ETV Bharat / state

Gurdwara Sri Guru Ki Kothari Sahib: ਗੁਰਦੁਆਰਾ ਕੋਠੜੀ ਸਾਹਿਬ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਦਿਖਾਏ ਕੌਤਕ

ਕਪੂਰਥਲਾ ਜ਼ਿਲ੍ਹੇ 'ਚ ਸਥਿਤ ਸ਼ਹਿਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਅਤੇ 13 ਦਿਨ ਬਤੀਤ ਕੀਤੇ ਸਨ। ਸੁਲਤਾਨਪੁਰ ਲੋਧੀ ਉਹ ਸਥਾਨ ਹੈ, ਜਿੱਥੇ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਧ ਸਮਾਂ ਬਤੀਤ ਕੀਤਾ। ਇਥੇ ਕਈ ਇਤਿਹਾਸਕ ਗੁਰਦੁਆਰੇ ਮੌਜੂਦ ਹਨ। ਇਨ੍ਹਾਂ ਚੋਂ ਇੱਕ ਹੈ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਜੀ...

Gurdwara Sri Guru Ki Kothari Sahib
Gurdwara Sri Guru Ki Kothari Sahib
author img

By

Published : Feb 18, 2023, 5:28 AM IST

ਜਲੰਧਰ: ਸੁਲਤਾਨਪੁਰ ਲੋਧੀ ਅਜਿਹੀ ਇਤਿਹਾਸਕ ਨਗਰੀ ਹੈ ਜਿੱਥੇ ਨਾ ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਬਲਕਿ ਹੋਰ ਗੁਰੂ ਸਾਹਿਬਾਨਾਂ ਦੇ ਚਰਨ ਪਏ ਹਨ। ਇਸ ਨਗਰ ਵਿੱਚ ਇਹ ਗੁਰੂਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਕੋਠੜੀ ਸਾਹਿਬ ਹੈ।

ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਅਤੇ ਭਾਈਆ ਜੀ ਜੈਰਾਮ ਕੋਲ ਰਹਿੰਦੇ ਸਨ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਉਸ ਵੇਲੇ ਕੁਝ ਈਰਖਾਲੂ ਲੋਕਾਂ ਨੇ ਨਵਾਬ ਦੌਲਤ ਖਾਨ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਹਿਸਾਬ ਵਿੱਚ ਬਹੁਤ ਗੜਬੜੀਆਂ ਨੇ ਅਤੇ ਉਹ ਦੌਲਤ ਖ਼ਾਨ ਦੀ ਦੌਲਤ ਗ਼ਰੀਬਾਂ ਨੂੰ ਲੁੱਟਾ ਰਹੇ ਹਨ ।

ਦੌਲਤ ਖਾਨ ਨੂੰ ਸ਼ਿਕਾਇਤ: ਦੌਲਤ ਖ਼ਾਨ ਨੂੰ ਇਸ ਦੀ ਸ਼ਿਕਾਇਤ ਮਿਲਦੇ ਹੀ ਉਸ ਨੇ ਗੁਰੂ ਜੀ ਨੂੰ ਬੁਲਾਇਆ। ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਭਾਈਆ ਜੈਰਾਮ ਨੂੰ ਨਾਲ ਲੈ ਕੇ ਲੇਖਾਕਾਰ ਜਾਧਵ ਰਾਏ ਦੇ ਘਰ ਪਹੁੰਚੇ। ਇਸ ਅਸਥਾਨ ਉੱਪਰ ਜਦੋਂ ਹਿਸਾਬ ਕੀਤਾ ਗਿਆ ਤਾਂ ਹਰ ਵਾਰ ਗੁਰੂ ਨਾਨਕ ਦੇਵ ਦੀ ਜੀ ਦੇ ਪੈਸੇ ਦੌਲਤ ਖਾਨ ਵੱਲ ਵਧ ਗਏ। ਪਹਿਲੀ ਵਾਰ 135 ਰੁਪਏ ਦੂਜੀ ਵਾਰ 360 ਰੁਪਏ ਅਤੇ ਫਿਰ ਤੀਜੀ ਵਾਰ 760 ਰੁਪਏ ਗੁਰੂ ਨਾਨਕ ਦੇਵ ਜੀ ਨੂੰ ਬਚੇ। ਜੋ ਕਿ ਦੌਲਤ ਖਾਨ ਨੇ ਗੁਰੂ ਜੀ ਨੂੰ ਦੇਣੇ ਸੀ।

ਦੌਲਤ ਖਾਂ ਹੋਇਆ ਸਰਮਿੰਦਾ: ਸ਼ਿਕਾਇਤ ਤੋਂ ਬਾਅਦ ਜਦੋਂ ਹਿਸਾਬ ਕਿਤਾਬ ਕਰਨ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਬਿਲਕੁਲ ਨਿਰਦੋਸ਼ ਨਿਕਲੇ ਤਾਂ ਦੌਲਤ ਖਾਂ ਨੂੰ ਆਪਣੇ ਕੀਤੇ ਉਤੇ ਸਰਮ ਆਉਣ ਲੱਗੀ। ਜਿਸ ਤੋਂ ਬਾਅਦ ਉਸ ਨੇ ਗੁਰੂ ਨਾਨਕ ਦੇਵ ਜੀ ਕੋਲੋ ਮੁਆਫੀ ਮੰਗੀ। ਜਿਸ ਅਸਥਾਨ ਉੱਪਰ ਇਹ ਸਾਰਾ ਹਿਸਾਬ ਕੀਤਾ ਗਿਆ ਉਹ ਉਸ ਵੇਲੇ ਲੇਖਾਕਾਰ ਜਾਧਵ ਰਾਏ ਦਾ ਘਰ ਹੁੰਦਾ ਸੀ। ਜਿੱਥੇ ਅੱਜ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ।

ਮੋਦੀ ਖਾਨੇ ਵਿਚ ਇੰਨੀ ਰਕਮ ਵੱਧਦੀ ਦੇਖ ਦੌਲਤ ਖ਼ਾਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਸ਼ੱਕ ਕਰਨ ਲਈ ਬੇਹੱਦ ਸ਼ਰਮ ਆਉਣ ਲੱਗੀ। ਜਿਸ ਤੋਂ ਬਾਅਦ ਦੌਲਤ ਖਾਂ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੈਠ ਕੇ ਉਨ੍ਹਾਂ ਤੋਂ ਮੁਆਫੀ ਮੰਗੀ। ਇਸ ਦੇ ਨਾਲ ਹੀ ਜੋ ਰਕਮ ਗੁਰੂ ਜੀ ਦੀ ਦੌਲਤ ਖਾਨ ਵੱਲ ਵਧ ਰਹੀ ਸੀ ਉਸ ਨੂੰ ਵੀ ਭੇਂਟ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਗੁਰੂ ਜੀ ਨੇ ਦੌਲਤ ਖਾਨ ਨੂੰ ਉਹ ਰਕਮ ਗਰੀਬਾਂ ਲੋੜਵੰਦਾਂ ਵਿੱਤ ਵੰਡ ਦੇਣ ਲਈ ਨੂੰ ਕਿਹਾ।

ਇਹ ਵੀ ਪੜ੍ਹੋ:- Taj Mahal Free Entry for three days: ਕੀ ਤੁਸੀਂ ਬਿਨ੍ਹਾਂ ਟਿਕਟ ਦੇ ਦੇਖਣਾ ਚਾਹੁੰਦੇ ਹੋ ਤਾਜ ਮਹਿਲ , ਤਾਂ ਜਾਣ ਲਓ ਇਸ ਆਫਰ ਬਾਰੇ ...

ETV Bharat Logo

Copyright © 2024 Ushodaya Enterprises Pvt. Ltd., All Rights Reserved.