ETV Bharat / state

24 ਨਵੰਬਰ ਨੂੰ ਮੁੜ ਇੱਕਠੇ ਹੋਣਗੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ- ਚਡੂਨੀ - jalandhar latest news

ਜਲੰਧਰ ਵਿਖੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਦੱਸਿਆ ਕਿ 24 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਇੱਕਠ ਕੀਤਾ ਜਾਵੇਗਾ। ਗੁਰਨਾਮ ਸਿੰਘ ਚਡੂਨੀ ਮੁਤਾਬਕ ਇਸ ਤੋਂ ਬਾਅਦ ਇਸੇ ਥਾਂ ਤੇ ਰੇਲਾਂ ਰੋਕੀਆਂ ਜਾਣਗੀਆਂ ਤਾਂ ਜੋ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ।

Haryana and Punjab farmer
24 ਤਾਰੀਖ ਨੂੰ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਇਕੱਠੇ ਹੋਣਗੇ
author img

By

Published : Nov 14, 2022, 6:08 PM IST

ਜਲੰਧਰ: ਸ਼ਹਿਰ ਵਿੱਚ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 24 ਤਾਰੀਖ ਨੂੰ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਅੰਬਾਲਾ ਦੇ ਮੋੜਾਂ ਮੰਡੀ ਵਿਖੇ ਇਕੱਠੇ ਹੋਣਗੇ ਅਜੇ ਉਨ੍ਹਾਂ ਵੱਲੋਂ ਰੇਲਵੇ ਟਰੈਕ ਨੂੰ ਰੋਕਿਆ ਜਾਵੇਗਾ।

24 ਤਾਰੀਖ ਨੂੰ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦਾ ਇਕੱਠ: ਪ੍ਰੈਸ ਕਾਨਫਰੰਸ ਦੌਰਾਨ ਗੁਰਮਾਨ ਸਿੰਘ ਚਡੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣਾ ਕੋਈ ਵਾਅਦਾ ਪੂਰਾ ਨਹੀ ਕੀਤਾ। ਜਿਸ ਦੇ ਚੱਲਦੇ 24 ਤਰੀਕ ਨੂੰ ਪਹਿਲਾ ਤਾਂ ਪੰਜਾਬ ਅਤੇ ਹਰਿਆਣਾ ਦੇ ਸਾਰੇ ਕਿਸਾਨ ਉਸੇ ਥਾਂ ’ਤੇ ਇਕੱਠੇ ਹੋਣਗੇ ਜਿੱਥੋਂ ਅੱਜ ਤੋਂ ਦੋ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰਨ ਲਈ ਹਰਿਆਣਾ ਦੇ ਅੰਬਾਲਾ ਵਿਖੇ ਬੈਰੀਅਰ ਤੋੜ ਦਿੱਲੀ ਵੱਲ ਕੂਚ ਕੀਤਾ ਸੀ। ਗੁਰਨਾਮ ਸਿੰਘ ਮੁਤਾਬਕ ਇਸ ਤੋਂ ਬਾਅਦ ਇਸੇ ਥਾਂ ਤੇ ਰੇਲਾਂ ਰੋਕੀਆਂ ਜਾਣਗੀਆਂ ਤਾਂ ਜੋ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ।

24 ਤਾਰੀਖ ਨੂੰ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਇਕੱਠੇ ਹੋਣਗੇ

"ਕਿਸਾਨਾਂ ਕੋਲੋਂ ਖੋਹੀਆ ਜਾ ਰਹੀਆਂ ਉਨ੍ਹਾਂ ਦੀਆਂ ਜ਼ਮੀਨਾਂ": ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਵਿਚ ਪੰਚਾਇਤੀ ਜ਼ਮੀਨਾਂ ਕਿਸਾਨਾਂ ਵੱਲੋਂ ਹੀ ਪੰਚਾਇਤਾਂ ਨੂੰ ਦਿੱਤੀਆ ਹੋਈਆਂ ਜ਼ਮੀਨਾਂ ਨੇ ਜੋ ਅੱਜ ਸਰਕਾਰ ਉਨ੍ਹਾਂ ਕੋਲੋਂ ਖੋਹ ਕੇ ਆਪਣੇ ਕਬਜ਼ੇ ਵਿੱਚ ਲੈ ਰਹੀ ਹੈ। ਸੂਤਰਾਂ ਨੇ ਕਿਹਾ ਕਿ ਸਰਕਾਰ ਇਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਇਹ ਸਾਰੀਆਂ ਜ਼ਮੀਨਾਂ ਨੂੰ ਮਿਲਾ ਕੇ ਜਿੰਨਾ ਜ਼ਮੀਨ ਦਾ ਹਿੱਸਾ ਬਣਦਾ ਹੈ ਉਸ ਨੂੰ ਸਰਕਾਰ ਚਾਹੇ ਤਾਂ ਲੈਂਡ ਬੈਂਕ ਦੇ ਰੂਪ ਵਿੱਚ ਇਸਤੇਮਾਲ ਕਰ ਸਕਦੀ ਹੈ, ਪਰ ਸਰਕਾਰ ਇਸ ਤਰ੍ਹਾਂ ਨਾ ਕਰਦੇ ਹੋਏ ਸਿਰਫ਼ ਵੱਡੇ ਘਰਾਣਿਆਂ ਨੂੰ ਹੀ ਫਾਇਦਾ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਇਸ ਤਰ੍ਹਾਂ ਕੀਤਾ ਤਾਂ ਕਿਸਾਨੀ ਅਤੇ ਕਿਸਾਨਾਂ ਨੂੰ ਖ਼ਤਰਾ ਹੈ, ਜਿਸ ਲਈ ਪਹਿਲਾਂ ਹੀ ਕਿਸਾਨ ਲੜ ਰਹੇ ਹਨ।

"ਮਰ ਰਹੇ ਛੋਟੇ ਕਰਜ਼ੇ ਵਾਲੇ ਕਿਸਾਨ": ਕਿਸਾਨਾਂ ਦੀ ਕਰਜ਼ਾ ਮੁਆਫ਼ੀ ਵਾਲੀ ਗੱਲ ’ਤੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਉਪਰ ਜਿੰਨਾ ਕਰਜ਼ਾ ਹੈ ਉਸ ਤੋਂ ਦੁੱਗਣੇ ਤੋਂ ਜ਼ਿਆਦਾ ਕਰਜ਼ਾ ਕਾਰਪੋਰੇਟ ਘਰਾਣਿਆ ਉੱਪਰ ਹੈ, ਪਰ ਸਰਕਾਰ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕਰਦੇ ਹੋਏ ਉਨ੍ਹਾਂ ਨੂੰ ਮਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਰਟੀਆਈ ਪਈ ਗਈ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਕਾਰਪੋਰੇਟ ਘਰਾਣਿਆਂ ਦੇ ਸਿਰ ਉੱਪਰ ਕਿੰਨਾ ਕਰਜ਼ਾ ਹੈ ਪਰ ਸਰਕਾਰ ਵੱਲੋਂ ਇਸ ਦਾ ਜਵਾਬ ਨਹੀਂ ਦਿੱਤਾ ਗਿਆ। ਇਸ ਗੱਲ ਤੋਂ ਸਾਫ ਹੈ ਕਿ ਸਰਕਾਰ ਕਿਸਾਨਾਂ ਨਾਲੋਂ ਜ਼ਿਆਦਾ ਵੱਡੇ ਘਰਾਣਿਆਂ ਦਾ ਪੱਖ ਲੈਂਦੀ ਹੈ। ਸਰਕਾਰ ਬੀਜ ਵੱਡੇ ਘਰਾਣਿਆਂ ਦੇ ਕਬਜੇ ਵਿਚ ਦੇਣਾ ਚੋਂਦੀ ਹੈ . ਜੇਕਰ ਏਦਾਂ ਹੋਇਆ ਤਾਂ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ।

"ਜਾਤੀ ਅਤੇ ਧਰਮ ਉੱਤੇ ਗਲਤ ਟਿੱਪਣੀ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ": ਪੰਜਾਬ ਦੇ ਅੱਜ ਦੇ ਮਾਹੌਲ ਵਿੱਚ ਧਰਮ ਅਤੇ ਜਾਤੀ ਦੇ ਨਾਮ ਤੇ ਹੋ ਰਹੇ ਕਤਲ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਵੀ ਇਨਸਾਨ ਜੇ ਕਿਸੇ ਦੂਜੇ ਇਨਸਾਨ ਦੀ ਜਾਤੀ ਜਾਂ ਧਰਮ ਬਾਰੇ ਕੋਈ ਗਲਤ ਟਿੱਪਣੀ ਕਰਦਾ ਹੈ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਕਿ ਇਸ ਦੇ ਨਾਲ ਸਮਾਜ ਵਿੱਚ ਇੱਕ ਚੰਗਾ ਮਾਹੌਲ ਪੈਦਾ ਕੀਤਾ ਜਾ ਸਕੇ।

"ਕਿਸਾਨਾਂ ਉੱਤੇ ਦਰਜ ਮਾਮਲੇ ਹੋਣ ਰੱਦ": ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਲਖੀਮਪੁਰ ਵਿਚ ਜੋ ਭਾਜਪਾ ਵਰਕਰਾਂ ਦੀ ਮੌਤ ਹੋਈ ਉਹ ਕਿਸਾਨਾਂ ਵੱਲੋਂ ਜਵਾਬੀ ਕਾਰਵਾਹੀ ਨਹੀਂ ਸਗੋਂ ਸੇਲਫ ਡਿਫੈਂਸ ਸੀ। ਇਸ ਕਰਕੇ ਜੋ ਕਿਸਾਨਾਂ ’ਤੇ ਇਸ ਮਾਮਲੇ ਵਿਚ ਮਾਮਲੇ ਦਰਜ ਨੇ ਉਨ੍ਹਾਂ ਨੂੰ ਕੈਂਸਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦ ਇੱਕ ਤਾਂ ਉੱਪਰ ਬੈਠ ਕੇ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੀ ਸੀ ਤਾਂ ਇੱਕ ਬੀਜੇਪੀ ਨੇਤਾ ਦੇ ਬੇਟੇ ਵੱਲੋਂ ਉਨ੍ਹਾਂ ਉਪਰ ਗੱਡੀ ਚਲਾ ਕੇ ਭਾਰਤੀ ਕਿਸਾਨਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਸੇ ਸਮੇਂ ਕਿਸਾਨਾਂ ਨੇ ਆਪਣੇ ਬਚਾਅ ਵਿੱਚ ਜੋ ਕਾਰਵਾਈ ਕੀਤੀ ਉਸ ਨੂੰ ਸਰਕਾਰ ਕਤਲ ਦਾ ਰੂਪ ਦੇ ਰਹੀ ਹੈ ਅਤੇ ਇਸੇ ਦੇ ਚਲਦੇ ਕਈ ਕਿਸਾਨਾਂ ’ਤੇ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਾਰੇ ਮਾਮਲੇ ਵਾਪਸ ਲੈਣੇ ਚਾਹੀਦੇ ਹਨ ਕਿਉਂਕਿ ਕਿਸਾਨ ਉੱਥੇ ਪ੍ਰਦਰਸ਼ਨ ਕਰ ਰਹੇ ਸੀ ਉਨ੍ਹਾਂ ਦੀ ਮਨਸ਼ਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਿਸੇ ਦੀ ਹੱਤਿਆ ਕਰਨਾ ਨਹੀਂ ਸੀ।

ਪੰਜਾਬ ਦੀ ਪਰਾਲੀ ਕੇਰਲ ਭੇਜਣ ਦੀ ਸਰਕਾਰ ਦੀ ਗੱਲ ਦਾ ਕੀਤਾ ਸਵਾਗਤ: ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਪਰਾਲੀ ਕੇਰਲ ਨੂੰ ਭੇਜੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਹੈ ਜੇ ਇੱਕ ਭਰਾ ਦੀ ਦੂਜੇ ਭਰਾ ਨੂੰ ਲੋੜ ਪੈਂਦੀ ਹੈ ਤਾ ਇੱਕ ਦੂਸਰੇ ਦੇ ਕੰਮ ਆਉਣਾ ਚਾਹੀਦਾ ਹੈ।

ਇਹ ਵੀ ਪੜੋ: ਪਨਬੱਸ ਪੀਆਰਟੀਸੀ ਵੱਲੋਂ ਪੰਜਾਬ ਵਿੱਚ ਚੱਕਾ ਜਾਮ, ਯਾਤਰੀ ਹੋਏ ਖੱਜ਼ਲ ਖੁਆਰ

ETV Bharat Logo

Copyright © 2024 Ushodaya Enterprises Pvt. Ltd., All Rights Reserved.