ਜਲੰਧਰ: ਜਲੰਧਰ ਦੇ ਮਿੱਠਾਪੁਰ Mithapur village of Jalandhar ਪਿੰਡ ਚਾਰ ਹਾਕੀ ਓਲੰਪੀਅਨਾਂ ਕਰਕੇ ਅੱਜ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ, ਇਸ ਪਿੰਡ ਤੋਂ ਸਭ ਤੋਂ ਪਹਿਲੇ ਪਰਗਟ ਸਿੰਘ ਹਾਕੀ ਓਲੰਪੀਅਨ ਬਣੇ, ਜਿਸ ਤੋਂ ਬਾਅਦ ਅੱਜ ਇਸੇ ਪਿੰਡ ਦੇ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਹਨ, ਇਹੀ ਨਹੀਂ ਅੱਜ ਭਾਰਤੀ ਹਾਕੀ ਟੀਮ ਦੇ ਵਿੱਚ ਖੇਡ ਰਹੇ, ਮਨਦੀਪ ਸਿੰਘ ਅਤੇ ਵਰੁਣ ਵੀ ਇਸੇ ਪਿੰਡ ਤੋਂ ਹਨ।
ਜਿਸ ਗਰਾਊਂਡ ਵਿੱਚ ਇਹ ਸਾਰੇ ਖਿਡਾਰੀ ਖੇਡਕੇ ਓਲੰਪੀਅਨ ਬਣੇ ਅੱਜ ਉਸ ਗਰਾਊਂਡ Mithapur Hockey Stadium ਦੀ ਹਾਲਤ ਇਹ ਹੈ ਕਿ ਉਥੇ ਜੇ ਪ੍ਰੈਕਟਿਸ ਤੱਕ ਨਹੀਂ ਕਰ ਸਕਦੇ। ਗਰਾਊਂਡ ਵਿਚ ਨਵਾਂ ਐਸਟਰੋਟਰਫ ਲਗਾਉਣ ਲਈ ਪੂਰੀ ਗਰਾਊਂਡ ਨੂੰ ਪੁੱਟ ਦਿੱਤਾ ਗਿਆ ਹੈ ਅਤੇ ਆਸੇ ਪਾਸੇ ਵੱਡੀਆਂ ਵੱਡੀਆਂ ਨਾਲੀਆਂ ਬਣਾ ਦਿੱਤੀਆਂ ਗਈਆਂ। ਇਹ ਉਹੀ ਸਟੇਡੀਅਮ Mithapur Hockey Stadium ਹੈ, ਜਿੱਥੇ ਓਲੰਪਿਕ ਖੇਡਾਂ ਵਿੱਚ ਬਰੌਂਜ਼ ਮੈਡਲ ਜਿੱਤ ਕੇ ਆਈ ਭਾਰਤੀ ਟੀਮ ਦੇ ਕਪਤਾਨ ਸਮੇਤ ਤਿੰਨ ਖਿਲਾੜੀਆਂ ਦਾ ਭਰਪੂਰ ਸਵਾਗਤ ਕੀਤਾ ਗਿਆ ਸੀ।
ਅਸੀਂ ਇੱਥੇ ਆਉਂਦਿਆਂ ਹੀ ਉਨ੍ਹਾਂ ਨੇ ਇਸ ਗਰਾਊਂਡ ਨੂੰ ਮੱਥਾ ਟੇਕਿਆ ਸੀ। ਅੱਜ ਇਸ ਗਰਾਊਂਡ ਵਿੱਚ ਕਰੀਬ 100 ਬੱਚਾ ਹਾਕੀ ਦੀ ਪ੍ਰੈਕਟਿਸ ਕਰਦਾ ਹੈ, ਪਰ ਗਰਾਊਂਡ ਵਿੱਚ ਐਸਟ੍ਰੋਟਰਫ ਲਗਾਉਣ ਲਈ ਇਸ ਗਰਾਊਂਡ ਨੂੰ ਖਾਲੀ ਕਰਵਾ ਕੇ ਪੁੱਟ ਦਿੱਤਾ ਗਿਆ, ਜਿਸ ਨਾਲ ਇਹ ਬੱਚੇ ਹੁਣ ਪਿੰਡ ਦੀ ਹੀ ਇੱਕ ਛੋਟੀ ਗਰਾਊਂਡ ਵਿੱਚ ਪ੍ਰੈਕਟਿਸ ਕਰਨ ਨੂੰ ਮਜਬੂਰ ਹਨ।
6 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਨਾ ਸੀ ਨਵਾਂ ਸਟੇਡੀਅਮ ਤੇ ਰਾਹੁਲ ਵਿੱਚ ਲੱਗਣਾ ਸੀ ਐਸਟਰੋਟਰਫ :- ਮਿੱਠਾਪੁਰ ਵਿਖੇ ਹਾਕੀ ਪ੍ਰੇਮੀਆਂ ਕਈ ਬਾਰ ਬਾਰ ਮੰਗ ਤੇ ਪਿਛਲੀ ਸਰਕਾਰ ਵਿੱਚ ਮੰਤਰੀ ਅਤੇ ਮਿੱਠਾਪੁਰ ਦੇ ਮੌਜੂਦਾ ਵਿਧਾਇਕ ਪਰਗਟ ਸਿੰਘ ਵੱਲੋਂ ਮਿੱਠਾਪੁਰ ਦੇ ਹਾਕੀ ਗਰਾਊਂਡ ਲਈ ਛੇ ਕਰੋੜ ਪਚਾਸੀ ਲੱਖ ਦਾ ਇਕ ਪ੍ਰਾਜੈਕਟ ਪਾਸ ਕਰਵਾਇਆ ਗਿਆ ਸੀ ਜਿਸ ਵਿੱਚ ਮਿੱਠਾਪੁਰ ਦੇ ਹਾਕੀ ਸਟੇਡੀਅਮ ਨੂੰ ਨਵਾਂ ਬਣਾ ਕੇ ਗਰਾਊਂਡ ਵਿੱਚ ਐਸਟ੍ਰੋਟਰਫ਼ ਲਗਾਇਆ ਜਾਣਾ ਸੀ ਜਿਸ ਦੀ ਕੀਮਤ ਢਾਈ ਕਰੋੜ ਰੁਪਏ ਹੈ।
ਇਸ ਪ੍ਰੋਜੈਕਟ ਦੇ ਚੱਲਦੇ ਇਸ ਗਰਾਊਂਡ ਵਿੱਚ ਐਸਟਰੋਟਰਫ ਆਉਣ ਤੋਂ ਬਾਅਦ ਗਰਾਊਂਡ ਨੂੰ ਪੂਰੀ ਤਰ੍ਹਾਂ ਪੁੱਟ ਦਿੱਤਾ ਗਿਆ ਜੇ ਸਵਾਲ ਗਰਾਊਂਡ ਦੇ ਅੰਦਰ ਕਿਸੇ ਵੱਡੇ ਪੱਥਰ ਬਾਹਰ ਆ ਗਏ, ਭਾਰਤ ਦੇ ਬਾਹਰ ਮਿੱਟੀ ਦੇ ਵੱਡੇ ਵੱਡੇ ਢੇਰ ਬਣ ਗਏ। ਗਰਾਊਂਡ ਦੇ ਆਲੇ ਦੁਆਲੇ ਵੱਡੀਆਂ ਨਾਲੀਆਂ ਖੂਹ ਦਿੱਤੀਆਂ ਗਈਆਂ, ਜਿਸ ਨਾਲ ਇਹ ਗਰਾਊਂਡ ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਅੱਜ ਕਰੀਬ 4 ਮਹੀਨੇ ਬਾਅਦ ਜਿੱਥੇ ਇਹ ਗਰਾਊਂਡ ਅੱਜ ਵੀ ਪੂਰੀ ਤਰ੍ਹਾਂ ਦਾ ਇਸਤੇਮਾਲ ਹੋਣ ਲਾਇਕ ਬਣੀ ਹੋਈ ਹੈ, ਉਸ ਦੇ ਦੂਸਰੇ ਪਾਸੇ ਕਰੀਬ ਢਾਈ ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲਾ ਐਸਟ੍ਰੋਟਰਫ਼ ਸੀ ਗਰਾਊਂਡ ਦੀ ਸਾਈਟ ਉੱਤੇ ਪਿਆ ਖ਼ਰਾਬ ਹੋ ਰਿਹਾ ਹੈ।
ਜੇ ਨਹੀਂ ਲਗਾਉਣਾ ਸੀ ਐਸਟ੍ਰੋਟਰਫ਼ ਤਾ ਗਾਊਟ ਤਾਂ ਨਾਂ ਪੁੱਟਦੇ :- ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਾਹ ਦੀ ਗਰਾਊਂਡ ਤੋਂ ਖੇਡ ਕੇ ਇਸ ਪਿੰਡ ਦੇ ਚਾਰ ਖਿਡਾਰੀ ਓਲੰਪੀਅਨ ਬਣੇ। ਇਹੀ ਕਾਰਨ ਸੀ ਕਿ ਗਰਾਊਂਡ ਵਿੱਚ ਐਸਟਰੋਟਰਫ ਲਗਾਉਣ ਦੀ ਮੰਗ ਵਧੀ, ਪਰ ਅੱਜ ਹਾਲਾਤ ਇਹ ਨਹੀਂ ਕਿ ਜਿੱਥੇ ਐਸਟਰੋਟਰਫ਼ ਪਿਆ ਖ਼ਰਾਬ ਹੋ ਰਿਹਾ ਹੈ। ਪਿੰਡ ਦੇ ਬੱਚੇ ਵੀ ਇਸ ਗਰਾਊਂਡ ਦੀ ਜਗ੍ਹਾ ਪਿੰਡ ਦੀ ਤੁਸੀਂ ਛੋਟੀ ਗਰਾਊਂਡ ਵਿੱਚ ਹਾਕੀ ਖੇਡਣ ਨੂੰ ਮਜਬੂਰ ਹਨ।
ਲੋਕਾਂ ਦਾ ਕਹਿਣਾ ਹੈ ਕਿ ਜੇ ਗਰਾਊਂਡ ਦਾ ਕੰਮ ਵਿਚਕਾਰ ਹੀ ਬੰਦ ਕਰਨਾ ਸੀ ਹਰ ਸਾਲ ਲੱਖਾਂ ਰੁਪਏ ਦੇ ਐਸਟ੍ਰੋਟਰਫ ਲਿਓਨ ਦੀ ਕੀ ਲੋੜ ਸੀ। ਇਹੀ ਨਹੀਂ ਜੇ ਐਸਟਰੋਟਰਫ ਨਹੀਂ ਲਗਾਉਣਾ ਸੀ ਤਾਂ ਗਰਾਊਂਡ ਨੂੰ ਕਿਉਂ ਕੁੱਟਿਆ ਗਿਆ। ਲੋਕਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਗਰਾਊਂਡ ਦੇ ਇਸ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਕੀ ਗਾਊਡ ਬੱਚਿਆਂ ਦੇ ਖੇਡਣ ਲਾਇਕ ਬਣ ਸਕੇ। ਸਿੰਗਾਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਹਿਲੇ ਰਾਊਂਡ ਵਿਚ ਲਗਾਉਣ ਲਈ ਇਕ ਛੋਟਾ ਐਸਟ੍ਰੋਟਰਫ ਲਿਆਂਦਾ ਗਿਆ ਸੀ, ਪਰ ਉਸ ਨੂੰ ਗਰਾਊਂਡ ਵਿੱਚ ਨਹੀਂ ਲਗਾਇਆ ਗਿਆ, ਜਿਸ ਕਰਕੇ ਉਹ ਵੀ ਇਸੇ ਤਰ੍ਹਾਂ ਖ਼ਰਾਬ ਹੋ ਗਿਆ ਸੀ।
ਇਹ ਵੀ ਪੜੋ:- ਵਪਾਰੀ ਕਤਲ ਮਾਮਲਾ: AGTF ਨੇ ਲੰਡਾ ਗੈਂਗ ਦੇ 2 ਸ਼ੂਟਰਾਂ ਨੂੰ 4 ਵਿਦੇਸ਼ੀ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ