ਜਲੰਧਰ: ਜਲੰਧਰ ਸ਼ਹਿਰ Jalandhar sports industry ਪੂਰੀ ਦੁਨੀਆਂ ਵਿੱਚ ਖੇਡ ਉਦਯੋਗ ਲਈ ਜਾਣਿਆ ਜਾਂਦਾ ਹੈ। ਇੱਥੇ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਛੋਟੀਆਂ-ਵੱਡੀਆਂ ਉਦਯੋਗਿਕ ਇਕਾਈਆਂ ਹਨ। ਉਧਰ ਇਨ੍ਹਾਂ ਇਕਾਈਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੇਬਰ ਕੰਮ ਕਰਦੀ ਹੈ, ਜਿਨ੍ਹਾਂ ਦੇ ਪਰਿਵਾਰ ਇਸ ਉਦਯੋਗ ਨਾਲ ਚੱਲਦੇ ਹਨ। Jalandhar sports industry wood is less used
ਇੱਕ ਸਮਾਂ ਸੀ ਜਦੋ ਜਲੰਧਰ ਵਿਚ ਬਣਾਏ ਜਾਣ ਵਾਲੇ ਜ਼ਿਆਦਾਤਰ ਖੇਡਾਂ ਦੇ ਸਮਾਨ ਵਿੱਚ ਲੱਕੜੀ ਦਾ ਇਸਤੇਮਾਲ ਹੁੰਦਾ ਸੀ, ਪਰ ਜੇਕਰ ਅੱਜ ਗੱਲ ਕਰੀਏ ਤਾਂ ਇਹ ਸਮਾਂਨ ਕੰਪੋਸਿਟ ਮਟੀਰੀਅਲ ਜਾਂ ਫਿਰ ਅਲਮੀਨੀਅਮ ਅਤੇ ਲੋਹੇ ਨਾਲ ਬਣਨੇ ਸ਼ੁਰੂ ਹੋ ਗਏ ਹਨ। ਇਸ ਦਾ ਸਿੱਧਾ ਅਸਰ ਨਾ ਸਿਰਫ ਉਦਯੋਗ ਉੱਤੇ ਪਿਆ, ਬਲਕਿ ਉਦਯੋਗ ਦੇ ਮਸ਼ੀਨੀਕਰਨ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਲੇਬਰ ਦਾ ਰੋਜ਼ਗਾਰ ਵੀ ਘੱਟ ਗਿਆ ਹੈ।
ਕੰਪੋਸਿਟ ਮੈਟੀਰੀਅਲ ਨਾਲ ਸਮਾਨ ਬਣਨ ਕਰਕੇ ਲੱਕੜੀ ਦਾ ਇਸਤੇਮਾਲ ਘੱਟਿਆ :- ਜਲੰਧਰ ਵਿੱਚ ਬਣਨ ਵਾਲੇ ਖੇਡਾਂ ਦੇ ਸਮਾਗਮ ਵਿਚ ਮੁੱਖ ਤੌਰ ਉੱਤੇ ਹਾਕੀ, ਕ੍ਰਿਕਟ, ਬੈਡਮਿੰਟਨ, ਟੇਨਿਸ ਰੈਕੇਟ ਸਮੇਤ ਕਰੀਬ 300 ਤੋਂ ਜ਼ਿਆਦਾ ਐਟਮਾਂ ਬਣਦੀਆਂ ਹਨ। ਪਹਿਲਾ ਇਹਨਾਂ ਵਿਚੋਂ ਬਹੁਤ ਸਾਰੀਆਂ ਐਟਮਾਂ ਲੱਕੜੀ ਨਾਲ ਬਣਦੀਆਂ ਸੀ। ਜਿੰਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਹਾਕੀ, ਕ੍ਰਿਕੇਟ ਬੈਟ, ਬੈਡਮਿੰਟਨ ਲੋਨ ਟੇਨਿਸ ਰੈਕੇਟ ਵਰਗੀਆਂ ਚੀਜਾਂ ਵਿਚ ਲੱਕੜੀ ਦਾ ਇਸਤੇਮਾਲ ਹੁੰਦਾ ਸੀ।
ਪਰ ਹੁਣ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਹ ਚੀਜਾਂ ਹੁਣ ਕੰਪੋਸਿਟ ਮੈਟ੍ਰੀਅਲ ਜਾਂ ਫਿਰ ਐਲੂਮੀਨੀਅਮ ਲੋਹੇ ਦਾ ਇਸਤੇਮਾਲ ਹੋਣ ਲੱਗ ਪਿਆ ਹੈ, ਹੁਣ ਇਸ ਸਮਾਨ ਵਿਚ ਲੱਕੜੀ ਦਾ ਇਸਤੇਮਾਲ ਸਿਰਫ ਲੋਕਲ ਮਾਰਕੀਟ ਵਿਚ ਇਨ੍ਹਾਂ ਚੀਜਾਂ ਨੂੰ ਵੇਚਣ ਲਈ ਹੀ ਹੁੰਦਾ ਹੈ, ਜਦਕਿ ਅੰਤਰਰਾਸ਼ਟਰੀ ਮਾਰਕੀਟ ਦੀ ਬਰਾਬਰੀ ਕਰਨ ਲਈ ਹੁਣ ਇਸਨੂੰ ਸਿਰਫ ਕੰਪੋਸਿਟ ਮੈਟੀਰੀਅਲ ਨਾਲ ਹੀ ਬਣਾਇਆ ਜਾ ਰਿਹਾ ਹੈ।
ਜਲੰਧਰ ਵਿਖੇ ਅਲਫ਼ਾ ਹਾਕੀ ਦੇ ਮਾਲਿਕ ਨਿਤਿਨ ਮਹਾਜਨ ਮੁਤਾਬਕ ਕੁਝ ਸਾਲ ਪਹਿਲਾਂ ਤੱਕ ਜਲੰਧਰ ਵਿਚ ਹਾਕੀ ਲੱਕੜ ਦੀ ਬਣਾਈ ਜਾਂਦੀ ਸੀ, ਲੇਕਿਨ ਹੁਣ ਇਸ ਨੂੰ ਬਣਾਉਣ ਲਈ ਮੈਟੀਰੀਅਲ ਦਾ ਇਸਤੇਮਾਲ ਕਰਨਾ ਪੈਂਦਾ ਹੈ, ਜਿਸ ਵਿਚ ਇੱਕ ਖਾਸ ਤਰੀਕੇ ਦੇ ਧਾਗੇ ਨੂੰ ਸ਼ੀਟ ਵਿੱਚ ਬਦਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਸਾਂਚੇ ਵਿਚ ਪਾ ਕੇ ਉਸਨੂੰ ਮਸ਼ੀਨ ਵਿਚ ਗਰਮ ਕਰ ਹਾਕੀ ਦੇ ਰੂਪ ਵਿਚ ਢਾਲਿਆ ਜਾਂਦਾ ਹੈ।
ਇਸ ਤੋਂ ਬਾਅਦ ਇਸਨੂੰ ਫਿਨਿਸ਼ਿੰਗ ਟੱਚ ਦਿੱਤਾ ਜਾਂਦਾ ਹੈ, ਨਿਤਿਨ ਮਹਾਜਨ ਦੇ ਮੁਤਾਬਕ ਇਸ ਤਰਾਂ ਇਕ ਮਜਬੂਤ ਹਾਕੀ ਬਣਦੀ ਹੈ ਜੋ ਲੱਕੜ ਦੀ ਹਾਕੀ ਨਾਲੋਂ ਕੀਤੇ ਮਜਬੂਤ ਅਤੇ ਟਿਕਾਊ ਹੁੰਦੀ ਹੈ, ਇਹੀ ਨਹੀਂ ਇਸ ਨਾਲ ਐਸਟ੍ਰੋਟਰਫ ਉੱਤੇ ਖੇਡਣਾ ਬਿਲਕੁਲ ਅਸਾਨ ਹੋ ਜਾਂਦਾ ਹੈ, ਕਿਓਕਿ ਇਸਨੂੰ ਪਾਣੀ ਵਿਚ ਖੇਡਣ ਨਾਲ ਵੀ ਇਸਨੂੰ ਕੋਈ ਨੁਕਸਾਨ ਨਹੀਂ ਹੁੰਦਾ, ਇਸਦੇ ਨਾਲ ਹੀ ਇਸਦੀ ਮਜਬੂਤੀ ਵੀ ਲੱਕੜ ਦੀ ਹਾਕੀ ਨਾਲੋਂ ਕੀਤੇ ਵੱਧ ਹੁੰਦੀ ਹੈ।
ਅੱਜ ਜਲੰਧਰ ਵਿਚ ਬਹੁਤ ਸਾਰੇ ਉਦਯੋਗ ਇਸ ਤਕਨੀਕ ਦਾ ਕਰ ਰਹੇ ਇਸਤੇਮਾਲ :- ਜਲੰਧਰ ਵਿਖੇ ਖੇਡ ਦਾ ਸਮਾਨ ਬਣਾਉਣ ਵਾਲੇ ਬਹੁਤ ਸਾਰੇ ਉਦਯੋਗ ਹੁਣ ਇਸ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ। ਨਿਤਿਨ ਮਹਾਜਨ ਦੇ ਮੁਤਾਬਿਕ ਜੇਕਰ ਜਲੰਧਰ ਦਾ ਉਦਯੋਗ ਇਸਦਾ ਇਸਤੇਮਾਲ ਨਹੀਂ ਕਰਦਾ ਤਾਂ ਉਹ ਦੁਨੀਆ ਤੋਂ ਪਿਛੜ ਜਵੇਗਾ, ਜਿਸ ਨਾਲ ਇਹ ਉਦਯੋਗ ਖਤਮ ਵੀ ਹੋ ਸਕਦਾ ਹੈ।
ਅੱਜ ਅੰਤਰਰਾਸ਼ਟਰੀ ਸਤਰ ਉੱਤੇ ਇਸਤੇਮਾਲ ਹੋਣ ਵਾਲਾ ਸਾਰਾ ਸਮਾਨ ਕੰਪੋਸਿਟ ਹੀ ਬਣ ਰਿਹਾ ਹੈ। ਹੁਣ ਤਾਂ ਹੌਲੀ-ਹੌਲੀ ਲੋਕਲ ਮਾਰਕੀਟ ਵਿਚ ਵੀ ਇਸਦਾ ਟਰੈਂਡ ਵੱਧਦਾ ਜਾ ਰਿਹਾ ਹੈ, ਉਹਨਾਂ ਮੁਤਾਬਕ ਉਹਨਾਂ ਵੱਲੋਂ ਇਸ ਮੈਟੀਰਿਅਲ ਨਾਲ ਕ੍ਰਿਕਟ ਬੈਟ ਵੀ ਤਿਆਰ ਕਰ ਲਿਆ ਗਿਆ ਹੈ। ਹਾਲਾਂਕਿ ਇਸ ਬੈਟ ਨਾਲ ਖੇਡਣ ਦੀ ਮਨਜੂਰੀ ਨਹੀਂ ਹੈ, ਪਰ ਜਿੱਦਾ ਹੀ ਜੇਕਰ ਇਸਦੀ ਮੰਜੂਰੀ ਮਿਲਦੀ ਹੈ ਤਾਂ ਉਹ ਇਸ ਲਈ ਵੀ ਤਿਆਰ ਹਨ।
ਕੰਪੋਸਿਟ ਮੈਟੀਰੀਅਲ ਨਾਲ ਮਸ਼ੀਨਾਂ ਵਿਚ ਬਣਨ ਵਾਲੇ ਸਮਾਨ ਕਰਕੇ ਖਤਮ ਹੋ ਰਿਹਾ ਲੇਬਰ ਦਾ ਰੋਜ਼ਗਾਰ :- ਹਾਲਾਂਕਿ ਕੰਪੋਸਿਟ ਮਾਂਟਰੀਅਲ ਅਤੇ ਮਸ਼ੀਨਾਂ ਨਾਲ ਬਣਨ ਵਾਲੇ ਇਸ ਖੇਡ ਦੇ ਸਮਾਨ ਨਾਲ ਜਲੰਧਰ ਦਾ ਖੇਡ ਉਦਯੋਗ ਅੱਜ ਦੁਨੀਆਂ ਦੀ ਬਰਾਬਰੀ ਕਰ ਰਿਹਾ ਹੈ, ਪਰ ਇਸਦਾ ਸਿੱਧਾ ਅਸਰ ਇੱਥੇ ਕੰਮ ਕਰਨ ਵਾਲੀ ਲੇਬਰ ਉੱਤੇ ਪੈ ਰਿਹਾ ਹੈ। ਜਲੰਧਰ ਵਿਚ ਬੇਡਮਿੰਟਨ ਰੈਕੇਟ ਬਣਾਉਣ ਵਾਲੇ ਜਗਤ ਰਾਮ ਦਾ ਕਹਿਣਾ ਹੈ ਕਿ ਉਹ ਪਿਛਲੇ ਕਾਫੀ ਟਾਈਮ ਤੋਂ ਇਹ ਕੰਮ ਕਰ ਰਿਹਾ ਹੈ। ਪਹਿਲਾ ਉਸਦਾ ਦਾ ਇਹ ਕੰਮ ਲੱਕੜ ਦਾ ਹੁੰਦਾ ਸੀ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ।
ਪਰ ਅੱਜ ਤਕਨੀਕ ਅਤੇ ਰਾਅ ਮੈਟਰੀਅਲ ਬਦਲ ਜਾਣ ਕਰਕੇ ਇਹ ਲੇਬਰ ਹੌਲੀ-ਹੌਲੀ ਵਿਹਲੀ ਹੁੰਦੀ ਜਾਂ ਰਹੀ ਹੈ, ਅੱਜ ਉਸ ਥਾਂ ਮਹਿਜ 15 ਲੋਕ ਕੰਮ ਕਰ ਰਹੇ ਹਨ, ਜਿੱਥੇ ਪਹਿਲੇ 50 ਤੋਂ 60 ਲੋਕ ਕੰਮ ਕਰਦੇ ਸੀ, ਉਸਦੇ ਮੁਤਾਬਕ ਜੇ ਇਹੀ ਹਾਲ ਰਿਹਾ, ਉਹਨਾਂ ਦੇ ਬੱਚਿਆਂ ਨੂੰ ਆਪਣੇ ਲਈ ਕੋਈ ਹੋਰ ਕੰਮ ਤਲਾਸ਼ਣਾ ਪਵੇਗਾ। ਉਸਦੇ ਮੁਤਾਬਕ ਲੇਬਰ ਵਿਚ ਵੀ ਜੋ ਬੰਦਾ ਸ਼ੁਰੂ ਤੋਂ ਇਹ ਕੰਮ ਕਰ ਰਿਹਾ ਹੈ, ਉਹ ਹੁਣ ਕਿ ਦੂਸਰਾ ਕੰਮ ਨਹੀਂ ਕਰ ਸਕਦਾ, ਇਸ ਲਈ ਬਹੁਤ ਸਾਰੀ ਲੇਬਰ ਅੱਜ ਬੇਰੁਜ਼ਗਾਰ ਹੋ ਗਈ ਹੈ।
ਇਹ ਵੀ ਪੜੋ:- ਦਿੱਲੀ ਸ਼ਰਾਬ ਘੁਟਾਲੇ ਵਿੱਚ ਸੀਬੀਆਈ ਨੇ ਦਾਖ਼ਲ ਕੀਤੀ ਚਾਰਜਸ਼ੀਟ, ਮਨੀਸ਼ ਸਿਸੋਦੀਆ ਤੋਂ ਇਲਾਵਾ 7 ਲੋਕਾਂ ਦੇ ਨਾਮ