ਜਲੰਧਰ: ਸ਼ਹਿਰ ਦੇ ਨਿਊ ਗਰੀਨ ਮਾਡਲ ਟਾਊਨ ’ਚ ਇੱਕ ਕਾਰੋਬਾਰੀ ਨੇ ਗਰੀਬ ਪਰਿਵਾਰ ਨਾਲ ਕੁੱਟਮਾਰ ਕੀਤੀ। ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਰਹਿਣ ਵਾਲੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਗ੍ਰੀਨ ਮਾਡਲ ਟਾਊਨ ਵਿੱਚ ਰਹਿੰਦਾ ਹੈ ਤੇ ਪਰਿਵਾਰ ਦਾ ਮੁੜੀ ਰੇਹੜੀ ਲਗਾ ਕੇ ਪਰਿਵਾਰ ਦਾ ਗੁ਼ਜਾਰਾ ਚਲਾ ਰਿਹਾ ਹੈ ਜਦਕਿ ਉਸ ਦੀ ਮਾਂ ਆਸ਼ਾ ਦੇਵੀ ਨਿਊ ਗਰੀਨ ਮਾਡਲ ਟਾਊਨ ਦੇ ਮਕਾਨ ਨੰਬਰ 179 ਵਿੱਚ ਰਹਿਣ ਵਾਲੇ ਖਾਦ ਕਾਰੋਬਾਰੀ ਅਨਿਲ ਕੁਮਾਰ ਉਰਫ ਹੈਪੀ ਦੇ ਘਰ 2 ਮਹੀਨੇ ਤੋਂ ਕੰਮ ਕੀਤਾ ਸੀ।
ਉਸ ਦੀ ਮਾਂ ਨੇ ਖਾਦ ਕਾਰੋਬਾਰੀ ਤੋਂ 8 ਹਜ਼ਾਰ ਰੁਪਏ ਲੈਣੇ ਸੀ, ਇਸ ਲਈ ਉਸ ਨੇ ਕੰਮ 'ਤੇ ਜਾਣਾ ਬੰਦ ਕਰ ਦਿੱਤਾ। ਜਦੋਂ ਦੋਨੋਂ ਕੁੜੀਆਂ, ਕਾਰੋਬਾਰੀ ਦੇ ਘਰ ਵਿੱਚ ਕੰਮ ਦੇ 8 ਹਜ਼ਾਰ ਰੁਪਏ ਮੰਗਣ ਗਏ ਤਾਂ ਉਹਨਾਂ ਬਾਪ-ਬੇਟੇ ਨੇ ਲੜਕੀਆਂ ਨੂੰ ਗਲੀ ਵਿੱਚ ਭਜਾ-ਭਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਇਹ ਵੀ ਪੜੋ: ਐਸਓਆਈ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਪੀੜਤ ਪਰਿਵਾਰ ਨੇ ਪੁਲਿਸ ’ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਇਸ ਮਾਮਲੇ ਵਿੱਚ ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅਨਿਲ ਕੁਮਾਰ ਵਾਸੀ ਗ੍ਰੀਨ ਮਾਡਲ ਟਾਊਨ ਨੇ ਦੋਨੋਂ ਕੁੜੀਆਂ ਨੂੰ 8 ਵਜੇ ਦੇ ਕਰੀਬ ਘਰ ਵਿੱਚ ਬੁਲਾਇਆ ਸੀ ਪਰ ਉੱਥੇ ਇਹਨਾਂ ਵਿੱਚ ਤਕਰਾਰ ਹੋ ਗਈ, ਜਿਸ ਮਗਰੋਂ ਅਨਿਲ ਕੁਮਾਰ ਤੇ ਉਸ ਦੇ ਬੇਟੇ ਰਿਸ਼ੀ ਨੇ ਦੋਨੋਂ ਕੁੜੀਆਂ ਨੂੰ ਗਲੀ ਵਿੱਚ ਕੁੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਲਈ ਹੈ।
ਇਹ ਵੀ ਪੜੋ: ਅੰਮ੍ਰਿਤਸਰ ਪੁਲਿਸ ਨੇ ਜ਼ਬਤ ਕੀਤੀ 1 ਲੱਖ 26 ਹਜ਼ਾਰ ਲੀਟਰ ਲਾਹਣ