦੇ ਵੇਰਕਾ ਪਲਾਂਟ ਕੋਲ ਬੁੱਧਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਗਿਆ ਜਿਸ 'ਚ ਇੱਕ ਔਰਤ ਦੀ ਮੌਤ 14 ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਦੱਸਣਯੋਗ ਹੈ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਛੋਟੇ ਹਾਥੀ ਤੇ ਇੰਡੈਵਰ ਗੱਡੀ ਵਿਚਕਾਰ ਟੱਕਰ ਹੋ ਗਈ। ਦੱਸ ਦਈਏ, ਛੋਟਾ ਹਾਥੀ ਅੱਗੇ ਜਾ ਰਿਹਾ ਸੀ ਤੇ ਪਿਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੰਡੈਵਰ ਗੱਡੀ ਨੇ ਟੱਕਰ ਮਾਰ ਦਿੱਤੀ।
ਇਸ ਸਬੰਧੀ ਐਬੂਲੈਂਸ ਦੇ ਮੈਨੇਜਰ ਨੀਰਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੇਰਕਾ ਮਿਲਕ ਪਲਾਂਟ ਦੇ ਕੋਲ ਸੜਕ ਹਾਦਸਾ ਵਾਪਰਿਆ ਹੈ ਜੋ ਕਿ ਛੋਟੇ ਹਾਥੀ ਤੇ ਇੰਡੈਵਰ ਗੱਡੀ ਦੇ ਵਿਚਕਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਹਾਥੀ ਦੇ ਵਿੱਚ ਅਨੁੰਦਪੁਰ ਸਾਹਿਬ ਤੋਂ ਹੋਲਾ ਮੁਹੱਲਾ ਮਨਾ ਕੇ ਸ਼ਰਧਾਲੂ ਵਾਪਸ ਪਰਤ ਰਹੇ ਸਨ ਜਿਨ੍ਹਾਂ ਨੂੰ ਇੰਡੈਵਰ ਗੱਡੀ ਨੇ ਟੱਕਰ ਮਾਰ ਦਿੱਤੀ।
ਨੀਰਜ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਛੋਟੇ ਹਾਥੀ ਦੇ ਸ਼ਰਧਾਲੂ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ 108 ਨੂੰ. ਐਬੂਲੈਂਸ ਰਾਹੀਂ ਸਿਵਲ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਪ੍ਰੈੱਸ ਕਲੱਬ 'ਚ ਹਰਿਆਣਾ ਉਰਦੂ ਅਕਾਦਮੀ ਨੇ ਕਰਵਾਇਆ ਕਵੀ ਦਰਬਾਰ
ਐਸ.ਐਚ.ਓ ਰਾਜੇਸ਼ ਠਾਕੁਰ ਨੇ ਕਿਹਾ ਕਿ ਇਹ ਹਾਦਸਾ ਕੌਮਾਂਤਰੀ ਮਾਰਗ ਵੇਰਕਾ ਮਿਲਕ ਪਲਾਂਟ ਦੇ ਕੋਲ ਵਾਪਰਿਆ ਹੈ। ਉਨ੍ਹਾਂ ਕਿਹਾ ਹਾਦਸਾ ਵੇਲੇ ਛੋਟੇ ਹਾਥੀ ਵਿੱਚ 15 ਸਵਾਰੀਆਂ ਸਵਾਰ ਸਨ ਜਿਨ੍ਹਾਂ 'ਚੋਂ ਇੱਕ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਇਹ ਸ਼ਰਧਾਲੂ ਅਨੰਦਪੁਰ ਸਾਹਿਬ ਤੋਂ ਹੋਲਾ ਮੁਹੱਲਾ ਮਨਾ ਕੇ ਅੰਮ੍ਰਿਤਸਰ ਜਾ ਰਹੇ ਸਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਛੋਟੇ ਹਾਥੀ ਨੂੰ ਪਿੱਛੋਂ ਦੀ ਤੇਜ਼ ਰਫ਼ਤਾਰ ਵਾਲੀ ਇੰਡੈਵਰ ਗੱਡੀ ਨੇ ਟੱਕਰ ਮਾਰੀ ਸੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਪੁਲਿਸ ਨੇ ਇੰਡੈਵਰ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।