ਜਲੰਧਰ : ਸਾਰੀਆਂ ਸਿਆਸੀ ਪਾਰਟੀਆਂ 2022 ਦੀਆਂ ਵਿਧਾਨਸਭਾ ਦੀ ਤਿਆਰੀ 'ਚ ਜੁੱਟ ਗਈਆਂ ਨੇ। ਇਸੇ ਕਵਾਇਦ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਸੂਬੇ ਭਰ 'ਚ ਮੀਟਿੰਗਾਂ ਕਰ ਰਹੇ ਨੇ। ਕੱਲ ਤੋਂ ਜਲੰਧਰ ਵਿਖੇ ਆਪਣੇ ਨੇਤਾਵਾਂ ਅਤੇ ਕਾਰਜਕਰਤਾਵਾਂ ਨਾਲ ਮੀਟਿੰਗਾਂ ਕਰ ਉਹ ਏਥੋਂ ਰਵਾਨਾ ਹੋ ਗਏ। ਜਾਂਦੇ ਜਾਂਦੇ ਕਾਂਗਰਸ 'ਚ ਚੱਲ ਰਹੇ ਘਮਸਾਨ ਨੂੰ ਲੈਕੇ ਅਸ਼ਵਨੀ ਸ਼ਰਮਾ ਨੇ ਕੈਪਟਨ ਅਤੇ ਨਵਜੋਤ ਸਿੱਧੂ 'ਤੇ ਤੰਜ ਕਸੇ ਹਨ।
ਉਨਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੋਂ ਤੰਗ ਆ ਚੁਕੇ ਨੇ ਤੇ ਆਉਣ ਵਾਲਿਆ ਚੋਣਾਂ ਚ ਲੋਕ ਕਾਂਗਰਸ ਨੂੰ ਚੁਕਤਾ ਕਰਨਾ ਚਾਉਂਦੇ ਨੇ। ਇਸਦੇ ਨਾਲ ਹੀ ਸਿੱਧੂ ਦੇ ਸਲਾਹਕਰਾਂ ਵੱਲੋਂ ਕਸ਼ਮੀਰ ਨੂੰ ਲੈਕੇ ਦਿੱਤੇ ਬਿਆਨ ਦੀ ਅਸ਼ਵਨੀ ਸ਼ਰਮਾ ਨੇ ਨਿੰਦਾ ਕੀਤੇ ਹੈ, ਉਨਾਂ ਕਿਹਾ ਕਿ ਦੋਨਾਂ ਸਲਾਹਕਾਰਾਂ ਖਿਲਾਫ ਐੱਫ.ਆਈ.ਆਰ. ਦਰਜ ਹੋਣੀ ਚਾਹੀਦੀ ਹੈ।
ਕਿਸਾਨਾਂ ਦੇ ਮੁੱਦੇ 'ਤੇ ਗੱਲ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕਰਨਾ ਗਲਤ ਹੈ ਕਿਉਂਕਿ ਅਜੇ ਤੱਕ ਕਾਨੂੰਨ ਲਾਗੂ ਨਹੀਂ ਹੋਏ ਹਨ। ਇਸ ਲਈ ਕਿਸਾਨ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ, ਜਿਸ ਨਾਲ ਇਹ ਪੂਰਾ ਮਸਲਾ ਹੱਲ ਹੋਏਗਾ।
ਇਹ ਵੀ ਪੜ੍ਹੋ:ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ, ਜਾਣੋ ਹੁਣ ਤੱਕ ਦਾ ਹਾਲ...
ਦੱਸ ਦਈਏ ਕਿ ਬੁੱਧਵਾਰ ਨੂੰ ਭਾਜਪਾ ਪ੍ਰਧਾਨ ਜਲੰਧਰ ਪਹੁੰਚੇ ਸਨ, ਜਿਥੇ ਉਨਾਂ ਵੱਲੋਂ ਪਾਰਟੀ ਵਰਕਰਾਂ ਨਾਲ ਗੱਲਬਾਤ ਕਰ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ। ਕਿਸਾਨਾਂ ਦੇ ਵਿਰੋਧ ਕਾਰਨ ਇਕ ਦਿਨ ਦੇ ਦੌਰੇ ਤੋਂ ਬਾਅਦ ਅਸ਼ਵਨੀ ਸ਼ਰਮਾ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ।