ETV Bharat / state

ਕਰਫ਼ਿਊ ਦਾ ਪੈਟਰੋਲ ਪੰਪਾਂ 'ਤੇ ਕੀ ਅਸਰ ਪਿਆ ? - ਪੈਟਰੋਲ ਪੰਪ ਮਾਲਕ

ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਵਿੱਚ ਕਰਫਿਊ ਅਤੇ ਲੌਕ ਡਾਊਨ ਦੌਰਾਨ ਜਿੱਥੇ ਆਮ ਲੋਕੀਂ ਆਪਣੇ ਘਰਾਂ ਵਿੱਚ ਬੰਦ ਰਹੇ ਉੱਥੇ ਇਸ ਦਾ ਸਿੱਧਾ ਅਸਰ ਪੈਟਰੋਲ ਪੰਪ ਮਾਲਕਾਂ ਦੀ ਕਮਾਈ 'ਤੇ ਪਿਆ ਹੈ।

ਕਰਫ਼ਿਊ ਦਾ ਪੈਟਰੋਲ ਪੰਪਾਂ ਤੇ ਕੀ ਅਸਰ ਪਿਆ ?
ਕਰਫ਼ਿਊ ਦਾ ਪੈਟਰੋਲ ਪੰਪਾਂ ਤੇ ਕੀ ਅਸਰ ਪਿਆ ?
author img

By

Published : May 19, 2020, 9:32 PM IST

ਜਲੰਧਰ: ਦੇਸ਼ ਦੇ ਤਕਰੀਬਨ ਹਰ ਸ਼ਹਿਰ ਵਿੱਚ ਸੈਂਕੜੇ ਪੈਟਰੋਲ ਪੰਪ ਨੇ ਅਤੇ ਇਨ੍ਹਾਂ ਪੈਟਰੋਲ ਪੰਪਾਂ ਦੇ ਉੱਤੇ ਹਜ਼ਾਰਾਂ ਹੀ ਮੁਲਾਜ਼ਮ ਕੰਮ ਕਰਦੇ ਹਨ। ਪਿਛਲੇ ਕਰੀਬ ਦੋ ਮਹੀਨੇ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫ਼ਿਊ ਤੋਂ ਬਾਅਦ ਇਹ ਸਾਰੇ ਪੈਟਰੋਲ ਪੰਪ ਤਕਰੀਬਨ ਬੰਦ ਹੋ ਚੁੱਕੇ ਸੀ। ਇਨ੍ਹਾਂ ਦਾ ਇਸਤੇਮਾਲ ਸਿਰਫ ਉਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਸੀ ਜਿਨ੍ਹਾਂ ਕੋਲ ਆ ਤੇ ਕਰਫਿਊ ਪਾਸ ਹੈ ਜਾਂ ਫਿਰ ਉਨ੍ਹਾਂ ਨੂੰ ਮੈਡੀਕਲ ਐਮਰਜੈਂਸੀ ਲਈ ਹਸਪਤਾਲਾਂ ਵਿੱਚ ਜਾਣਾ ਹੁੰਦਾ ਹੈ।

ਕਰਫ਼ਿਊ ਦਾ ਪੈਟਰੋਲ ਪੰਪਾਂ ਤੇ ਕੀ ਅਸਰ ਪਿਆ ?

ਇਸ ਦੌਰਾਨ ਇਨ੍ਹਾਂ ਪੈਟਰੋਲ ਪੰਪਾਂ 'ਤੇ ਗਾਹਕਾਂ ਦੇ ਨਾ ਆਉਣ ਕਰਕੇ ਇਹ ਪੈਟਰੋਲ ਪੰਪ ਤਕਰੀਬਨ ਬੰਦ ਵਾਂਗੂੰ ਹੀ ਨਜ਼ਰ ਆਉਂਦੇ ਸਨ। ਇਸ ਦੌਰਾਨ ਇਨ੍ਹਾਂ ਪੈਟਰੋਲ ਪੰਪਾਂ ਉੱਤੇ ਇੱਕਾ ਦੁੱਕਾ ਲੋਕ ਹੀ ਨਜ਼ਰ ਆਉਂਦੇ ਸਨ ਜੋ ਇੱਥੋਂ ਪੈਟਰੋਲ ਡੀਜ਼ਲ ਭਰਵਾਉਂਦੇ ਸੀ।

ਪੈਟਰੋਲ ਪੰਪ ਮਾਲਕਾਂ ਮੁਤਾਬਕ ਪਹਿਲੇ ਤਾਂ ਪੰਜਾਬ ਵਿੱਚ ਕਰਫਿਊ ਅਤੇ ਉਸ ਤੋਂ ਬਾਅਦ ਲੌਕਡਾਊਨ ਕਰਕੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਉਨ੍ਹਾਂ ਦੇ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਮਹਿਜ਼ ਵੀਹ ਤੋਂ ਪੱਚੀ ਪਰਸੈਂਟ ਰਹਿ ਗਈ ਸੀ ਜੋ ਹੁਣ ਕਰਫਿਊ ਖੁੱਲਣ ਤੋਂ ਬਾਅਦ ਲੌਕਡਾਊਨ ਦੌਰਾਨ ਪੈਂਤੀ ਤੋਂ ਚਾਲੀ ਪਰਸੈਂਟ ਹੀ ਹੋਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨੇ ਦੌਰਾਨ ਉਨ੍ਹਾਂ ਦਾ ਕੋਈ ਵੀ ਖ਼ਰਚਾ ਨਹੀਂ ਘਟਿਆ। ਉਨ੍ਹਾਂ ਨੂੰ ਪੈਟਰੋਲ ਪੰਪਾਂ ਦੇ ਬਿਜਲੀ ਦੇ ਬਿੱਲ ਵੀ ਦੇਣੇ ਪੈਂਦੇ ਸਨ ਅਤੇ ਨਾਲ ਹੀ ਉੱਥੇ ਰੱਖੇ ਗਏ ਮੁਲਾਜ਼ਮਾਂ ਦੀ ਤਨਖਾਹ ਵੀ ਦੇਣੀ ਪੈਂਦੀ ਸੀ।

ਉਨ੍ਹਾਂ ਕਿਹਾ ਕਿ ਇਸ ਚੀਜ਼ ਦੀ ਭਰਪਾਈ ਲਈ ਉਨ੍ਹਾਂ ਦੀ ਕੰਪਨੀ ਨੇ ਜ਼ਰੂਰ ਮਦਦ ਕੀਤੀ ਹੈ ਜਿਨ੍ਹਾਂ ਨੇ ਪੇਮੈਂਟ ਲੇਟ ਹੋਣ ਦਾ ਵਿਆਜ ਉਨ੍ਹਾਂ ਕੋਲੋਂ ਨਹੀਂ ਲਿਆ ਹੈ। ਮਾਲਕਾਂ ਦਾ ਕਹਿਣਾ ਹੈ ਕਿ ਜੋ ਘਾਟਾ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਵਿੱਚ ਪਿਆ ਹੈ ਉਸ ਦੀ ਭਰਪਾਈ ਕਦੀ ਵੀ ਨਹੀਂ ਹੋ ਸਕਦੀ।

ਹੁਣ ਉਨ੍ਹਾਂ ਨੂੰ ਉਮੀਦ ਹੈ ਕਿ 31 ਮਈ ਤੋਂ ਬਾਅਦ ਲੌਕਡਾਊਨ ਖੁੱਲ੍ਹੇਗਾ ਅਤੇ ਉਨ੍ਹਾਂ ਦੀ ਸੇਲ ਪਹਿਲੇ ਵਾਂਗੂੰ ਹੀ ਵੱਧ ਜਾਏਗੀ।

ਜ਼ਿਕਰਯੋਗ ਹੈ ਕਿ ਕਰਫਿਊ ਦੌਰਾਨ ਜਿੱਥੇ ਦੇਸ਼ ਵਿੱਚ ਨਾਮਾਤਰ ਗੱਡੀਆਂ ਹੀ ਸੜਕ ਤੇ ਚੱਲਦੀਆਂ ਸੀ ਅਤੇ ਇਹੀ ਹਾਲ ਪੰਜਾਬ ਦਾ ਵੀ ਸੀ ਅੱਜ ਵੀ ਸੜਕ ਉੱਤੇ ਵੱਡਾ ਟ੍ਰੈਫਿਕ ,ਟਰੱਕ ,ਬੱਸਾਂ ਸਭ ਬੰਦ ਸੀ ਜਿਸ ਕਰਕੇ ਪੈਟਰੋਲ ਪੰਪ ਦੇ ਮਾਲਕਾਂ ਨੂੰ ਬਹੁਤ ਘਾਟਾ ਹੋਇਆ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.