ਜਲੰਧਰ: ਲੰਡਨ 'ਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ 15 ਦਸੰਬਰ ਨੂੰ ਲੰਡਨ 'ਚ ਲਾਪਤਾ ਹੋਏ ਮਾਡਲ ਟਾਊਨ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪਿਛਲੇ ਤਿੰਨ ਦਿਨਾਂ ਤੋਂ ਨੌਜਵਾਨ ਦੀ ਭਾਲ ਜਾਰੀ ਸੀ। ਨੌਜਵਾਨ ਦੀ ਪਛਾਣ ਗੁਰਸ਼ਮਨ ਸਿੰਘ ਭਾਟੀਆ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਸ਼ਮਨ ਸਿੰਘ ਭਾਟੀਆ ਦੀ ਮੌਤ ਸਮੁੰਦਰ ਵਿੱਚ ਡੁੱਬਣ ਕਾਰਨ ਹੋਈ ਹੈ। ਮੌਤ ਦੀ ਖਬਰ ਸੁਣਦੇ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਪਿਛਲੇ 4 ਦਿਨਾਂ ਤੋਂ ਲਾਪਤਾ ਸੀ ਗੁਰਸ਼ਮਨ ਸਿੰਘ ਭਾਟੀਆ: ਦੱਸ ਦੇਈਏ ਕਿ ਜਲੰਧਰ ਦੇ ਮਾਡਲ ਟਾਊਨ ਦਾ ਰਹਿਣ ਵਾਲਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਪਿਛਲੇ 4 ਦਿਨਾਂ ਤੋਂ ਲੰਡਨ 'ਚ ਲਾਪਤਾ ਸੀ। ਦੱਸ ਦਈਏ ਕਿ ਗੁਰਸ਼ਮਨ ਸਿੰਘ ਨੂੰ ਆਖਰੀ ਵਾਰ ਈਸਟ ਲੰਡਨ ਦੇ ਕੈਨਰੀ ਵਾਰਫ 'ਚ ਦੇਖਿਆ ਗਿਆ ਸੀ। ਗੁਰਸ਼ਮਨ ਸਿੰਘ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਿਆ ਸੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਦੀ ਮੌਤ ਸਮੁੰਦਰ 'ਚ ਡੁੱਬਣ ਕਾਰਨ ਹੋਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਪਰਿਵਾਰ ਨੇ ਕਿਹਾ- ਸ਼ਮਨ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ। ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਜਨਮ ਦਿਨ ਦੀ ਪਾਰਟੀ ਤੋਂ ਲਾਪਤਾ ਹੋਇਆ ਸੀ ਗੁਰਸ਼ਮਨ: ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 15 ਦਸੰਬਰ ਨੂੰ ਗੁਰਸ਼ਮਨ ਦਾ ਜਨਮ ਦਿਨ ਸੀ ਅਤੇ ਉਸ ਨੇ ਕੈਨਰੀ ਵਾਰਫ ਵਿਖੇ ਪਾਰਟੀ ਰੱਖੀ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨਾਲ ਗੱਲ ਨਹੀਂ ਕੀਤੀ। ਲੰਡਨ ਵਿਚਲੇ ਉਸ ਦੇ ਦੋਸਤ ਵੀ ਉਸ ਦੀ ਭਾਲ ਕਰਦੇ ਰਹੇ। ਪਿਤਾ ਹਰਪ੍ਰੀਤ ਸਿੰਘ ਨੇ ਆਪਣੇ ਪੁੱਤਰ ਦੇ ਲਾਪਤਾ ਹੋਣ ਬਾਰੇ ਵਿਦੇਸ਼ ਮੰਤਰਾਲੇ ਨੂੰ ਵੀ ਸੂਚਿਤ ਕੀਤਾ ਸੀ ਅਤੇ ਉਸ ਨੂੰ ਲੱਭਣ ਵਿੱਚ ਮਦਦ ਵੀ ਮੰਗੀ ਸੀ।
- Police Raid In Bathinda: ਨਸ਼ਿਆਂ 'ਚ ਬਦਨਾਮ ਬਠਿੰਡਾ ਦੀ ਬਸਤੀ ਬੀੜ ਤਾਲਾ ਵਿਖੇ ਪੁਲਿਸ ਵੱਲੋਂ ਤੜਕਸਾਰ ਛਾਪੇਮਾਰੀ
- Amit Shah Visit Chandigarh: 22 ਦਸੰਬਰ ਨੂੰ ਚੰਡੀਗੜ੍ਹ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਈ ਵੱਡੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
- Instructions For Massage Centers: ਲੁਧਿਆਣਾ 'ਚ ਸਪਾ ਅਤੇ ਮਸਾਜ ਸੈਂਟਰਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਭਾਜਪਾ ਆਗੂ ਨੇ ਭਾਰਤ ਸਰਕਾਰ ਨੂੰ ਕੀਤੀ ਸੀ ਅਪੀਲ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਜਾ ਨੇ ਆਪਣੀ ਸੋਸ਼ਲ ਸਾਈਟ 'ਤੇ ਭਾਟੀਆ ਦੀ ਤਸਵੀਰ ਪੋਸਟ ਕਰਕੇ ਵਿਦੇਸ਼ ਮੰਤਰਾਲੇ ਨੂੰ ਨੌਜਵਾਨ ਦੀ ਭਾਲ ਕਰਨ ਦੀ ਅਪੀਲ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਿਤ ਕਰਨ ਦੀ ਵੀ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਮੰਤਰਾਲੇ ਨੇ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਸੀ।