ETV Bharat / state

ਮਾਨਸੂਨ ਆਉਣ ਤੋਂ ਪਹਿਲਾਂ ਚਿੰਤਾ ’ਚ ਡੁੱਬੇ ਕਿਸਾਨ - ਜਲੰਧਰ

ਸਤਲੁਜ ਕਿਨਾਰੇ ਵਸੇ ਪਿੰਡਾਂ ਚ ਰਹਿੰਦੇ ਕਿਸਾਨਾਂ ਦਾ ਕਹਿਣਾ ਹੈ ਕਿ 2019 ਚ ਜਦੋਂ ਹੜ੍ਹ ਆਇਆ ਸੀ ਤਾਂ ਲੋਹੀਆਂ ਇਲਾਕੇ ਤੱਕ ਕਰੀਬ 78 ਕਿਲੋਮੀਟਰ ਦੇ ਵਿੱਚ ਕਰੀਬ 57 ਪਿੰਡਾਂ ਦੀ ਜ਼ਮੀਨ ਪਾਣੀ ਹੇਠ ਆ ਗਈ ਜਿਸ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋ ਗਈ, ਉਸ ਵੇਲੇ ਵੀ ਪ੍ਰਸ਼ਾਸਨ ਨੇ ਦਾਅਵੇ ਕੀਤੇ ਸੀ ਕਿ ਉਨ੍ਹਾਂ ਦੀ ਹਰ ਤਰ੍ਹਾਂ ਦੀ ਤਿਆਰੀ ਹੋਈ ਹੈ ਅਤੇ ਬੰਨ੍ਹ ਨਹੀਂ ਟੁੱਟਣ ਦਿੱਤੇ ਜਾਣਗੇ ਪਰ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋਏ।

ਮਾਨਸੂਨ ਆਉਣ ਤੋਂ ਪਹਿਲਾਂ ਚਿੰਤਾ ’ਚ ਡੁੱਬੇ ਕਿਸਾਨ

author img

By

Published : Jun 29, 2021, 10:49 AM IST

ਜਲੰਧਰ: ਹਰ ਸਾਲ ਮਾਨਸੂਨ ਦੇ ਚੱਲਦੇ ਭਾਰੀ ਮੀਂਹ ਕਰਕੇ ਡੈਮਾਂ ਤੋਂ ਛੱਡਿਆ ਜਾਣ ਵਾਲਾ ਪਾਣੀ ਪੰਜਾਬ ਦੇ ਲਈ ਜ਼ਿਲ੍ਹਿਆਂ ’ਚ ਸੈਲਾਬ ਬਣ ਕੇ ਪਹੁੰਚਦਾ ਹੈ। ਇਸ ਪਾਣੀ ਕਾਰਨ ਦਰਿਆਵਾਂ ਦੇ ਕੰਢੇ ਵਸੇ ਪਿੰਡਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਸੈਲਾਬ ਦੀ ਭੇਂਟ ਚੜ੍ਹ ਜਾਂਦੀ ਹੈ। ਇਸ ਵਾਰ ਵੀ ਮਾਨਸੂਨ ਸਿਰ ’ਤੇ ਆ ਕੇ ਖੜ੍ਹ ਗਿਆ ਹੈ ਅਤੇ ਦਰਿਆਵਾਂ ਦੇ ਕੰਢੇ ਵਸੇ ਪਿੰਡ ਦੇ ਲੋਕ ਚਿੰਤਾ ਚ ਪੈ ਗਏ ਹਨ ਕਿ ਜੇਕਰ ਇਸ ਵਾਰ ਵੀ ਪ੍ਰਸ਼ਾਸਨ ਦੀ ਤਿਆਰੀ ਕਰਕੇ ਕਿਸੇ ਪਾਸੇ ਬੰਨ੍ਹ ਟੁੱਟਦਾ ਹੈ ਤਾਂ ਉਨ੍ਹਾਂ ਦੀ ਝੋਨੇ ਦੀ ਫਸਲ ਮੁੜ ਖਰਾਬ ਹੋ ਜਾਵੇਗੀ।

ਮਾਨਸੂਨ ਆਉਣ ਤੋਂ ਪਹਿਲਾਂ ਚਿੰਤਾ ’ਚ ਡੁੱਬੇ ਕਿਸਾਨ

'ਮੀਂਹ ਆਉਣ ਤੋਂ ਪਹਿਲਾਂ ਕੀਤੇ ਜਾਣ ਸਹੀ ਇੰਤਜ਼ਾਮ'

ਜਿਲ੍ਹੇ ਦੇ ਸਤਲੁਜ ਕਿਨਾਰੇ ਵਸੇ ਪਿੰਡਾਂ ਚ ਰਹਿੰਦੇ ਕਿਸਾਨਾਂ ਦਾ ਕਹਿਣਾ ਹੈ ਕਿ 2019 ਚ ਜਦੋਂ ਹੜ੍ਹ ਆਇਆ ਸੀ ਤਾਂ ਲੋਹੀਆਂ ਇਲਾਕੇ ਤੱਕ ਕਰੀਬ 78 ਕਿਲੋਮੀਟਰ ਦੇ ਵਿੱਚ ਕਰੀਬ 57 ਪਿੰਡਾਂ ਦੀ ਜ਼ਮੀਨ ਪਾਣੀ ਹੇਠ ਆ ਗਈ ਜਿਸ ਕਾਰਨ ਝੋਨੇ ਦੀ ਫ਼ਸਲ ਬਰਬਾਦ ਹੋ ਗਈ, ਉਸ ਵੇਲੇ ਵੀ ਪ੍ਰਸ਼ਾਸਨ ਨੇ ਦਾਅਵੇ ਕੀਤੇ ਸੀ ਕਿ ਉਨ੍ਹਾਂ ਦੀ ਹਰ ਤਰ੍ਹਾਂ ਦੀ ਤਿਆਰੀ ਹੋਈ ਹੈ ਅਤੇ ਬੰਨ੍ਹ ਨਹੀਂ ਟੁੱਟਣ ਦਿੱਤੇ ਜਾਣਗੇ ਪਰ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਸਾਬਤ ਹੋਏ। ਉਨ੍ਹਾਂ ਦੇ ਘਰਾਂ ਦੇ ਅੰਦਰ ਪਾਣੀ ਪਹੁੰਚਣ ਕਾਰਨ ਉਨ੍ਹਾਂ ਨੂੰ ਘਰਾਂ ਦੀ ਛੱਤ ਜਾਂ ਫਿਰ ਸੜ੍ਹਕਾਂ ਤੇ ਰਹਿ ਕੇ ਆਪਣਾ ਗੁਜਾਰਾ ਕਰਨਾ ਪੈਂਦਾ ਹੈ । ਜਿਸ ਕਾਰਨ ਕਿਸਾਨਾਂ ਨੇ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਉਹ ਇਸ ਵੇਲੇ ਸਹੀ ਢੰਗ ਨਾਲ ਇੰਤਜ਼ਾਮ ਕਰਨ ਤਾਂ ਜੋ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ।

'ਹੜ੍ਹ ਵਰਗਾ ਕੋਈ ਖਤਰਾ ਨਹੀਂ'

ਦੂਜੇ ਪਾਸੇ ਡਰੇਨੇਜ ਵਿਭਾਗ ਵੱਲੋਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਦੱਸਦੇ ਹੋਏ ਨਿਗਰਾਨ ਇੰਜੀਨੀਅਰ ਦਾ ਕਹਿਣਾ ਹੈ ਕਿ ਹਰ ਸਾਲ ਮਾਨਸੂਨ ਆਉਣ ਤੋਂ ਪਹਿਲੇ ਦਰਿਆਵਾਂ ਨਾਲ ਲਗਦੇ ਜ਼ਿਲ੍ਹਿਆਂ ਦੇ ਡੀਸੀ ਨਾਲ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਇਸ ਮੁਲਾਕਾਤ ਵਿਚ ਡੁੰਘਾਈ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਰਣਨੀਤੀ ਬਣਾਈ ਜਾਂਦੀ ਹੈ। ਉਨ੍ਹਾਂ ਮੁਤਾਬਿਕ ਇਨ੍ਹਾਂ ਪੈਸਿਆਂ ਨਾਲ ਕਈ ਜ਼ਿਲ੍ਹਿਆਂ ਦਾ ਕਰੀਬ 50 ਫੀਸਦ ਕੰਮ ਪੂਰਾ ਹੋ ਚੁੱਕਿਆ ਹੈ ਜਦਕਿ ਕੁਝ ਜ਼ਿਲ੍ਹਿਆਂ ਵਿੱਚ ਹਾਲੇ 25 ਤੋਂ 30 ਫੀਸਦ ਕੰਮ ਹੀ ਹੋਇਆ ਹੈ ਜੋ ਅਜੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਮਾਨਸੂਨ ਆ ਚੁੱਕਿਆ ਹੈ ਪਰ ਫਿਰ ਵੀ ਉਨ੍ਹਾਂ ਕੋਲ 15 ਤੋਂ 20 ਦਿਨ ਪਏ ਹਨ ਜਿਸ ਵਿੱਚ ਇਹ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਭਾਖੜਾ ਡੈਮ ਅਤੇ ਬਿਆਸ ਨਦੀ ’ਤੇ ਬਣੇ ਪੌਂਗ ਡੈਮ ਦਾ ਪਾਣੀ ਦਾ ਲੈਵਲ ਬਹੁਤ ਘੱਟ ਹੈ ਜਿਸ ਕਰਕੇ ਇਸ ਵਾਰ ਹੜ੍ਹ ਵਰਗਾ ਕੋਈ ਖ਼ਤਰਾ ਨਜ਼ਰ ਨਹੀਂ ਆ ਰਿਹਾ ਪਰ ਫਿਰ ਵੀ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਹਰ ਤਿਆਰੀ ਪੂਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਪੰਜਾਬ ਪੁਲਿਸ ਭਰਤੀ : '10 ਹਜਾਰ ਤੋਂ ਵੱਧ ਮੁਲਾਜ਼ਮ ਕੀਤੇ ਜਾਣਗੇ ਭਰਤੀ'

ETV Bharat Logo

Copyright © 2025 Ushodaya Enterprises Pvt. Ltd., All Rights Reserved.