ਜਲੰਧਰ: ਪਿੰਡ ਦੂਹੜੇ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੀ ਬੇਟੀ ਦੇ ਪਤੀ ਦੇ ਨਾਲ ਘਰ 'ਚ ਇਕੱਲੀ ਰਹਿੰਦੀ ਹੈ। ਉਹ ਥੋੜ੍ਹੀ ਜ਼ਮੀਨ ਨਾਲ ਗੁਜ਼ਾਰਾ ਕਰ ਰਹੇ ਹਨ ਪਰ ਉਨ੍ਹਾਂ ਦੇ ਪਤੀ ਅਤੇ ਜੋ ਸ਼ਰੀਕੇ ਵਿੱਚੋਂ ਤਾਇਆ ਲਗਦਾ ਹੈ। ਉਸਦੇ ਨਾਲ ਹੀ ਉਸਦਾ ਬੇਟਾ ਅਤੇ ਨੂੰਹ ਜੋ ਕਿ ਮੇਰੇ ਪਤੀ ਨੂੰ ਨਸ਼ੇ ਦੀ ਲੱਤ ਲਗਾ ਰਹੇ ਹਨ ਇਹ ਮੇਰੀ ਜ਼ਮੀਨ ਵੇਚਣ ਦੀ ਕੋਸ਼ੀਸ ਕਰਦੇ ਹਨ।
ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ 2012 ਤੋਂ ਲੈ ਕੇ 2022 ਤੱਕ 60 ਸ਼ਿਕਾਇਤਾਂ ਐਸਐਸਪੀ ਨੂੰ ਦੇ ਚੁੱਕੀ ਹੈ ਪਰ ਅਜੇ ਤੱਕ ਕਿਸੇ ਵੀ ਸ਼ਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਮਹਿਲਾ ਨੇ ਆਪਣੇ ਇਲਾਕੇ ਦੇ ਥਾਣੇ ਦੇ ਮੁਲਾਜਮਾਂ 'ਤੇ ਵੀ ਦੋਸ਼ ਲਗਾਏ ਹਨ ਕਿ ਉਹ ਉਸ ਨੂੰ ਸ਼ਿਕਾਇਤ ਨਾਂ ਕਰਨ ਦੀਆਂ ਧਮਕੀਆਂ ਦਿੰਦੇ ਹਨ।
ਰਾਜਵਿੰਦਰ ਕੌਰ ਨੇ ਕਿਹਾ ਹੈ ਕਿ ਜਦੋਂ ਤੱਕ ਉਸਨੂੰ ਇਨਸਾਫ ਨਹੀਂ ਮਿਲਦਾ ਉਹ ਐਸਐਸਪੀ ਦਫਤਰ ਦੇ ਬਾਹਰ ਧਰਨੇ 'ਤੇ ਬੈਠੀ ਰਹੇਗੀ। ਉਸ ਨੇ ਕਿਹਾ ਕਿ ਉਸ ਦਾ ਘਰਵਾਲਾ ਨਸ਼ੇ ਕਰਦਾ ਸੀ ਅਤੇ ਬਾਅਦ 'ਚ ਉਹ ਦੁਬਈ ਚਲਾ ਗਿਆ। ਜਿਸ ਤੋਂ ਬਾਅਦ ਉਹ ਆਪਣੀ ਬੇਟੀ ਨਾਲ ਘਰ 'ਚ ਇਕੱਲੀ ਰਹਿੰਦੀ ਹੈ ਪਰ ਉਹਦੇ ਇਹ ਰਿਸ਼ਤੇਦਾਰ ਲਗਾਤਾਰ ਉਸ ਨੂੰ ਪਰੇਸ਼ਾਨ ਕਰ ਰਹੇ ਹਨ।
ਉੱਥੇ ਦੂਜੇ ਪਾਸੇ ਐਸਐਸਪੀ (SSP) ਦਫ਼ਤਰ ਦੇ ਮੁਲਾਜ਼ਮ ਨੇ ਧਰਨੇ 'ਤੇ ਬੈਠੀ ਮਹਿਲਾ ਕੋਲੋਂ ਹੁਣ ਤੱਕ ਕੀਤੀਆਂ ਸ਼ਿਕਾਇਤਾਂ ਦੀ ਕਾਪੀ ਲੈ ਲਈ ਹੈ 'ਤੇ ਸਬੰਧਤ ਥਾਣੇ ਦੇ ਐਸ ਐਚ ਓ ਨੂੰ ਮਾਰਕ ਕਰ ਦਿੱਤੀ ਹੈ ਜਲਦ ਹੀ ਇਸ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- 5 ਰੁਪਏ 'ਚ ਪੇਟ ਭਰ ਖਾਣਾ: NRI ਪਿਓ ਪੁੱਤ ਦੀ ਪਹਿਲ, ਧੀ ਭੇਜਦੀ ਅਮਰੀਕਾ ਤੋਂ ਡਾਲਰ