ਜਲੰਧਰ: ਸ਼ਹਿਰ ਵਿੱਚ ਰਿਸ਼ਤਿਆਂ ਨੂੰ ਚੂਰ-ਚੂਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਟੈਗੋਰ ਐਵੇਨਿਊ ਇਲਾਕੇ ਵਿੱਚ ਘਰੇਲੂ ਝਗੜੇ ਦੇ ਚਲਦਿਆਂ ਦੋ ਸਕੇ ਭਰਾਵਾਂ ਨੇ ਭਰਜਾਈ ਨਾਲ ਮਿਲ ਕੇ ਭਰਾ ਨੂੰ ਅੱਗ ਲਾ ਦਿੱਤੀ ਸੀ, ਜਿਸ ਦੀ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਮੌਤ ਹੋ ਗਈ ਹੈ।
ਪੀੜਤ ਰਾਜੇਸ਼ ਕੁਮਾਰ ਨੇ ਕਿਹਾ ਕਿ ਉਸ ਦੇ ਦੋ ਭਰਾ ਹਨ, ਜਿਨ੍ਹਾਂ ਦਾ ਨਾਂਅ ਕੇਦਾਰਨਾਥ ਤੇ ਨਰਿੰਦਰ ਕੁਮਾਰ ਹੈ। ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਭਰਾ ਕੇਦਾਰਨਾਥ ਨੇ ਗ਼ਲਤ ਤਰੀਕੇ ਨਾਲ ਨੌਕਰੀ ਹਾਸਲ ਕੀਤੀ ਸੀ, ਜਿਸ ਕਰ ਕੇ ਉਸ ਦਾ ਉਸ ਦੇ ਭਰਾ ਨਾਲ ਤਕਰਾਰ ਚੱਲ ਰਿਹਾ ਸੀ। ਇਸੇ ਕਾਰਨ ਉਸ ਦੇ ਭਰਾ ਉਸ ਨੂੰ ਵਾਰ-ਵਾਰ ਫੋਨ ਕਰਕੇ ਘਰ ਬੁਲਾ ਰਹੇ ਸਨ। ਰਾਜੇਸ਼ ਨੇ ਦੱਸਿਆ ਕਿ ਜਦੋਂ ਉਹ ਘਰ ਗਿਆ ਤਾਂ ਉਸ ਦੇ ਭਰਾਵਾਂ ਨੇ ਅਤੇ ਭਰਜਾਈ ਨੇ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ।
ਇਸ ਮਾਮਲੇ ਨੂੰ ਲੈ ਕੇ ਰਾਜੇਸ਼ ਕੁਮਾਰ ਦੇ ਗੁਆਂਢੀ ਈਸ਼ਾਂਤ ਸ਼ਰਮਾ ਨੇ ਦੱਸਿਆ ਕਿ ਰਾਜੇਸ਼ ਕੁਮਾਰ ਬਹੁਤ ਹੀ ਸ਼ਾਂਤ ਸੁਭਾਅ ਦਾ ਵਿਅਕਤੀ ਹੈ। ਈਸ਼ਾਂਤ ਨੇ ਦੱਸਿਆ ਕਿ ਰਾਜੇਸ਼ ਦਾ ਆਪਣੇ ਹੀ ਭਰਾ ਨਾਲ ਕਿਸੇ ਮਾਮਲੇ ਨੂੰ ਲੈ ਕੇ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਰ ਕੇ ਰਾਜੇਸ਼ ਦੇ ਭਰਾਵਾਂ ਨੇ ਉਸ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਣ ਉੱਤੇ ਰਾਜੇਸ਼ ਖ਼ੁਦ ਅੱਗ ਉੱਤੇ ਕਾਬੂ ਪਾ ਕੇ ਖ਼ੁਦ ਨੂੰ ਹਸਪਤਾਲ ਭਰਤੀ ਕਰਵਾਇਆ।
ਉੱਕਤ ਮਾਮਲੇ ਨੂੰ ਲੈ ਕੇ ਏ.ਐਸ.ਆਈ ਮੋਹਨ ਸਿੰਘ ਨੇ ਦੱਸਿਆ ਕਿ ਰਾਜੇਸ਼ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਵਿੱਚ ਰਾਜੇਸ਼ ਨੇ ਦੱਸਿਆ ਹੈ ਕਿ ਕੇਦਾਰਨਾਥ, ਨਰਿੰਦਰ ਕੁਮਾਰ ਅਤੇ ਉਸ ਭਰਜਾਈ ਨੇ ਹੀ ਉਨ੍ਹਾਂ ਨੂੰ ਅੱਗ ਲਗਾਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਉੱਥੇ ਹੀ ਮਾਮਲੇ ਦੀ ਛਾਣਬੀਣ ਕਰਨ ਤੋਂ ਬਾਅਦ ਸ਼ਾਮ ਨੂੰ ਏ.ਐੱਸ.ਆਈ. ਸੁਦੇਸ਼ ਕੁਮਾਰ ਨੇ ਖੁਲਾਸਾ ਕੀਤਾ ਕਿ ਰਾਜੇਸ਼ ਨੇ ਘਰ ਦੇ ਕਲੇਸ਼ ਦੇ ਚਲਦਿਆਂ ਰਾਤ ਨੂੰ ਆਪਣੇ ਆਪ ਨੂੰ ਅੱਗ ਲੱਗਾ ਲਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ਦੇ ਆਧਾਰ ਉੱਤੇ ਉਸ ਦੇ ਭਰਾ ਕੇਦਾਰਨਾਥ, ਸੁਨੀਲ ਕੁਮਾਰ ਅਤੇ ਕੇਦਾਰਨਾਧ ਦੀ ਪਤਨੀ ਸੰਧਿਆ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।