ETV Bharat / state

Wheat Crop Affected Due to Rain: ਕਿਸਾਨ ਦੀ ਜਵਾਨ ਹੋ ਰਹੀ ਫ਼ਸਲ 'ਤੇ ਬੇਮੌਸਮੀ ਬਰਸਾਤ ਦੀ ਮਾਰ - ਫਸਲਾਂ ਪ੍ਰਭਾਵਿਤ

ਪੰਜਾਬ ਵਿਚ ਵਰ੍ਹ ਰਹੇ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਵੱਲੋਂ ਸਰਕਾਰ ਪਾਸੋਂ ਮੁੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਸਾਨਾਂ ਵੱਲੋਂ ਫਸਲਾ ਨੂੰ ਹੋਰ ਪਾਣੀ ਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ।

Due to rain in Jalandhar, farmers' wheat crop has been damaged
ਕਿਸਾਨ ਦੀ ਜਵਾਨ ਹੋ ਰਹੀ ਫ਼ਸਲ 'ਤੇ ਬੇਮੌਸਮੀ ਬਰਸਾਤ ਦੀ ਮਾਰ
author img

By

Published : Mar 26, 2023, 8:54 AM IST

ਕਿਸਾਨ ਦੀ ਜਵਾਨ ਹੋ ਰਹੀ ਫ਼ਸਲ 'ਤੇ ਬੇਮੌਸਮੀ ਬਰਸਾਤ ਦੀ ਮਾਰ

ਜਲੰਧਰ : ਸਮੁੱਚੇ ਪੰਜਾਬ ਵਿਚ ਵਰ੍ਹ ਰਹੇ ਮੀਂਹ ਨੇ ਕਿਸਾਨਾਂ ਨੂੰ ਚੱਕਰਾਂ ਵਿਚ ਪਾਇਆ ਹੋਇਆ ਹੈ। ਬੇਮੌਸਮੀ ਪੈ ਰਹੀ ਬਰਸਾਤ ਕਾਰਨ ਕਿਸਾਨਾਂ ਦੀ ਖੜ੍ਹੀ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਨੂੰ ਮਜਬੂਰੀਵੱਸ ਆਪਣੀ ਕਈ-ਕਈ ਕਿੱਲੇ ਪ੍ਰਭਾਵਿਤ ਹੋਈ ਫਸਲ ਵਾਹੁਣੀ ਪੈ ਰਹੀ ਹੈ। ਦੁਆਬਾ ਖੇਤਰ ਵਿਚ ਵੀ ਮੀਂਹ ਕਾਰਨ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਦੋ ਦਿਨ ਰੁਕ ਰੁਕ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਨੇ ਇਲਾਕੇ ਭਰ ’ਚ ਕਣਕ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਅਚਾਨਕ ਮੌਸਮ ਵਿਗੜਨ ਨਾਲ ਕਣਕ ਦੀ ਫ਼ਸਲ ਡਿੱਗ ਪਈ ਹੈ ਅਤੇ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਬਣ ਗਿਆ ਹੈ। ਪਿੰਡ ਫ਼ੌਜੀ ਕਾਲੋਨੀ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਕਣਕ ਨੂੰ ਕੁਝ ਦਿਨ ਪਹਿਲਾਂ ਹੀ ਪਾਣੀ ਲਗਾਇਆ ਗਿਆ ਸੀ, ਉਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਕਿਸਾਨਾਂ ਨੂੰ ਝੱਲਣਾ ਪਵੇਗੀ ਆਰਥਿਕ ਮੰਦੀ : ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਡਿਗਣ ਨਾਲ ਝਾੜ ਘਟਣ ਦੀ ਸੰਭਾਵਨਾ ਵਧ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ। ਕਿਸਾਨ ਅਮਰ ਸਿੰਘ ਅਤੇ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਬੇਮੌਸਮੇ ਮੀਂਹ ਅਤੇ ਹਨ੍ਹੇਰੀ ਨੇ ਕਣਕ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਡਿੱਗੀ ਹੋਈ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਨਾਲ ਹੀ ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਹੋਰ ਸਬਜ਼ੀਆਂ ਹੋ ਗਈਆਂ ਹਨ।

ਇਹ ਵੀ ਪੜ੍ਹੋ : Man Died Eating Buckwheat Flour: ਛੋਲਿਆਂ ਦਾ ਆਟਾ ਖਾਣ ਨਾਲ ਇੱਕ ਵਿਅਕਤੀ ਦੀ ਮੌਤ, ਕਈ ਬੀਮਾਰ

ਫ਼ਸਲ ਨੂੰ ਹੋਰ ਪਾਣੀ ਲਾਉਣ ਤੋਂ ਗੁਰੇਜ਼ ਕਰਨ ਕਿਸਾਨ : ਕਿਸਾਨਾਂ ਨੇ ਕਿਹਾ ਹੈ ਕਿ ਕਾਫ਼ੀ ਫ਼ਸਲ ਉਨ੍ਹਾਂ ਦੀ ਖ਼ਰਾਬ ਹੋ ਗਈ ਹੈ ਅਤੇ ਬਾਰਿਸ਼ ਦੀ ਸੰਭਾਵਨਾ ਵੀ ਬਣੀ ਹੋਈ ਹੈ ਜਿਸਦੇ ਚਲਦਿਆਂ ਚਿੰਤਾਵਾਂ ਵਧ ਰਹੀਆਂ ਹਨ ਕਿ ਉਨ੍ਹਾਂ ਦੀ ਫਸਲ ਖਰਾਬ ਨਾ ਹੋ ਜਾਵੇ। ਖੇਤੀਬਾੜੀ ਵਿਕਾਸ ਅਫ਼ਸਰ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਬਲਾਕ ਸੁਲਤਾਨਪੁਰ ਲੋਧੀ ਅੰਦਰ ਕਈਈ ਏਕੜ ਰਕਬੇ ’ਚ ਕਣਕ ਦੀ ਫਸਲ ਬੀਜੀ ਗਈ ਹੈ ਅਤੇ ਇਸ ਬੇਮੌਸਮੇ ਮੀਂਹ ਅਤੇ ਹਨ੍ਹੇਰੀ ਨਾਲ ਕਣਕ ਦੇ ਝਾੜ 'ਤੇ ਅਸਰ ਪੈਣ ਦੀ ਸੰਭਾਵਨਾ ਵਧ ਗਈ ਹੈ। ਕਿਸਾਨ ਤੁਰੰਤ ਕਣਕ ਦੀ ਫ਼ਸਲ ’ਚ ਖੜਾ ਪਾਣੀ ਬਾਹਰ ਕੱਢ ਦੇਣ ਅਤੇ ਫਸਲ ਨੂੰ ਹੋਰ ਪਾਣੀ ਲਗਾਉਣ ਤੋਂ ਗੁਰੇਜ਼ ਕਰਨ।

ਇਹ ਵੀ ਪੜ੍ਹੋ : Amritpal in Uttarakhand: ਕੀ ਹੈ ਅੰਮ੍ਰਿਤਪਾਲ ਦੀ ਕਰੀਬੀ ਔਰਤ ਨਾਲ ਜੁੜਿਆ ਸੱਚ? ਉਤਰਾਖੰਡ ਪੁਲਿਸ ਨੇ ਦਿੱਤਾ ਜਵਾਬ

ETV Bharat Logo

Copyright © 2025 Ushodaya Enterprises Pvt. Ltd., All Rights Reserved.