ਜਲੰਧਰ: ਸ਼ਹਿਰ ’ਚ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦਾ ਸ਼ੁਭ ਆਰੰਭ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਸੜਕ ਸੁਰੱਖਿਆ ਤੇ ਜੀਵਨ ਰੱਖਿਆ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਮੁਹਿੰਮ ਦੀ ਸ਼ੁਰੂਆਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਰੀਬਨ ਕੱਟ ਕੇ ਕੀਤੀ ਗਈ।
ਸਕੂਲੀ ਬੱਚਿਆਂ ਹੱਥਾਂ ’ਚ ਸਲੋਗਨਾਂ ਵਾਲੀਆਂ ਤਖ਼ਤੀਆਂ ਫੜ੍ਹ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਇਸ ਮੌਕੇ ਜਿਨ੍ਹਾਂ ਲੋਕਾਂ ਨੇ ਹੈਲਮੇਟ ਨਹੀਂ ਪਏ ਸੀ ਪੁਲੀਸ ਵੱਲੋਂ ਉਨ੍ਹਾਂ ਲੋਕਾਂ ਨੂੰ ਵੀ ਹੈਲਮੇਟ ਵੰਡੇ ਗਏ ਇਸ ਦੌਰਾਨ ਸਕੂਲੀ ਬੱਚਿਆਂ ਨੇ ਵੀ ਹੱਥਾਂ ਵਿੱਚ ਤਖ਼ਤੀਆਂ ਫੜੇ ਟ੍ਰੈਫਿਕ ਸਬੰਧੀ ਸਲੋਗਨ ਲਿਖ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ। ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦੌਰਾਨ ਜਲੰਧਰ ਟ੍ਰੈਫਿਕ ਪੁਲੀਸ ਨੇ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਤੇ ਰੋਕ ਲਗਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਜ਼ਿੰਮਾ ਚੁੱਕਿਆ ਹੈ।
ਲੋਕਾਂ ਨੂੰ ਰੋਡ ਸੇਫ਼ਟੀ ਪ੍ਰਤੀ ਜਾਗਰੂਕ ਕਰਨ ਲਈ ਬਦਲ ਗਏ ਹਨ ਨਿਯਮ
ਗੌਰਤਲਬ ਦੀ ਗੱਲ ਇਹ ਹੈ ਕਿ ਪਹਿਲਾਂ ਜਾਗਰੂਕਤਾ ਗਤੀਵਿਧੀਆਂ ਨੂੰ ਚਲਦੇ ਹੋਏ ਰੋਡ ਸੇਫ਼ਟੀ ਹਫ਼ਤਾ ਮਨਾਇਆ ਜਾਂਦਾ ਸੀ, ਪਰ ਹੁਣ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਪੱਤਰ ਜਾਰੀ ਕਰਦੇ ਹੋਏ ਪੂਰਾ ਇੱਕ ਮਹੀਨੇ ਵਿੱਚ ਇਸ ਹਫ਼ਤੇ ਨੂੰ ਬਦਲ ਦਿੱਤਾ ਹੈ। ਇੰਨਾ ਹੀ ਨਹੀਂ ਹੁਣ ਜਾਗਰੂਕਤਾ ਦੇ ਤਰੀਕੇ ਵੀ ਕਾਫੀ ਬਦਲ ਦਿੱਤੇ ਹਨ।
ਸੜਕ ਦੁਰਘਟਨਾਵਾਂ ਕਰਨ ਹੁੰਦੀਆਂ ਹਨ ਜ਼ਿਆਦਾ ਮੌਤਾਂ: ਗੁਰਪ੍ਰੀਤ ਸਿੰਘ ਭੁੱਲਰ
ਇਸ ਮੋਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਏਨੀ ਮੌਤਾਂ ਕਿਸੇ ਹੋਰ ਕਾਰਨ ਨਹੀਂ ਹੁੰਦੀਆਂ ਹਨ ਜਿੰਨੀਆਂ ਸੜਕ ਦੁਰਘਟਨਾ ਦੇ ਕਾਰਨ ਹੁੰਦੀਆਂ ਹਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਹ ਅਪੀਲ ਕਰਦੇ ਹਨ ਕਿ ਆਪਣੀ ਸੁਰੱਖਿਆ ਆਪਣੇ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਅਤੇ ਹੈਲਮੇਟ ਜ਼ਰੂਰ ਪਹਿਨਣ ਪ੍ਰਤੀ ਜਾਗਰੂਕ ਕਰਨ ਲਈ ਲੋਕਾਂ ਨੂੰ ਹੈਲਮਟ ਵੀ ਵੰਡੇ ਗਏ ਹਨ।