ਜਲੰਧਰ: ਜਲੰਧਰ ਵੈਸਟ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਹੀ ਜਾ ਰਹੀਆਂ ਹਨ ਜੋ ਕਿ ਇਕ ਪੁਲਿਸ ਦੀ ਕਾਰਗੁਜਾਰੀ ਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। । ਅੱਜ ਜੇਠੇ ਵੀਰਵਾਰ ਜਿੱਥੇ ਸਭ ਲੋਕ ਅੱਜ ਦੇ ਦਿਨ ਦਰਗਾਹਾਂ ਵਿੱਚ ਜਾ ਕੇ ਮੱਥਾ ਟੇਕ ਕੇ ਮੰਨਤਾਂ ਮੰਗਦੇ ਹਨ ਉਥੇ ਹੀ ਇਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ।ਸ਼ਹਿਰ ਦੇ ਕਾਂਸ਼ੀ ਨਗਰ ਸਥਿਤ ਪੀਰ ਬਾਬਾ ਦੀ ਦਰਗਾਹ ਵਿੱਚੋਂ ਚੋਰ ਵੱਲੋਂ ਦਰਗਾਹ ਅੰਦਰ ਪਈ ਗੋਲਕ ਨੂੰ ਹੀ ਚੁਰਾਇਆ ਗਿਆ ਹੈ।ਇਸ ਘਟਨਾ ਨੂੰ ਲੈਕੇ ਇਲਾਕੇ ਦੇ ਲੋਕਾਂ ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਚੋਰੀ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਇਸ ਗੱਲ ਦਾ ਪਤਾ ਸੇਵਾਦਾਰਾਂ ਨੂੰ ਉਦੋਂ ਲੱਗਿਆ ਜਦੋਂ ਉਨ੍ਹਾਂ ਨੇ ਅੱਜ ਜੇਠੇ ਵੀਰਵਾਰ ਦੇ ਚਲਦੇ ਸਵੇਰੇ ਆ ਕੇ ਦਰਗਾਹ ਦੀ ਸਫ਼ਾਈ ਕਰਨੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਦਰਗਾਹ ਵਿਚ ਗੋਲਕ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਉੱਥੇ ਦੇ ਸੀਸੀਟੀਵੀ ਦੇਖੇ ਗਏ ਤੇ ਚੋਰ ਚੋਰੀ ਕਰਦਾ ਸਾਫ਼ ਨਜ਼ਰ ਆ ਰਿਹਾ ਸੀ । ਫਿਲਹਾਲ ਇਸ ਸੰਬੰਧੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਰਗਾਹ ਦੇ ਸੇਵਾਦਾਰ ਰਵੀਪਾਲ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਜਾਂਚ ਪੜਤਾਲ ਕਰ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਵੱਡੀ ਖ਼ਬਰ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਜ਼ਮਾਨਤ