ਜਲੰਧਰ: ਖੇਤਾਂ ਵਿੱਚ ਟੁੱਟ ਕੇ ਡਿੱਗੀ ਹੋਈ ਕਣਕ ਦੀ ਫਸਲ ਅਤੇ ਖਾਲੀ ਖੇਤਾਂ ਵਿੱਚ ਭਰਿਆ ਹੋਇਆ ਪਾਣੀ ਇਸ ਗੱਲ ਦਾ ਸਬੂਤ ਹੈ ਕਿ ਦੋ ਦਿਨ ਲਗਾਤਾਰ ਪਏ ਮੀਂਹ ਨੇ ਪੰਜਾਬ ਦੇ ਕਿਸਾਨਾਂ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ।
2 ਦਿਨ ਹੋਈ ਇਸ ਬੇਮੌਸਮੀ ਬਾਰਿਸ਼ ਕਾਰਨ ਜਿੱਥੇ ਇੱਕ ਪਾਸੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਡਿੱਗ ਗਈ ਹੈ ਦੂਜੇ ਪਾਸੇ ਜਿਹੜੇ ਕਿਸਾਨ ਖੇਤਾਂ ਵਿੱਚ ਮੱਕੀ ਅਤੇ ਗੰਨਾ ਲਾ ਚੁੱਕੇ ਸੀ ਉਨ੍ਹਾਂ ਨੂੰ ਵੀ ਇਹ ਫ਼ਸਲ ਦੁਬਾਰਾ ਲਾਉਣੀ ਪਵੇਗੀ।
ਇਸ ਬੇਮੌਸਮੇ ਮੀਂਹ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਉਨ੍ਹਾਂ ਦੀ ਕਣਕ ਦੀ ਫ਼ਸਲ ਡਿੱਗ ਜਾਣ ਕਰਕੇ ਉਨ੍ਹਾਂ ਨੂੰ ਹੁਣ ਇਸ ਦੀ ਉਹ ਕੁਆਲਿਟੀ ਨਹੀਂ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਲਗਾਈ ਗਈ ਗੰਨੇ ਅਤੇ ਮੱਕੀ ਦੀ ਫ਼ਸਲ ਵੀ ਉਨ੍ਹਾਂ ਨੂੰ ਜਾਂ ਤਾਂ ਪੂਰੀ ਦੁਬਾਰਾ ਲਗਾਉਣੀ ਪਏਗੀ ਜਾਂ ਫਿਰ ਇਸ ਦੀ ਖ਼ਰਾਬ ਗੁਣਵੱਤਾ ਨਾਲ ਹੀ ਸਬਰ ਕਰਨਾ ਪਵੇਗਾ।
ਕਿਸਾਨਾਂ ਮੁਤਾਬਕ ਜੋ ਕੰਮ ਉਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਕਰਨਾ ਸੀ ਅਤੇ ਉਸ ਲਈ ਬਾਹਰੋਂ ਲੇਬਰ ਵੀ ਮੰਗਾਈ ਸੀ ਪਰ ਹੁਣ ਮੀਂਹ ਪੈਣ ਨਾਲ ਉਹ ਕੰਮ ਵੀ ਲੇਟ ਹੋ ਗਿਆ ਹੈ।