ETV Bharat / state

ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਗੋਰਾਇਆ ਦੇ ਔਜਲਾ ਢੱਕ ਪਿੰਡ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਆੜ੍ਹਤੀ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।

ਡਿਜ਼ਾਇਨ ਫ਼ੋਟੋ।
author img

By

Published : Jul 25, 2019, 1:46 PM IST

ਜਲੰਧਰ: ਗੋਰਾਇਆਂ ਦੇ ਔਜਲਾ ਢੱਕ ਪਿੰਡ ਵਿੱਚ ਵੀਰਵਾਰ ਨੂੰ ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਆੜਤੀਏ 'ਤੇ ਉਸ ਨੂੰ ਤੰਗ ਕਰਨ ਦੇ ਇਲਜ਼ਾਮ ਲਗਾਏ ਹਨ।

ਵੀਡੀਓ

ਮ੍ਰਿਤਕ ਕਿਸਾਨ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਸ ਨੇ ਆੜਤੀਏ ਕੋਲੋਂ ਤਿੰਨ ਲੱਖ ਰੁਪਏ ਲਏ ਸਨ ਜਿਸ ਤੋਂ ਬਾਅਦ ਆੜਤੀਏ ਨੇ ਉਸ ਕੋਲੋਂ ਲੱਖਾਂ ਰੁਪਏ ਵਸੂਲਣ ਤੋਂ ਬਾਅਦ ਵੀ ਗਿਆਰਾਂ ਲੱਖ ਬਕਾਏ ਦਾ ਨੋਟਿਸ ਭੇਜ ਦਿੱਤਾ। ਪਹਿਲਾਂ ਹੀ ਆਰਥਿਕ ਤੰਗੀ ਝੱਲ ਰਿਹਾ ਕਿਸਾਨ ਇਹ ਸਭ ਵੇਖ ਕੇ ਇੰਨਾ ਜ਼ਿਆਦਾ ਹਤਾਸ਼ ਹੋ ਗਿਆ ਕਿ ਉਸ ਨੇ ਆਪਣੀ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮ੍ਰਿਤਕ ਦੇ ਪੁੱਤਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਸੁਰਿੰਦਰ ਕੁਮਾਰ ਨਾਂਅ ਦੇ ਆੜਤੀਏ ਵੱਲੋਂ ਵਾਰ-ਵਾਰ ਤੰਗ ਕਰਨ 'ਤੇ ਆਤਮ ਹੱਤਿਆ ਕੀਤੀ ਹੈ ਤੇ ਹੁਣ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ ਇਸ ਤੋਂ ਬਾਅਦ ਹੁਣ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Intro:ਜਲੰਧਰ ਦੇ ਗੋਰਾਇਆ ਦੇ ਔਜਲਾ ਢੱਕ ਪਿੰਡ ਵਿੱਚ ਅੱਜ ਇਕ ਕਿਸਾਨ ਵੱਲੋਂ ਫੰਦਾ ਲਾ ਕੇ ਆਤਮਹੱਤਿਆ ਕਰ ਲਈ ਗਈ। ਘਰਦਿਆਂ ਨੇ ਇੱਕ ਆਰਤੀ ਉੱਤੇ ਉਸ ਨੂੰ ਤੰਗ ਕਰਨ ਦਾ ਇਲਜ਼ਾਮ ਲਗਾਇਆ।Body:ਪੰਜਾਬ ਦੇ ਵਿੱਚ ਕਰਜ਼ਿਆਂ ਨੂੰ ਲੈ ਕੇ ਕਿਸਾਨਾਂ ਦਾ ਆਤਮ ਹੱਤਿਆ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਿਸਾਨ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਸ ਨੇ ਇਕ ਆੜ੍ਹਤੀ ਕੋਲੋਂ ਤਿੰਨ ਲੱਖ ਰੁਪਿਆ ਲਿਆ ਸੀ ਜਿਸ ਤੋਂ ਬਾਅਦ ਬਾਅਦ ਉਸ ਨੇ ਉਸ ਕੋਲੋਂ ਲੱਖਾਂ ਰੁਪਏ ਵਸੂਲਣ ਤੋਂ ਬਾਅਦ ਵੀ ਗਿਆਰਾਂ ਲੱਖ ਬਕਾਏ ਦਾ ਨੋਟਿਸ ਭੇਜ ਦਿੱਤਾ ਜਿਸ ਨੂੰ ਪੜ੍ਹ ਕੇ ਪਹਿਲਾਂ ਹੀ ਆਰਥਿਕ ਤੰਗੀ ਝਲ ਰਿਹਾ ਕਿਸਾਨ ਇੰਨਾ ਜ਼ਿਆਦਾ ਹਤਾਸ਼ ਹੋ ਗਿਆ ਕਿ ਉਸ ਨੇ ਆਪਣੇ ਜੀਵਨ ਨੂੰ ਫੰਦਾ ਲਗਾ ਕੇ ਖਤਮ ਕਰ ਲਿਆਉਧਰ ਮ੍ਰਿਤਕ ਦੇ ਪੁੱਤਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਸੁਰਿੰਦਰ ਕੁਮਾਰ ਦੇ ਵਾਰ ਵਾਰ ਤੰਗ ਕਰਨ ਕਾਰਨ ਆਤਮ ਹੱਤਿਆ ਕੀਤੀ ਹੈ ਤੇ ਅਸੀ ਇਨਸਾਫ਼ ਦੀ ਮੰਗ ਕਰਦੇ ਹਾਂ ਪੁਲਿਸ ਨੇ ਮੌਕੇ ਤੇ ਜਾ ਕੇ ਉਨ੍ਹਾਂ ਦੇ ਕਰਜ਼ਿਆਂ ਦੇ ਬਿਆਨ ਦਿੱਤੇ ਅਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਬਾਈਟ : ਕਿਸਾਨ ਦਾ ਬੇਟਾ ਬਾਈਟ : ਜਾਂਚ ਅਧਿਕਾਰੀConclusion:ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਅੱਗੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.