ਜਲੰਧਰ: ਪਿਛਲੇ ਇੱਕ ਸਾਲ ਤੋਂ ਕੋਰੋਨਾ ਕਰਕੇ ਟਰੇਨਾਂ ਬੰਦ ਹੋਣ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਸਨ, ਉਥੇ ਹੀ ਜਦੋਂ ਟਰੇਨਾਂ ਚੱਲੀਆਂ ਤਾਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ, ਜਿਸ ਕਾਰਨ ਰੇਲਾਂ ਦੀ ਰਫ਼ਤਾਰ ਫੇਰ ਰੁਕ ਗਈ।
ਹਾਲਾਂਕਿ ਕਿਸਾਨਾਂ ਨੇ ਸਰਕਾਰ ਤੇ ਭਰੋਸੇ ਤੋਂ ਬਾਅਦ ਰੇਲਵੇ ਟ੍ਰੈਕ ਤਾਂ ਖਾਲੀ ਕਰ ਦਿੱਤੇ ਸਨ ਪਰ ਅਜਨਾਲਾ ਵਿਖੇ ਕਿਸਾਨਾਂ ਨੇ ਰੇਲਵੇ ਟ੍ਰੇਕ ਖਾਲੀ ਨਹੀਂ ਸੀ ਕੀਤਾ, ਜਿਸ ਨੂੰ ਹੁਣ ਖਾਲੀ ਕੀਤਾ ਗਿਆ ਹੈ ਜਿਸ ਤੋਂ ਮਗਰੋਂ ਹੁਣ ਅੰਮ੍ਰਿਤਸਰ ਜਾਣ ਵਾਲੀਆਂ ਸਾਰੀਆਂ ਰੇਲਾਂ ਚੱਲ ਪੈਣਗੀਆਂ। ਰੇਲਾਂ ਚੱਲਣ ਕਾਰਨ ਜਿਥੇ ਮੁਸਾਫਿਰ ਖੁਸ਼ ਹੋ ਰਹੇ ਨੇ ਉਥੇ ਹੀ ਕਾਰੋਬਾਰੀ ਵੀ ਇਸ ਵੇੇਲੇ ਖੁਸ਼ ਦਿਖਾਈ ਦੇ ਰਹੀ ਹਨ।
ਇਹ ਵੀ ਪੜੋ: ਅੰਮ੍ਰਿਤਸਰ ਕੇਂਦਰੀ ਜੇਲ੍ਹ ਬਰੇਕ ਕਾਂਡ ਦਾ ਤੀਸਰਾ ਦੋਸ਼ੀ ਚੜ੍ਹਿਆ ਪੁਲਿਸ ਅੜਿੱਕੇ
ਜਿਵੇਂ ਕੀ ਸ਼ਟੇਸ਼ਨ ’ਤੇ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਚੱਲਦਾ ਹੈ ਜਿਵੇਂ ਕੁਲੀ, ਚਾਹ ਵਾਲੇ, ਆਟੋ ਡਰਾਈਵਰ ਤੇ ਢਾਬੇ ਵਾਲੇ ਉਹਨਾਂ ਦਾ ਕਹਿਣਾ ਹੈ ਕੀ ਜਦੋਂ ਹੁਣ ਸਾਰੀਆਂ ਰੇਲਾਂ ਚੱਲ ਜਾਣਗੀਆਂ ਤਾਂ ਉਨ੍ਹਾਂ ਦਾ ਕਾਰੋਬਾਰ ਵੀ ਵਧ ਜਾਵੇਗਾ ਤੇ ਇੱਕ ਨਾਰ ਮੁੜ ਜ਼ਿੰਦਗੀ ਲੀਹ ਉੱਤੇ ਆ ਜਾਵੇਗੀ।