ETV Bharat / state

ਰੂਸ ਯੂਕਰੇਨ ਜੰਗ ਕਾਰਨ ਵਿਦੇਸ਼ੀ ਸਿੱਖਿਆ ਕਿਵੇਂ ਹੋਵੇਗੀ ਪ੍ਰਭਾਵਿਤ ? - ਰੂਸ ਯੂਕਰੇਨ ਜੰਗ

ਰੂਸ ਯੂਕਰੇਨ ਜੰਗ ਕਾਰਨ ਪੂਰੀ ਦੁਨੀਆ ਵਿੱਚ ਸਹਿਮ ਦਾ ਮਾਹੌਲ (Russia Ukraine war) ਪਾਇਆ ਜਾ ਰਿਹਾ ਹੈ। ਇਸ ਜੰਗ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੇ ਭਵਿੱਖ ’ਤੇ ਵੀ ਪੈਣ ਵਾਲਾ ਹੈ। ਜੰਗ ਨੂੰ ਲੈਕੇ ਇਮੀਗ੍ਰੇਸ਼ਨ ਮਾਹਿਰ ਵੱਲੋਂ ਡੂੰਘੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਤੇ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ।

ਰੂਸ ਯੂਕਰੇਨ ਜੰਗ ਦਾ ਵਿਦੇਸ਼ੀ ਸਿੱਖਿਆ ਤੇ ਅਸਰ
ਰੂਸ ਯੂਕਰੇਨ ਜੰਗ ਦਾ ਵਿਦੇਸ਼ੀ ਸਿੱਖਿਆ ਤੇ ਅਸਰ
author img

By

Published : Feb 28, 2022, 9:18 PM IST

ਜਲੰਧਰ:ਪੰਜਾਬ ’ਚੋਂ ਪੂਰੀ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀ ਆਪਣੀ ਅਗਲੀ ਪੜ੍ਹਾਈ ਅਤੇ ਸੁਨਹਿਰੇ ਭਵਿੱਖ ਲਈ ਜਾਂਦੇ ਹਨ। ਇਸ ਸਭ ਨਾਲ ਨਾ ਸਿਰਫ਼ ਇੰਨ੍ਹਾਂ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਕਰਕੇ ਆਪਣਾ ਭਵਿੱਖ ਬਣਾਉਣ ਦਾ ਮੌਕਾ ਮਿਲਦਾ ਹੈ ਇਸ ਦੇ ਨਾਲ ਹੀ ਸਿੱਖਿਆ ਦੇ ਵਪਾਰ ਨਾਲ ਕਈ ਦੇਸ਼ਾਂ ਦੀ ਅਰਥਵਿਵਸਥਾ ਵੀ ਜੁੜੀ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਉੱਪਰ ਕੋਰੋਨਾ ਦੀ ਮਾਰ ਇਸ ਕਦਰ ਪੈ ਗਏ ਅਤੇ ਇਹ ਇੰਡਸਟਰੀ ਕਈ ਸਾਲ ਪਿੱਛੇ ਚਲੀ ਗਈ।

ਹੁਣ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ (Russia Ukraine war) ਦਾ ਵੀ ਖਾਸਾ ਮਾੜਾ ਪ੍ਰਭਾਵ ਪੈ ਰਿਹਾ ਹੈ। ਕੋਰੋਨਾ ਕਰਕੇ ਪਿਛਲੇ ਦੋ ਸਾਲ ਤੋਂ ਮੰਦੀ ਦੀ ਮਾਰ ਝੱਲ ਰਿਹਾ ਇਮੀਗ੍ਰੇਸ਼ਨ ਵਪਾਰ ਇੱਕ ਵਾਰ ਫੇਰ ਚਿੰਤਾ ਵਿੱਚ ਡੁੱਬ ਗਿਆ ਹੈ। ਪਿਛਲੀ ਵਾਰ ਇਸ ਦੀ ਚਿੰਤਾ ਕੋਰੋਨਾ ਕਰਕੇ ਹੋਏ ਨੁਕਸਾਨ ਨੂੰ ਲੈ ਕੇ ਸੀ ਪਰ ਇਸ ਵਾਰ ਰੂਸ ਅਤੇ ਯੂਕਰੇਨ ਦੀ ਲੜਾਈ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਰੂਸ ਅਤੇ ਯੂਕਰੇਨ ਦੀ ਲੜਾਈ ਕਰਕੇ ਰੂਸ ਵਿੱਚ ਫਸੇ ਕਰੀਬ ਵੀਹ ਹਜ਼ਾਰਾਂ ਭਾਰਤੀ ਵਿਦਿਆਰਥੀ ਹੁਣ ਇਸ ਉਡੀਕ ਵਿੱਚ ਬੈਠੇ ਹਨ ਕਿ ਇਹ ਜੰਗ ਖ਼ਤਮ ਹੋ ਜਾਏ ਜਾਂ ਫਿਰ ਉਹ ਆਪਣੇ ਆਪਣੇ ਘਰ ਸਹੀ ਸਲਾਮਤ ਪਹੁੰਚ ਜਾਣ।

ਜ਼ਾਹਿਰ ਹੈ ਰੂਸ ਅਤੇ ਯੂਕਰੇਨ ਦੀ ਜੰਗ ਕਰ ਕੇ ਨਾ ਸਿਰਫ਼ ਯੂਕਰੇਨ ਵਰਗਾ ਦੇਸ਼ ਜੋ ਕਿ ਪੜ੍ਹਾਈ ਦੇ ਮਾਮਲੇ ਵਿਚ ਇੱਕ ਸਸਤਾ ਦੇਸ਼ (effect on abroad education due to Russia Ukraine war) ਮੰਨਿਆ ਜਾਂਦਾ ਹੈ ਜਿਸ ਵਿੱਚ ਮੀਡੀਅਮ ਪਰਿਵਾਰਾਂ ਦੇ ਬੱਚੇ ਵੀ ਜਾ ਕੇ ਪੜ੍ਹਾਈ ਕਰਦੇ ਹਨ। ਖ਼ਾਸ ਤੌਰ ’ਤੇ ਯੂਕਰੇਨ ਵਿੱਚ ਬੱਚੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਜਾਂਦੇ ਹਨ ਪਰ ਅੱਜ ਰੂਸ ਅਤੇ ਯੂਕਰੇਨ ਦੀ ਜੰਗ ਕਰਕੇ ਜੋ ਹਾਲਾਤ ਉੱਥੇ ਬਣੇ ਹੋਏ ਹਨ ਉਸ ਤੋਂ ਬਾਅਦ ਇਹ ਬੱਚੇ ਹੁਣ ਉੱਥੋਂ ਵਾਪਸ ਆਉਣਾ ਚਾਹੁੰਦੇ ਹਨ।

ਜਲੰਧਰ ਵਿੱਚ ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਜੰਗ ਰੂਸ ਅਤੇ ਯੂਕਰੇਨ ਵਿੱਚ ਲੱਗੀ ਹੈ ਜਿਸ ਵਿੱਚ ਭਾਰਤ ਦਾ ਕਰੀਬ ਵੀਹ ਹਜ਼ਾਰ ਬੱਚਾ ਜੋ ਉੱਥੇ ਪੜ੍ਹਾਈ ਕਰਨ ਗਿਆ ਸੀ ਫਸ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਪੜ੍ਹਾਈ, ਵਿਦੇਸ਼ਾਂ ਵਿੱਚ ਜਾਣ ਵਾਲੇ ਬੱਚਿਆਂ ਅਤੇ ਇਮੀਗ੍ਰੇਸਨ ਦੇ ਖੇਤਰ ਉੱਤੇ ਪਵੇਗਾ।

ਰੂਸ ਯੂਕਰੇਨ ਜੰਗ ਦਾ ਵਿਦੇਸ਼ੀ ਸਿੱਖਿਆ ਤੇ ਅਸਰ

ਉਨ੍ਹਾਂ ਸਭ ਤੋਂ ਪਹਿਲੇ ਯੂਕਰੇਨ ਦੀ ਗੱਲ ਕਰਦੇ ਹੋਏ ਦੱਸਿਆ ਕਿ ਯੂਕਰੇਨ ਵਿੱਚ ਪੜ੍ਹਾਈ ਕਰਨਾ ਬਹੁਤ ਜ਼ਿਆਦਾ ਸਸਤਾ ਹੈ ਜਿਸ ਕਰਕੇ ਸਾਡੇ ਦੇਸ਼ ਤੋਂ ਮੀਡੀਅਮ ਕਲਾਸ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਇੱਥੇ ਭੇਜ ਕੇ ਚੰਗੀ ਪੜ੍ਹਾਈ ਕਰਵਾ ਸਕਦੇ ਹਨ ਪਰ ਅੱਜ ਜੋ ਹਾਲਾਤ ਯੂਕਰੇਨ ਦੇ ਬਣ ਗਏ ਹ ਨ ਉਸ ਨਾਲ ਨਾ ਸਿਰਫ ਉੱਥੇ ਰਹਿ ਰਹੇ ਬੱਚੇ ਵਾਪਸ ਆਉਣਾ ਚਾਹੁੰਦੇ ਹਨ ਬਲਕਿ ਲੱਗਦਾ ਹੈ ਕਿ ਹੁਣ ਇੱਕ ਲੰਮੇ ਸਮੇਂ ਤੱਕ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਦੇਸ਼ਾਂ ਵਿੱਚ ਨਹੀਂ ਭੇਜਣਗੇ।

ਅਰਵਿੰਦਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਨਾ ਸਿਰਫ਼ ਯੂਕਰੇਨ ਬਲਕਿ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਵੀ ਇਸ ਦਾ ਖ਼ਾਸਾ ਅਸਰ ਪਏਗਾ ਕਿਉਂਕਿ ਯੂਰਪ ਦੇ ਤਕਰੀਬਨ ਸਾਰੇ ਦੇਸਾਂ ਦੀ ਵੀਜ਼ਾ ਪਾਲਿਸੀ ਇੱਕੋ ਵਰਗੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਲੜਾਈ ਜਿੰਨੀ ਲੰਮੀ ਚੱਲੇਗੀ ਉਨ੍ਹਾਂ ਹੀ ਉੱਥੋਂ ਵਾਪਿਸ ਆਉਣ ਵਾਲੇ ਵਿਦਿਆਰਥੀ ਜ਼ਿਆਦਾ ਸੋਚਣਗੇ ਕਿ ਵਾਪਸ ਉੱਥੇ ਜਾਇਆ ਜਾਵੇ ਜਾਂ ਨਹੀਂ। ਇਹੀ ਨਹੀਂ ਜੋ ਲੋਕ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ ਉਨ੍ਹਾਂ ਵਿੱਚ ਕੋਵਿਡ ਕਰਕੇ ਪਹਿਲਾਂ ਹੀ ਇੱਕ ਘਬਰਾਹਟ ਪਾਈ ਜਾ ਰਹੀ ਹੈ ਅਤੇ ਹੁਣ ਯੂਕਰੇਨ ਅਤੇ ਰੂਸ ਦੀ ਲੜਾਈ ਨੇ ਉਸ ਚਿੰਗਾਰੀ ਵਿੱਚ ਇਕ ਵਾਰ ਫਿਰ ਤੇਲ ਪਾਉਣ ਵਾਲਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਯੂਕਰੇਨ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਮੋਦੀ ਸਰਕਾਰ ਭੇਜੇਗੀ 4 ਮੰਤਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.