ETV Bharat / state

ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ ਦਾ ਹੋਇਆ ਦੇਹਾਂਤ - ਜਲੰਧਰ ਵਿੱਚ ਹਾਕੀ ਖਿਡਾਰੀ

ਸ਼ਹਿਰ ਦੇ ਦਿੱਗਜ ਹਾਕੀ ਖਿਡਾਰੀ ਓਲੰਪੀਅਨ ਅਤੇ ਸੇਵਾਮੁਕਤ ਡੀਆਈਜੀ ਬਲਬੀਰ ਸਿੰਘ ਕੁਲਾਰ ਦਾ ਸ਼ੁੱਕਰਵਾਰ ਹਾਰਟ ਅਟੈਕ ਆਉਣ ਨਾਲ ਦੇਹਾਂਤ ਹੋ ਗਿਆ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਪਿੰਡ ਅਤੇ ਘਰ ਵਿੱਚ ਸ਼ੋਕ ਦੀ ਲਹਿਰ ਹੈ।

ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ
ਹਾਕੀ ਓਲੰਪੀਅਨ ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰਬਲਬੀਰ ਸਿੰਘ ਕੁਲਾਰ
author img

By

Published : Mar 1, 2020, 10:10 PM IST

Updated : Mar 2, 2020, 12:00 AM IST

ਜਲੰਧਰ: ਪੰਜਾਬ ਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਅਤੇ ਕਈ ਪੁਰਸਕਾਰਾਂ ਨਾਲ ਸਨਮਾਨਿਤ ਹਾਕੀ ਖੇਡ ਜਗਤ ਦੇ ਜਾਣੇ ਮਾਣੇ ਚਿਹਰੇ ਅਤੇ ਸੇਵਾਮੁਕਤ ਡੀਆਈਜੀ ਬਲਬੀਰ ਸਿੰਘ ਕੁਲਾਰ ਜੀ ਦਾ ਸ਼ੁੱਕਰਵਾਰ ਹਾਰਟ ਅਟੈਕ ਆਉਣ ਨਾਲ ਦੇਹਾਂਤ ਹੋ ਗਿਆ ਅਤੇ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਸੀ।

26 ਨਵੰਬਰ ਨੂੰ ਉਨ੍ਹਾਂ ਦਾ ਪੁੱਤਰ ਕਮਲਬੀਰ ਸਿੰਘ ( ਸੋਨੂੰ ) ਅਮਰੀਕਾ ਤੋਂ ਆਪਣੇ ਪਿੰਡ ਜਲੰਧਰ ਦੇ ਸੰਸਾਰਪੁਰ ਆਪਣੇ ਪਿਤਾ ਦੀ ਖਰਾਬ ਸਿਹਤ ਚੱਲਦਿਆਂ ਆਇਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤੇ ਸ਼ੁੱਕਰਵਾਰ ਅਚਾਨਕ ਹਾਰਟ ਅਟੈਕ ਆਉਣ ਨਾਲ ਉਨ੍ਹਾਂ ਦੀ ਘਰ ਵਿੱਚ ਹੀ ਮੌਤ ਹੋ ਗਈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਬਚਪਨ ਤੋਂ ਹੀ ਦੋ ਭੈਣਾਂ ਤੋਂ ਛੋਟਾ ਹੋਣ ਕਾਰਨ ਉਸ ਦੇ ਪਿਤਾ ਉਸ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਪਿੰਡ ਵਾਸੀਆਂ ਦੀ ਮਦਦ ਕੀਤੀ ਅਤੇ ਸਾਨੂੰ ਚੰਗੀਆਂ ਗੱਲਾਂ ਸਿਖਾਈਆਂ। ਉਨ੍ਹਾਂ ਦਾ ਕਹਿਣਾ ਹੈ ਉਹ ਅੱਜ ਜੋ ਵੀ ਹਨ ਆਪਣੇ ਪਿਤਾ ਜੀ ਦੀ ਬਦੌਲਤ ਹਨ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।

ਇਸ ਦੇ ਨਾਲ ਹੀ ਬਲਬੀਰ ਸਿੰਘ ਕੁਲਾਰ ਦੇ ਛੋਟੇ ਭਰਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਹ ਆਪਣੇ ਵੱਡੇ ਭਰਾ ਬਲਬੀਰ ਸਿੰਘ ਨਾਲ ਇਕੱਠੇ ਖੇਡਦੇ ਸੀ ਅਤੇ ਉਨ੍ਹਾਂ ਦਾ ਹਾਕੀ ਵਿੱਚ ਬਹੁਤ ਜ਼ਿਆਦਾ ਰੁਝਾਨ ਸੀ।

ਵੇਖੋ ਵੀਡੀਓ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਰਾਈਟਸ ਖੇਡਦੇ ਸੀ ਅਤੇ ਉਹ ਲੈਪਟਿਨ ਖੇਡਦਾ ਹੁੰਦਾ ਸੀ ਅਤੇ ਉਹ ਆਪਣੇ ਭਰਾ ਨੂੰ ਆਪਣੇ ਪੁੱਤਰ ਵਾਂਗ ਹੀ ਸਮਝਦੇ ਸੀ, ਜਿਸਦੇ ਚੱਲਦਿਆਂ ਉਨ੍ਹਾਂ ਨੇ ਉਸ ਨੂੰ ਪੰਜਾਬ ਪੁਲਿਸ ਵਿੱਚ ਵੀ ਭਰਤੀ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਉਹ ਸਭ ਨਾਲ ਹੱਸ ਖੇਡ ਰਹੇ ਸੀ ਕਿ ਅਚਾਨਕ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਅਤੇ ਜਦੋਂ ਸਭ ਇਕੱਠੇ ਹੋ ਕੇ ਉਨ੍ਹਾਂ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੂਸਰਾ ਵੀ ਹੱਟ ਅਟੈਕ ਆ ਗਿਆ, ਜਿਸ ਦੇ ਕਾਰਨ ਉਨ੍ਹਾਂ ਦੇ ਘਰ ਵਿੱਚ ਹੀ ਮੌਤ ਹੋ ਗਈ।

ਉੱਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਭ ਦੀ ਬਹੁਤ ਮਦਦ ਕਰਦੇ ਸੀ ਉਹ ਹਰ ਕਿਸੇ ਦੇ ਦੁੱਖ ਵਿਚ ਖੜ੍ਹੇ ਹੁੰਦੇ ਅਤੇ ਹਰ ਕਿਸੇ ਦੇ ਸੁੱਖ ਵਿੱਚ ਖ਼ੁਸ਼ੀਆਂ ਸਾਂਝੀਆਂ ਕਰਦੇ ਸੀ।

ਜੀਵਨ ਵਿੱਚ ਪਾਈ ਗਈ ਪਾਈਆਂ ਉਪਲੱਬਧੀਆਂ

ਬਲਬੀਰ ਸਿੰਘ ਨੇ ਸਕੂਲ ਤੋਂ ਹੀ ਹਾਕੀ ਦੀ ਸ਼ੁਰੂਆਤ ਕਰਦੇ ਹੋਏ ਕੰਬੋਡੀਆ ਯੂਨੀਵਰਸਿਟੀ ਸਤਰ ਤੇ ਭਾਰਤ ਨੂੰ ਕਈ ਮੈਡਲ ਦਿਵਾਏ ਬਲਬੀਰ ਸਿੰਘ ਨੇ 1962 ਵਿੱਚ ਏਐੱਸਆਈ ਰੈਂਕ 'ਤੇ ਪੰਜਾਬ ਪੁਲਿਸ ਜੁਆਇਨ ਕੀਤੀ। 1963 ਵਿੱਚ ਭਾਰਤੀ ਟੀਮ ਦੇ ਵੱਲੋਂ ਉਨ੍ਹਾਂ ਨੂੰ ਪਹਿਲਾਂ ਇੰਟਰਨੈਸ਼ਨਲ ਟੂਰ ਫਰਾਂਸ ਦੇ ਲਈ ਖੇਡਣ ਨੂੰ ਮਿਲਿਆ ਸੀ, ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਅਫਰੀਕਾ ਈਸਟ ਜਰਮਨੀ ਇੰਗਲੈਂਡ ਨੀਦਰਲੈਂਡ ਇਟਲੀ ਨਿਊਜ਼ੀਲੈਂਡ ਤੇ ਕਈ ਇੰਟਰਨੈਸ਼ਨਲ ਟੂਰ ਭਾਰਤੀ ਹਾਕੀ ਟੀਮ ਦੇ ਵੱਲੋਂ ਖੇਡੇ ਸਨ।

ਏਸ਼ੀਅਨ ਗੇਮਸ 1966 ਬੈਂਕਕੋਂਗ ਵਿੱਚ ਗੋਲਡ ਮੈਡਲ

1968 ਮੈਕਸੀਕੋ ਓਲੰਪਿਕ ਗੇਮਜ਼ ਵਿੱਚ ਬ੍ਰਾਂਜ ਮੈਡਲ

1968 ਤੋਂ 1975 ਤੱਕ ਪੰਜਾਬ ਪੁਲੀਸ ਦੀ ਹਾਕੀ ਟੀਮ ਦਾ ਹਿੱਸਾ ਰਹੇ ਅਤੇ 1981 ਵਿੱਚ ਡੀਐੱਸਪੀ ਬਣੇ ਅਤੇ ਆਈਪੀਐਸ ਰੈਂਕ ਦੇ ਨਾਲ 2001 ਵਿੱਚ ਡੀਆਈਜੀ ਪਦ ਤੋਂ ਸੇਵਾਮੁਕਤ ਹੋਏ।

ਭਾਰਤ ਸਰਕਾਰ ਵੱਲੋਂ ਸਾਲ ਦੋ 2009 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਅਤੇ 1999 ਵਿੱਚ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਆ ਗਿਆ।

ਇਹ ਵੀ ਪੜੋ:ਸਰਕਾਰੀ ਸਕੂਲ ਦੀ ਵਿਦਿਆਰਥਣ ਨੇਵੀ ਮਿੱਤਲ ਦੀ ਜਾਪਾਨ ਏਸ਼ੀਆ ਯੂਥ ਐਂਕਸਚੇਂਜ ਪ੍ਰੋਗਰਾਮ ਲਈ ਚੋਣ

ਕੱਲ੍ਹ ਜਲੰਧਰ ਦੇ ਪਿੰਡ ਸੰਸਾਰਪੁਰ ਦੇ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਗਿਆਰਾਂ ਵਜੇ ਰਸਮੀ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

Last Updated : Mar 2, 2020, 12:00 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.