ਜਲੰਧਰ: ਸਾਇਪ੍ਰਸ ਤੋਂ ਭਾਰਤ ਛੁੱਟੀ ਕੱਟਣ ਆਏ 115 ਦੇ ਕਰੀਬ ਮੁੰਡੇ ਕੁੜੀਆਂ ਤਾਲਾਬੰਦੀ ਕਾਰਨ ਭਾਰਤ ਵਿੱਚ ਹੀ ਫਸ ਕੇ ਰਹਿ ਗਏ ਹਨ। ਇਹ ਮੁੰਡੇ ਕੁੜੀਆਂ ਸਰਕਾਰ ਨੂੰ ਸਪੈਸ਼ਲ ਉਡਾਣ ਰਾਹੀਂ ਵਾਪਸ ਸਾਇਪ੍ਰਸ ਭੇਜਣ ਦੇ ਲਈ ਅਪੀਲ ਕਰ ਰਹੇ ਹਨ।
ਸਾਇਪ੍ਰਸ ਤੋਂ ਆਏ ਇਨ੍ਹਾਂ ਮੁੰਡੇ ਕੁੜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਲੋਕ ਵਰਕ ਪਰਮਿਟ 'ਤੇ ਸਾਇਪ੍ਰਸ ਗਏ ਸਨ ਤੇ ਕੁਝ ਸਟੱਡੀ ਵੀਜ਼ਾ 'ਤੇ ਸਾਇਪ੍ਰਸ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਵਿੱਚ ਛੁੱਟੀਆਂ ਕੱਟਣ ਲਈ ਆਏ ਸਨ ਪਰ ਤਾਲਾਬੰਦੀ ਲੱਗਣ ਕਾਰਨ ਉਹ ਇੱਥੇ ਹੀ ਫਸ ਗਏ ਹਨ। ਉਨ੍ਹਾਂ ਨੇ ਸਾਇਪ੍ਰਸ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੁਣ ਵਾਪਸ ਸਾਇਪ੍ਰਸ ਜਾਣਾ ਚਾਹੁੰਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ, ਜੋ ਸਾਇਪ੍ਰਸ ਸਟੂਡੈਂਟ ਵੀਜ਼ਾ 'ਤੇ ਗਏ ਸਨ, ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ। ਇਸ ਲਈ ਉਨ੍ਹਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਲਈ ਕੋਈ ਸਪੈਸ਼ਲ ਉਡਾਣ ਚਲਾਈ ਜਾਵੇਂ ਤਾਂ ਕਿ ਉਹ ਵਾਪਸ ਜਾ ਸੱਕਣ।
ਇਹੀ ਵੀ ਪੜੋ: ਵਿਕਾਸ ਦੂਬੇ ਨੂੰ ਪੁਲਿਸ ਅਦਾਲਤ ਵਿੱਚ ਕਰੇਗੀ ਪੇਸ਼, ਟਰਾਂਜਿਟ ਰਿਮਾਂਡ ‘ਤੇ ਭੇਜਿਆ ਜਾਵੇਗਾ ਯੂਪੀ
ਉਨ੍ਹਾਂ ਦੱਸਿਆ ਕਿ ਹਾਲਾਂਕਿ ਸਾਇਪ੍ਰਸ ਸਰਕਾਰ ਨੇ ਉਨ੍ਹਾਂ ਨੂੰ ਆਉਂਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਮਿਲ ਰਹੀ।