ਜਲੰਧਰ: ਦੁਨੀਆਂ ਭਰ ਦੇ ਵਿੱਚ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਜਿੱਥੇ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਹਨ ਉੱਥੇ ਹੀ ਇਨ੍ਹੀ ਦਿਨੀਂ ਲੋਕ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ।
ਜਿੱਥੇ ਇੱਕ ਪਾਸੇ ਗੁਰਦਾਸ ਮਾਨ ਨੂੰ ਲੋਕੀ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਲਈ ਲਤਾੜ ਰਹੇ ਨੇ ਉੱਥੇ ਗੁਰਦਾਸ ਮਾਨ ਆਪਣੀ ਗ਼ਲਤੀ ਉੱਤੇ ਮਾਫ਼ੀ ਮੰਗਣ ਦੀ ਥਾਂ ਉਲਟਾ ਲੋਕਾਂ ਨੂੰ ਨਸੀਹਤ ਦਿੱਤੀ ਹੈ। ਭਾਰਤ ਪਰਤੇ ਗੁਰਦਾਸ ਮਾਨ ਨੇ ਜਲੰਧਰ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਆਪਣੀ ਗਲਤੀ ਦਾ ਇਕਰਾਰਨਾਮਾ ਕਰਨ ਦੀ ਥਾਂ ਇਸ ਨੂੰ ਛੋਟੀ ਗੱਲ ਦੱਸਦਿਆਂ ਉਨ੍ਹਾਂ ਕਿਹਾ ਕਿ ਰੱਬ ਲੋਕਾਂ ਨੂੰ ਸਮੱਤ ਬਖਸ਼ੇ। ਇਸ ਦੌਰਾਨ ਮੀਡੀਆ ਸਾਹਮਣੇ ਮਾਨ ਆਪਣੀ ਪਤਨੀ 'ਤੇ ਵੀ ਭੜਕਦੇ ਨਜ਼ਰ ਆਏ।
ਗੁਰਦਾਸ ਮਾਨ ਦਾ ਇਹ ਵਿਵਾਦ ਕਦੋਂ ਅਤੇ ਕਿਵੇਂ ਖ਼ਤਮ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਨ੍ਹਾਂ ਵੱਲੋਂ ਇਸ ਤਰੀਕੇ ਦੀ ਬਿਆਨਬਾਜ਼ੀ ਨਾਲ ਗੁਰਦਾਸ ਮਾਨ ਵਰਗੇ ਵੱਡੇ ਕਲਾਕਾਰਾਂ ਉੱਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਲੱਗਦਾ ਹੈ।