ਜਲੰਧਰ : ਓਲੰਪਿਕ ਹਾਕੀ ਵਿੱਚ ਬਰੌਂਜ਼ ਮੈਡਲ ਜਿੱਤਣ ਤੋਂ ਬਾਅਦ ਖਿਡਾਰੀ ਆਪਣੇ-ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸੇ ਦੇ ਚੱਲਦੇ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਤਿੰਨ ਖਿਡਾਰੀ ਜਿਨ੍ਹਾਂ ਵਿੱਚ ਹਾਕੀ ਕਪਤਾਨ ਮਨਪ੍ਰੀਤ ਸਿੰਘ ਮਨਦੀਪ ਸਿੰਘ ਅਤੇ ਵਰੁਨ ਵੀ ਜਲੰਧਰ ਪੁੱਜੇ। ਜਲੰਧਰ ਪੁੱਜਣ 'ਤੇ ਸ਼ਹਿਰ ਵਾਸੀਆਂ ਨੇ ਅਤੇ ਪਰਿਵਾਰਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਪਹਿਲੇ ਖਿਡਾਰੀਆਂ ਨੂੰ ਓਪਨ ਜੀਪ ਵਿੱਚ ਬਿਠਾ ਕੇ ਸ਼ਹਿਰ ਦਾ ਚੱਕਰ ਲਵਾਇਆ ਗਿਆ ਅਤੇ ਇਸ ਦੌਰਾਨ ਉਨ੍ਹਾਂ ਦਾ ਸੁਆਗਤ ਹੋਇਆ।
ਇਸ ਤੋਂ ਬਾਅਦ ਉਹ ਮਿੱਠਾਪੁਰ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਹਨਾਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਤਿੰਨਾਂ ਖਿਡਾਰੀਆਂ ਦੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਨੇ ਪੂਰੀ ਖੁਸ਼ੀ ਨਾਲ ਉਨ੍ਹਾਂ ਦਾ ਸੁਆਗਤ ਕੀਤਾ।
ਇਹ ਵੀ ਪੜ੍ਹੋ:SGPC ਨੇ ਹਾਕੀ ਖਿਡਾਰੀਆਂ ਲਈ ਕੀਤਾ ਇਹ ਐਲਾਨ...
ਫਿਲਹਾਲ ਇਹ ਸਮਾਗਮ ਲਗਾਤਾਰ ਜਾਰੀ ਨੇ ਅਤੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਅਰਦਾਸ ਤੋਂ ਬਾਅਦ ਇਹ ਖਿਡਾਰੀ ਪਿੰਡ ਦੀ ਹਾਕੀ ਗਰਾਊਂਡ ਵਿੱਚ ਜਾਣਗੇ। ਜਿੱਥੇ ਖੇਡ ਕੇ ਇਹ ਤਿੰਨੋਂ ਖਿਡਾਰੀ ਓਲੰਪੀਅਨ ਬਣੇ ਨੇ ਅਤੇ ਉਸ ਤੋਂ ਬਾਅਦ ਇਹ ਸਮਾਗਮ ਇਸੇ ਤਰ੍ਹਾਂ ਰਾਤ ਤੱਕ ਚੱਲਦਾ ਰਹੇਗਾ।