ETV Bharat / state

ਨੌਜਵਾਨ ਦਾ ਦਿਨ ਦਿਹਾੜੇ ਕਤਲ - ਸੀਸੀਟੀਵੀ

ਜਲੰਧਰ ਦੇ ਨੂਰਮਹਿਲ ਕਸਬੇ ਦੇ ਮੁਹੱਲਾ ਖਟਿਕਾ ਵਿਚ ਰਹਿਣ ਵਾਲੇ ਰੋਹਿਤ ਕੁਮਾਰ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਹੈ। ਉਧਰ ਪੁਲਿਸ ਦਾ ਕਹਿਣਾ ਮੁਲਜ਼ਮ ਦੀ ਪਹਿਚਾਣ ਹੋ ਗਈ ਹੈ ਜਲਦ ਹੀ ਗ੍ਰਿਫ਼ਤ ਵਿਚ ਹੋਵੇਗਾ।

ਨੌਜਵਾਨ ਦਾ ਦਿਨ ਦਿਹਾੜੇ ਕਤਲ
ਨੌਜਵਾਨ ਦਾ ਦਿਨ ਦਿਹਾੜੇ ਕਤਲ
author img

By

Published : Aug 11, 2021, 9:28 AM IST

ਜਲੰਧਰ: ਨੂਰਮਹਿਲ ਕਸਬੇ ਦੇ ਮੁਹੱਲਾ ਖਟਿਕਾ ਵਿਚ ਰਹਿਣ ਵਾਲੇ ਰੋਹਿਤ ਕੁਮਾਰ ਦਾ ਦਿਨ ਦਿਹਾੜੇ ਘਰ ਵਿਚ ਘੁਸ ਕੇ ਗੋਲੀਆ ਮਾਰ ਕੇ ਕਤਲ (Murder) ਕੀਤਾ ਜਾਂਦਾ ਹੈ। ਨੌਜਵਾਨ ਦੀ ਉਮਰ 26 ਸਾਲ ਦੀ ਹੈ। ਨੌਜਵਾਨ ਦੇ ਕਈ ਗੋਲੀਆਂ ਲੱਗੀਆ ਹਨ ਪਰ ਸਿਰ ਵਿਚ ਗੋਲੀ ਲੱਗਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਦਾਦੀ ਦਾ ਕਹਿਣਾ ਹੈ ਕਿ ਅਸੀਂ ਅੰਦਰ ਸੌ ਰਹੇ ਸੀ। ਉਨ੍ਹਾਂ ਕਿਹਾ ਕਿ ਰੋਹਿਤ ਦੁੱਧ ਲੈ ਕੇ ਆਇਆ ਸੀ ਅਤੇ ਇਸ ਵਕਤ ਦਰਵਾਜਾ ਖੁੱਲ੍ਹਾ ਸੀ ਅਤੇ ਇਕ ਆਦਮੀ ਅਚਾਨਕ ਆਇਆ ਅਤੇ ਉਸ ਰੋਹਿਤ ਉਤੇ ਫਾਇਰਿੰਗ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਗੋਲੀਆ ਲੱਗਣ ਕਾਰਨ ਰੋਹਿਤ ਦੀ ਮੌਤ ਹੋ ਗਈ ਹੈ।

ਨੌਜਵਾਨ ਦਾ ਦਿਨ ਦਿਹਾੜੇ ਕਤਲ

ਜਾਂਚ ਅਧਿਕਾਰੀ ਨਵੀਨ ਸਿੰਗਲਾ ਦਾ ਕਹਿਣਾ ਹੈ ਕਿ ਸੀਸੀਟੀਵੀ (CCTV)ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਪਿੰਡ ਲੁਹਾਰਾ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਕਾਬੂ ਕਰਨ ਲਈ ਸਪੈਸ਼ਲ ਟੀਮਾਂ ਬਣਾਈਆ ਗਈਆ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਸ਼ੱਕੀ ਬੈਗ ਮਿਲਣ 'ਤੇ ਪੁਲਿਸ ਨੂੰ ਪਈ ਭਾਜੜ

ETV Bharat Logo

Copyright © 2024 Ushodaya Enterprises Pvt. Ltd., All Rights Reserved.