ETV Bharat / state

ਪੰਜਾਬ ਦੇ 800 ਪੈਟਰੋਲ ਪੰਪ ਬੰਦ ਹੋਣ ਦੀ ਕਗਾਰ 'ਤੇ ਜਾਣੋ ਕਿਉਂ ?

ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਕਰੀਬ 800 ਪੈਟਰੋਲ ਪੰਪ (800 petrol pumps) ਘਾਟੇ ਦੇ ਚੱਲਦੇ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਏ ਹਨ। ਇਸ ਦਾ ਮੁੱਖ ਕਾਰਨ ਇਹ ਹੈ, ਕਿ ਗੁਆਂਢੀ ਰਾਜਾਂ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਲੋਕ ਉਥੋਂ ਪੈਟਰੋਲ ਅਤੇ ਡੀਜ਼ਲ ਭਰਵਾਉਂਦੇ ਹਨ। ਜਿਸ ਕਰਕੇ ਨਾ ਸਿਰਫ ਇਨ੍ਹਾਂ ਪੈਟਰੋਲ ਪੰਪ ਮਾਲਕਾਂ (Petrol pump owners) ਨੂੰ ਨੁਕਸਾਨ ਹੋ ਰਿਹਾ ਹੈ।

ਪੰਜਾਬ ਦੇ 800 ਪੈਟਰੋਲ ਪੰਪ ਬੰਦ ਹੋਣ ਦੀ ਕਗਾਰ 'ਤੇ ਜਾਣੋ ਕਿਉਂ ?
ਪੰਜਾਬ ਦੇ 800 ਪੈਟਰੋਲ ਪੰਪ ਬੰਦ ਹੋਣ ਦੀ ਕਗਾਰ 'ਤੇ ਜਾਣੋ ਕਿਉਂ ?
author img

By

Published : Nov 6, 2021, 5:32 PM IST

Updated : Nov 6, 2021, 7:46 PM IST

ਜਲੰਧਰ: ਪੰਜਾਬ ਦੇ ਗੁਆਂਢੀ ਪ੍ਰਦੇਸ਼ਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪੰਜਾਬ ਦੇ ਮੁਕਾਬਲੇ ਘੱਟ ਹੋਣ ਦੇ ਚੱਲਦੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਕਰੀਬ 800 ਪੈਟਰੋਲ ਪੰਪ (800 petrol pumps) ਘਾਟੇ ਦੇ ਚੱਲਦੇ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਏ ਹਨ। ਇਸ ਦਾ ਮੁੱਖ ਕਾਰਨ ਇਹ ਹੈ, ਕਿ ਗੁਆਂਢੀ ਰਾਜਾਂ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਲੋਕ ਉਥੋਂ ਪੈਟਰੋਲ ਅਤੇ ਡੀਜ਼ਲ ਭਰਵਾਉਂਦੇ ਹਨ। ਜਿਸ ਕਰਕੇ ਨਾ ਸਿਰਫ ਇਨ੍ਹਾਂ ਪੈਟਰੋਲ ਪੰਪ ਮਾਲਕਾਂ (Petrol pump owners) ਨੂੰ ਨੁਕਸਾਨ ਹੋ ਰਿਹਾ ਹੈ, ਬਲਕਿ ਸਰਕਾਰ ਨੂੰ ਵੀ ਟੈਕਸ ਦਾ ਘਾਟਾ ਪੈ ਰਿਹਾ ਹੈ।

ਪਿਛਲੇ ਕਾਫ਼ੀ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਪੰਜਾਬ ਦੇ ਉਨ੍ਹਾਂ ਪੈਟਰੋਲ ਪੰਪ ਮਾਲਕਾਂ ਲਈ ਘਾਟੇ ਦਾ ਸੌਦਾ ਬਣੀਆਂ ਹੋਈਆਂ ਹਨ। ਜਿਨ੍ਹਾਂ ਦੇ ਪੈਟਰੋਲ ਪੰਪ ਗੁਆਂਢੀ ਰਾਜਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੈਂਦੇ ਹਨ, ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੁਣ ਤੱਕ ਪੈਟਰੋਲ ਅਤੇ ਡੀਜ਼ਲ 'ਤੇ ਕਰੀਬ 35% ਵੈਟ ਟੈਕਸ ਲਗਾਇਆ ਜਾ ਰਿਹਾ ਹੈ। ਜਦਕਿ ਗੁਆਂਢੀ ਸੂਬਿਆਂ ਵਿੱਚ ਇਹ ਵੈਟ ਟੈਕਸ ਕੀਤੇ ਘੱਟ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਤੱਕ ਗੁਆਂਢੀ ਰਾਜਾਂ ਵਿੱਚ ਪੰਜਾਬ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲੇ ਹੀ ਘੱਟ ਸੀ। ਪਰ ਹੁਣ ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ 'ਤੇ ਟੈਕਸ ਘਟਾਏ ਜਾਣ ਤੋਂ ਬਾਅਦ ਇਸ ਵਿੱਚ ਹੋਰ ਜ਼ਿਆਦਾ ਫ਼ਰਕ ਪੈ ਗਿਆ ਹੈ।

ਪੰਜਾਬ ਦੇ 800 ਪੈਟਰੋਲ ਪੰਪ ਬੰਦ ਹੋਣ ਦੀ ਕਗਾਰ 'ਤੇ ਜਾਣੋ ਕਿਉਂ
ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਪੈਟਰੋਲ ਦੀ ਕੀਮਤ 105.38 ਰੁਪਏ ਹੈ ਅਤੇ ਡੀਜ਼ਲ ਦੀ ਕੀਮਤ 88.63ਰੁਪਏ ਹੈ। ਪਰ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਵਿੱਚ ਪੈਟਰੋਲ ਦੀ ਕੀਮਤ 95.29 ਰੁਪਏ ਹੈ। ਜਦਕਿ ਡੀਜ਼ਲ ਦੀ ਕੀਮਤ 86.52 ਰੁਪਏ ਹੈ। ਇਸਦੇ ਨਾਲ ਹੀ ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿਖੇ ਪੈਟਰੋਲ ਦੀ ਕੀਮਤ 95.44 ਰੁਪਏ ਹੈ ਅਤੇ ਡੀਜ਼ਲ 80.60 ਵਿਕ ਰਿਹਾ ਹੈ ।

ਜੇਕਰ ਇਨ੍ਹਾਂ ਕੀਮਤਾਂ ਵਿਚ ਸਭ ਤੋਂ ਘੱਟ ਕੀਮਤ ਦੀ ਗੱਲ ਕਰੀਏ ਤਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਜੋ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਨਾਲ ਲੱਗਦਾ ਹੈ, ਇਸ ਵਿੱਚ ਪੈਟਰੋਲ ਦੀ ਕੀਮਤ 94.23 ਰੁਪਏ ਹੈ। ਜਦਕਿ ਚੰਡੀਗੜ੍ਹ ਵਿਖੇ ਡੀਜ਼ਲ ਦੀ ਕੀਮਤ 80.90 ਰੁਪਏ ਹੈ। ਜੇਕਰ ਪੰਜਾਬ ਦੇ ਇਨ੍ਹਾਂ ਤਿੰਨਾਂ ਗੁਆਂਢੀ ਰਾਜਾਂ ਦੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੀ ਪੰਜਾਬ ਵਿਖੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨਾਲ ਤੁਲਨਾ ਕੀਤੀ ਜਾਏ ਤਾਂ ਇਸ ਵਿੱਚ ਕਰੀਬ 8 ਤੋਂ 10 ਰੁਪਏ ਦਾ ਫ਼ਰਕ ਪਾਇਆ ਜਾ ਰਿਹਾ ਹੈ।

ਉੱਧਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪੈਟਰੋਲ ਪੰਪ ਮਾਲਕ ਇੱਕ ਮਹੀਨੇ ਵਿੱਚ ਕਰੀਬ 183 ਕਿਲੋਲਿਟਰ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਕਰਦਾ ਹੈ ਅਤੇ ਹਰਿਆਣਾ ਵਿੱਚ ਇਹ ਬਿਕਰੀ 155 ਕਿਲੋਲੀਟਰ ਹੈ। ਪਰ ਇਸ ਦੇ ਉਲਟ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਇਕ ਪੈਟਰੋਲ ਪੰਪ ਮਾਲਕ ਦੀ ਮਾਸਿਕ ਵਿਕਰੀ ਮਹਿਜ਼ 90 ਕਿਲੋਲੀਟਰ ਹੈ।

ਪੈਟਰੋਲ ਪੰਪ ਡੀਲਰ ਐਸੋਸੀਏਸ਼ਨ (Petrol Pump Dealers Association) ਦੇ ਆਗੂ ਸੁੱਖ ਮੋਹਨ ਸਿੰਘ ਸਹਿਗਲ ਦੇ ਮੁਤਾਬਕ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਵਿੱਚ ਜੋ ਕੀਮਤਾਂ ਇਸ ਵੇਲੇ ਮੈਂ ਉਨ੍ਹਾਂ ਕਰਕੇ ਪੰਜਾਬ ਦੇ ਗੁਆਂਢੀ ਰਾਜਾਂ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਲੋਕ ਗੁਆਂਢੀ ਰਾਜਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਚੋਂ ਡੀਜ਼ਲ ਅਤੇ ਪੈਟਰੋਲ ਸਸਤਾ ਹੋਣ ਕਰਕੇ ਉੱਥੋਂ ਭਰਵਾਉਂਦੇ ਹਨ। ਜਿਸ ਦਾ ਸਿੱਧਾ ਫ਼ਾਇਦਾ ਗੁਆਂਢੀ ਸੂਬਿਆਂ ਨੂੰ ਜਾਂਦਾ ਹੈ। ਫਿਰ ਚਾਹੇ ਗੱਲ ਉਨ੍ਹਾਂ ਰਾਜਾਂ ਨੂੰ ਮਿਲਣ ਵਾਲੀ ਇਸ ਸੇਲ ਤੋਂ ਟੈਕਸ ਦੀ ਹੋਵੇ ਜਾਂ ਫਿਰ ਜ਼ਿਆਦਾ ਵਿਕਰੀ ਦੀ ਉਨ੍ਹਾਂ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦੇ ਪੈਟਰੋਲ ਪੰਪ ਜਿਨ੍ਹਾਂ ਦੀ ਗਿਣਤੀ ਕਰੀਬ 800 ਤੋਂ 900 ਤੱਕ ਹੈ ਜੋ ਭਾਰੀ ਘਾਟੇ ਵਿੱਚ ਜਾ ਰਹੇ ਹਨ।

ਉਧਰ ਇਸ ਮੁੱਦੇ 'ਤੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ (Petrol Pump Dealers Association) ਦੇ ਪ੍ਰਵਕਤਾ ਮੌਂਟੀ ਸਹਿਗਲ ਦਾ ਕਹਿਣਾ ਹੈ ਕਿ ਇਕ ਸਮਾਂ ਹੁੰਦਾ ਸੀ। ਜਦ 2004 ਵਿੱਚ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਗੁਆਂਢੀ ਸੂਬਿਆਂ ਤੋਂ ਸਸਤਾ ਹੁੰਦਾ ਸੀ। ਪਰ ਅੱਜ ਹਾਲਾਤ ਇਹ ਹੋ ਗਏ ਹਨ, ਕਿ ਪੰਜਾਬ ਦੀ ਗਿਣਤੀ ਪੈਟਰੋਲ ਡੀਜ਼ਲ ਦੀ ਕੀਮਤ ਹਿੰਦੁਸਤਾਨ ਦੇ ਸਭ ਤੋਂ ਮਹਿੰਗੇ ਪੈਟਰੋਲ ਡੀਜ਼ਲ ਵੇਚਣ ਵਾਲੇ ਸੂਬਿਆਂ ਵਿੱਚ ਹੁੰਦੀ ਹੈ। ਜਦਕਿ ਪੰਜਾਬ ਦੇ ਗੁਆਂਢੀ ਰਾਜ ਉਨ੍ਹਾਂ ਰਾਜਾਂ ਵਿੱਚ ਆਉਂਦੇ ਹਨ। ਜਿੱਥੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਭ ਤੋਂ ਜ਼ਿਆਦਾ ਘੱਟ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਨਾਲ ਲੱਗਦੇ ਸ਼ਹਿਰ ਹੁਸ਼ਿਆਰਪੁਰ ਮੁਹਾਲੀ ਪਟਿਆਲਾ ਦੇ ਪਟਰੋਲ ਪੰਪ ਮਾਲਕ ਜਿਨ੍ਹਾਂ ਦੀ ਗਿਣਤੀ ਕਰੀਬ 800 ਤੋਂ 900 ਤੱਕ ਹੈ ।ਅੱਜ ਇਸ ਕਦਰ ਘਾਟੇ ਵਿੱਚ ਜਾ ਚੁੱਕੇ ਹਨ ਕਿ ਕਿਸੇ ਵੀ ਸਮੇਂ ਇਹ ਪੰਪ ਬੰਦ ਹੋ ਸਕਦੇ ਹਨ। ਮੌਂਟੀ ਸਹਿਗਲ ਨੇ ਕਿਹਾ ਕਿ ਅੱਜ ਇਨ੍ਹਾਂ ਜ਼ਿਲ੍ਹਿਆਂ ਤੋਂ ਲੋਕ ਗੁਆਂਢੀ ਸੂਬਿਆਂ ਵਿੱਚ ਜਾ ਕੇ ਪੈਟਰੋਲ ਅਤੇ ਡੀਜ਼ਲ ਪੁਆਉਂਦੇ ਹਨ। ਜਿਸ ਕਰਕੇ ਇਨ੍ਹਾਂ ਲੋਕਾਂ ਦਾ ਵਪਾਰ ਮਹਿਜ਼ 25% ਰਹਿ ਗਿਆ ਹੈ। ਜਦਕਿ ਇਸ ਦਾ 75% ਫ਼ਾਇਦਾ ਗੁਆਂਢੀ ਸੂਬਿਆਂ ਦੇ ਪੈਟਰੋਲ ਪੰਪ ਮਾਲਕ ਲੈ ਲੈਂਦੇ ਹਨ।

ਹਾਲਾਂਕਿ ਪਹਿਲੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਵੀ ਥੋੜ੍ਹੀਆਂ ਗੁਆਂਢੀ ਸੂਬਿਆਂ ਨਾਲ ਬਰਾਬਰ ਹੋ ਜਾਂਦੀਆਂ ਸੀ। ਪਰ ਹੁਣ ਜਦ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਘਟਾ ਕੇ ਇਸ ਦੀਆਂ ਕੀਮਤਾਂ ਨੂੰ ਕਾਫੀ ਘੱਟ ਕਰ ਦਿੱਤਾ ਹੈ, ਜੋ ਸਵਾਲ ਹੋਣ ਇਹ ਫ਼ਰਕ ਹੋਰ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਇਹ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਬਿਜਲੀ ਸਸਤੀ ਕਰਕੇ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਇਸੇ ਤਰ੍ਹਾਂ ਹੁਣ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਟੈਕਸ ਘਟਾ ਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ।

ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਮਹਿੰਗੀ ਕੀਮਤ ਤੋਂ ਰਾਹਤ ਮਿਲੇਗੀ ਨਾਲ ਹੀ ਗੁਆਂਢੀ ਸੂਬਿਆਂ ਨਾਲ ਲੱਗਦੇ, ਪੰਜਾਬ ਦੇ ਸ਼ਹਿਰਾਂ ਤੋਂ ਪੈਟਰੋਲ ਅਤੇ ਡੀਜ਼ਲ ਹੋਣ ਲਈ ਜੋ ਲੋਕ ਉਥੇ ਜਾ ਰਹੇ ਹਨ, ਉਹ ਵੀ ਪੰਜਾਬ ਵਿੱਚੋਂ ਹੀ ਪੈਟਰੋਲ ਅਤੇ ਡੀਜ਼ਲ ਲੈਣਗੇ। ਜਿਸ ਨਾਲ ਪੰਜਾਬ ਸਰਕਾਰ ਨੂੰ ਟੈਕਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਕਾਲੀ ਦਲ ਭਾਜਪਾ ਸਰਕਾਰ ਦੌਰਾਨ ਖੁਦ ਪੈਟਰੋਲ ਪੰਪ ਮਾਲਕਾਂ ਨਾਲ ਮਹਿੰਗੀਆਂ ਕੀਮਤਾਂ ਨੂੰ ਲੈ ਕੇ ਧਰਨੇ 'ਤੇ ਬੈਠਦੇ ਹੁੰਦੇ ਸਨ ਅਤੇ ਅੱਜ ਜਦ ਉਨ੍ਹਾਂ ਦੀ ਆਪਣੀ ਸਰਕਾਰ ਆ ਗਈ ਹੈ, ਤਾਂ ਉਨ੍ਹਾਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ:- ਰੇਲਵੇ ਟਰੈਕ ਤੋਂ ਲੰਘ ਰਹੇ ਇੰਜਣ ਨਾਲ ਟਕਰਾਉਣ ਨਾਲ ਇੱਕੋਂ ਪਰਿਵਾਰ ਦੇ 4 ਜੀਆਂ ਦੀ ਮੌਤ

Last Updated : Nov 6, 2021, 7:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.