ETV Bharat / state

ਗਾਂਧੀ ਵਨੀਤਾ ਆਸ਼ਰਮ ਤੋਂ ਕੁੜੀਆਂ ਨਿਕਲੀਆਂ ਬਾਹਰ, ਆਸ਼ਰਮ 'ਤੇ ਲਗਾਏ ਕਈ ਇਲਜ਼ਾਮ - ਪੰਜਾਬ ਸਰਕਾਰ

ਇੱਕ ਪਾਸੇ ਜਿਥੇ ਪੂਰੀ ਦੁਨੀਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੀ ਸੀ ਉਥੇ ਹੀ ਦੂਜੇ ਪਾਸੇ ਜਲੰਧਰ 'ਚ ਗਾਂਧੀ ਵਨੀਤਾ ਆਸ਼ਰਮ ਦੀਆਂ ਕੁੜੀਆਂ ਸ਼ੈਲਟਰ ਹੋਮ ਤੋਂ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ਼ ਉਥੋਂ ਭੱਜ ਗਈਆਂ। ਆਸ਼ਰਮ 'ਚੋਂ 39 ਦੇ ਕਰੀਬ ਕੁੜੀਆਂ ਬਾਹਰ ਆਈਆਂ ਸੀ ਜਿਨ੍ਹਾਂ 'ਚੋਂ 35 ਕੁੜੀਆਂ ਨੂੰ ਪ੍ਰਸ਼ਾਸਨ ਨੇ ਫੜ ਲਿਆ ਜਦ ਕਿ 4 ਕੁੜੀਆਂ ਨੂੰ ਜਲਦ ਫੜਨ ਦੀ ਗੱਲ ਕੀਤੀ।

ਤਸਵੀਰ
ਤਸਵੀਰ
author img

By

Published : Mar 9, 2021, 10:42 AM IST

ਜਲੰਧਰ: ਇੱਕ ਪਾਸੇ ਜਿਥੇ ਪੂਰੀ ਦੁਨੀਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨ੍ਹਾ ਰਹੀ ਸੀ ਉਥੇ ਹੀ ਦੂਜੇ ਪਾਸੇ ਜਲੰਧਰ 'ਚ ਗਾਂਧੀ ਵਨੀਤਾ ਆਸ਼ਰਮ ਦੀਆਂ ਕੁੜੀਆਂ ਸ਼ੈਲਟਰ ਹੋਮ ਤੋਂ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ਼ ਉਥੋਂ ਭੱਜ ਗਈਆਂ। ਆਸ਼ਰਮ 'ਚੋਂ 39 ਦੇ ਕਰੀਬ ਕੁੜੀਆਂ ਬਾਹਰ ਆਈਆਂ ਸੀ ਜਿਨ੍ਹਾਂ 'ਚੋਂ 35 ਕੁੜੀਆਂ ਨੂੰ ਪ੍ਰਸ਼ਾਸਨ ਨੇ ਫੜ੍ਹ ਲਿਆ ਜਦੋਂ ਕਿ 4 ਕੁੜੀਆਂ ਨੂੰ ਜਲਦ ਫੜ੍ਹਨ ਦੀ ਗੱਲ ਕੀਤੀ।

ਜਲੰਧਰ ਦੇ ਆਸ਼ਰਮ ਗਾਂਧੀ ਵਨੀਤਾ ਜੋ ਕਿ ਕੁੜੀਆਂ ਦਾ ਹੈ ਸਰਕਾਰੀ ਸ਼ੈਲਟਰ ਹੋਮ ਹੈ, ਸਰਕਾਰ ਵੱਲੋਂ ਕੁੜੀਆਂ ਨੂੰ ਇੱਥੇ ਰੱਖਿਆ ਜਾਂਦਾ ਹੈ ਪਰ ਇੱਥੇ ਰਹਿ ਰਹੀਆਂ 85 ਦੇ ਕਰੀਬ ਕੁੜੀਆਂ ਵਿਚੋਂ 39 ਕੁੜੀਆਂ ਆਸ਼ਰਮ ਤੋਂ ਭੱਜ ਗਈਆਂ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ 35 ਕੁੜੀਆਂ ਨੂੰ ਸਮਝਾ ਬੁਝਾ ਕੇ ਵਾਪਸ ਆਸ਼ਰਮ ਤਾਂ ਲੈ ਆਏ ਪਰ ਚਾਰ ਕੁੜੀਆਂ ਗਾਇਬ ਹੈ।

ਵੀਡੀਓ

ਕੁੜੀਆਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਬੰਧ ਰੱਖਦੀਆਂ ਹਨ, ਉਨ੍ਹਾਂ ਨੇ ਘਰੋਂ ਭੱਜ ਕੇ ਵਿਆਹ ਕੀਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ ਜਿਸ ਕਾਰਨ ਉਨ੍ਹਾਂ ਨਾਲ ਵਿਆਹ ਕਰਨ ਵਾਲੇ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਗਾਂਧੀ ਵਨੀਤਾ ਆਸ਼ਰਮ ‘ਚ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਆਸ਼ਰਮ ਵਿੱਚ ਰਹਿੰਦੇ ਹੋਏ ਉਨ੍ਹਾਂ ਨੂੰ ਦੋ ਸਾਲ ਤੋਂ ਜਿਆਦਾ ਸਮਾਂ ਹੋ ਚੁੱਕਿਆ ਹੈ ਅਤੇ ਹੁਣ ਉਹ 18 ਸਾਲ ਤੋਂ 'ਤੇ ਉਮਰ ਦੀਆਂ ਹੋ ਚੁੱਕੀਆਂ ਹਨ, ਪਰ ਉਨ੍ਹਾਂ ਨੂੰ ਆਸ਼ਰਮ ਤੋਂ ਛੱਡਿਆ ਨਹੀਂ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਆਸ਼ਰਮ ਤੋਂ ਭੱਜਣ ਲਈ ਮਜ਼ਬੂਰ ਹੋਣਾ ਪਿਆ। ਇਨ੍ਹਾਂ ਹੀ ਨਹੀਂ ਕੁੜੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਨਾਲ ਉੱਥੇ ਕੁੱਟਮਾਰ ਵੀ ਕੀਤੀ ਜਾਂਦੀ ਹੈ ਅਤੇ ਧੱਕੇਸ਼ਾਹੀ ਕੀਤੀ ਜਾਂਦੀ ਹੈ।

ਕੁੜੀਆਂ ਦੇ ਆਸ਼ਰਮ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਪਰ ਪੁਲਿਸ ਵਲੋਂ 35 ਕੁੜੀਆਂ ਨੂੰ ਫੜ੍ਹ ਲਿਆ ਤੇ ਬਾਕੀਆਂ ਨੂੰ ਵੀ ਜਲਦ ਫੜ੍ਹਨ ਦੀ ਗੱਲ ਕੀਤੀ। ਪ੍ਰਸ਼ਾਸਨ ਦਾ ਕਹਿਣਾ ਕਿ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ 'ਤੇ ਜਿਸਦਾ ਵੀ ਕਸੂਰ ਹੋਇਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਕਿ ਕੁੜੀਆਂ ਦੀ ਜੋ ਵੀ ਮੰਗ ਹੋਵੇਗੀ ਉਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਫ਼ਿਰੋਜ਼ਪੁਰ ਦੀ ਸੁਨਵਾ ਬਸਤੀ 'ਚ ਫਾਇਰਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.