ਜਲੰਧਰ: ਹਿਮਾਚਲ ਪ੍ਰਦੇਸ਼ ਵਿੱਚ ਜੰਮੇ ਅਤੇ ਜਲੰਧਰ ਦੇ ਪਿੰਡ ਮਿੱਠਾਪੁਰ ਵਿਖੇ ਪਲੇ ਅਤੇ ਮਿੱਠਾਪੁਰ ਦੀ ਧਰਤੀ ‘ਤੇ ਹਾਕੀ ਖੇਡੇ ਹਾਕੀ ਓਲੰਪੀਅਨ (Hockey Olympian) ਵਰੁਣ ਅੱਜ ਕਿਸੇ ਵੀ ਪਹਿਚਾਣ ਦੇ ਮੁਹਤਾਜ ਨਹੀਂ ਹਨ। ਵਰੁਣ ਭਾਰਤੀ ਹਾਕੀ ਟੀਮ ਦੇ ਖਿਡਾਰੀ ਨੇ ਜਿਨ੍ਹਾਂ ਨੇ ਆਪਣੇ ਪਹਿਲੇ ਓਲੰਪਿਕ (Olympics) ਵਿਚ ਪਹਿਲੇ ਮੈਚ ਵਿੱਚ ਹੀ ਗੋਲ ਦਾਗ਼ ਕੇ ਓਲੰਪਿਕ ਦੀ ਸ਼ੁਰੂਆਤ ਕੀਤੀ।
'ਮੈਡਲ ਦੇਸ਼ ਵਾਸੀਆਂ ਤੇ ਮਾਤਾ-ਪਿਤਾ ਨੂੰ ਸਮਰਪਿਤ'
ਵਰੁਣ ਨੇ ਈਟੀਵੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣਾ ਮੈਡਲ ਦੇਸ਼ ਵਾਸੀਆਂ ਅਤੇ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕਰਦਾ ਹੈ।
ਗਰੀਬ ਪਰਿਵਾਰ ‘ਚੋਂ ਉੱਠ ਬਣਿਆ ਓਲੰਪਿਅਨ
ਵਰੁਣ ਭਾਰਤੀ ਟੀਮ ਦੇ ਉਨ੍ਹਾਂ ਖਿਡਾਰੀਆਂ ਵਿੱਚੋਂ ਇਕ ਨੇ ਜੋ ਇਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਜਨਮੇ ਅਤੇ ਵੱਡੇ ਹੋਏ। ਓਲੰਪਿਕ ਵਿਚ ਆਪਣੇ ਤਜਰਬੇ ਬਾਰੇ ਦੱਸਦੇ ਹੋਏ ਵਰੁਣ ਨੇ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਜੋ ਵੀ ਟੀਮ ਓਲੰਪਿਕ ਵਿੱਚ ਆਉਂਦੀ ਹੈ ਉਹ ਆਪਣੀ ਪੂਰੀ ਤਿਆਰੀ ਨਾਲ ਆਉਂਦੀ ਹੈ।
'ਹਾਕੀ ਅਮੀਰਾਂ ਦੀ ਖੇਡ ਨਹੀਂ'
ਵਰੁਣ ਨੇ ਆਪਣੇ ਘਰ ਦੇ ਹਾਲਾਤਾਂ ਦਾ ਜ਼ਿਕਰ ਕਰਦੇ ਕਿਹਾ ਕਿ ਹਾਕੀ ਕੋਈ ਅਮੀਰਾਂ ਦੀ ਖੇਡ ਨਹੀਂ ਹੈ ਇਸ ਵਿੱਚ ਹਰ ਖਿਡਾਰੀ ਖੇਡ ਸਕਦਾ ਹੈ ਉਹ ਭਾਵੇਂ ਗ਼ਰੀਬ ਹੋਵੇ ਭਾਵੇਂ ਅਮੀਰ ਪਰ ਉਹ ਮਿਹਨਤੀ ਹੋਣਾ ਚਾਹੀਦਾ ਹੈ।
ਮੈਡਲ ਜਿੱਤਣ ‘ਤੇ ਜਤਾਈ ਖੁਸ਼ੀ
ਉਨ੍ਹਾਂ ਦੱਸਿਆ ਕਿ ਉਹ ਮਿੱਠਾਪੁਰ ਦੀ ਉਸ ਧਰਤੀ ਤੋਂ ਖੇਡ ਕੇ ਓਲੰਪਿਕ ਵਿੱਚ ਪਹੁੰਚੇ ਨੇ ਜਿੱਥੇ ਪਹਿਲਾਂ ਵੀ ਕਈ ਲੋਕ ਓਲੰਪਿਕ ਵਿਚ ਪਹੁੰਚ ਚੁੱਕੇ ਨੇ ਅਤੇ ਹੁਣ ਵੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਇਸੇ ਧਰਤੀ ਤੋਂ ਹਨ। ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਜਤਾਈ ਕਿ ਟੀਮ ਓਲੰਪਿਕ ਵਿੱਚ ਮੈਡਲ ਲੈ ਕੇ ਵਾਪਸ ਪਰਤੇਗੀ।
ਇਹ ਵੀ ਪੜ੍ਹੋ:ਬਜਰੰਗ ਪੁਨੀਆ ਸੈਮੀਫਾਈਨਲ ਮੈਚ ਹਾਰੇ, ਹੁਣ ਕਾਂਸੀ ਲਈ ਹੋਵੇਗਾ ਮੈਚ