ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਦੀ ਭੀੜ ਨੇ ਤਾਲਿਬਾਨੀ ਰੂਪ ਨਾਲ ਜਲੰਧਰ ਦੇ ਪੰਜਾਬੀ ਬਾਗ ਇਲਾਕੇ ਵਿੱਚ ਇਕ ਨੌਜਵਾਨ ਨੂੰ ਮੱਚਦੀ ਹੋਈ ਲੱਕੜ ਨਾਲ ਜੰਮ ਕੇ ਕੁੱਟਿਆ ਗਿਆ। ਇਹ ਤਸੱਦਦ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਸ ਨੌਜਵਾਨ ਨੇ ਮੋਬਾਇਲ ਚੋਰੀ ਕੀਤਾ ਹੈ। ਭੀੜ ਵੱਲੋਂ ਕਾਫ਼ੀ ਦੇਰ ਤੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਅਤੇ ਜਲਦੀ ਹੋਈ ਲੱਕੜੀ ਨਾਲ ਮਾਰ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। Youth beaten up in Jalandhar.In Jalandhar a youth was beaten with a .
ਦੱਸ ਦੇਈਏ ਕਿ ਭੀੜ ਵੱਲੋਂ ਨਾ ਤਾਂ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਲਟਾ ਜਿਸ ਵੇਲੇ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਕੋਲੋਂ ਉਹ ਮੋਬਾਇਲ ਵੀ ਨਹੀਂ ਮਿਲਿਆ ਜਿਸ ਦੀ ਚੋਰੀ ਦਾ ਇਸ ਤੇ ਇਲਜ਼ਾਮ ਸੀ।
ਫਿਲਹਾਲ ਪੁਲਿਸ ਵੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਅਜੇ ਉਨ੍ਹਾਂ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਜੇ ਕੋਈ ਅਜਿਹੀ ਸ਼ਿਕਾਇਤ ਮਿਲਦੀ ਹੈ ਹੁਣ ਤਾਂ ਜਿਸ ਦਾ ਵੀ ਕਸੂਰ ਹੋਵੇਗਾ ਉਸ ਤੇ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਸਿਰਫ ਮੋਬਾਇਲ ਚੋਰੀ ਦਾ ਸ਼ੱਕ ਹੋਣ ਕਰਕੇ ਕਿਸੇ ਨੌਜਵਾਨ ਦੀ ਮੱਚਦੀ ਹੋਈ ਲੱਕੜ ਨਾਲ ਕੁੱਟਮਾਰ ਕਰਨ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੀ ਇਹ ਵੀਡੀਓ ਜਲੰਧਰ ਵਿੱਚ ਖੂਬ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਦੇਖਣ ਵਾਲਾ ਇਸ ਪੀੜ ਨੂੰ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਹੋਣ ਤੋਂ ਬਾਅਦ ਸਮਾਜ ਵਿੱਚ ਪੁਲਿਸ ਅਤੇ ਕਾਨੂੰਨ ਮੌਜੂਦ ਹੈ ਜੋ ਆਰੋਪੀ ਨੂੰ ਬਣਦੀ ਸਜ਼ਾ ਦੇ ਸਕਦਾ ਹੈ। ਇਸ ਤਰ੍ਹਾਂ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਮੌਕੇ ਤੇ ਜੱਜ ਬਣ ਕੇ ਕਿਸੇ ਨੂੰ ਸਜ਼ਾ ਦੇਣਾ ਠੀਕ ਨਹੀਂ ਹੈ।
ਇਹ ਵੀ ਪੜ੍ਹੋ: ਕੰਡਿਆਲੀ ਤਾਰ ਅੱਗੇ ਲੈ ਕੇ ਜਾਣ 'ਤੇ ਬੋਲੇ ਗੁਰਜੀਤ ਸਿੰਘ ਔਜਲਾ ਕਿਹਾ...