ETV Bharat / state

ਜਲੰਧਰ 'ਚ ਬਿਨਾਂ ਪੀਪੀਈ ਕਿੱਟਾਂ ਤੋਂ ਧੜੱਲੇ ਨਾਲ ਹੋ ਰਹੇ ਨੇ ਕੋਰੋਨਾ ਟੈਸਟ

author img

By

Published : Apr 13, 2021, 4:18 PM IST

ਜਲੰਧਰ ਵਿੱਚ ਬਿਨਾਂ ਪੀਪੀਈ ਕਿੱਟਾਂ ਪਾ ਕੇ ਹੀ ਸਿਹਤ ਵਿਭਾਗ ਵੱਲੋਂ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਜਦੋਂ ਇਸ ਸਬੰਧੀ ਸਿਹਤ ਵਿਭਾਗ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗਰਮੀ ਦੇ ਕਾਰਨ ਪੀਪੀਈ ਕਿੱਟ ਨਹੀਂ ਪਾ ਕੇ ਰੱਖੀ ਜਾ ਸਕਦੀ।

ਜਲੰਧਰ 'ਚ ਬਿਨਾਂ ਪੀਪੀਈ ਕਿੱਟਾਂ ਤੋਂ ਧੜੱਲੇ ਨਾਲ ਹੋ ਰਹੇ ਨੇ ਕੋਰੋਨਾ ਟੈਸਟ
ਜਲੰਧਰ 'ਚ ਬਿਨਾਂ ਪੀਪੀਈ ਕਿੱਟਾਂ ਤੋਂ ਧੜੱਲੇ ਨਾਲ ਹੋ ਰਹੇ ਨੇ ਕੋਰੋਨਾ ਟੈਸਟ

ਜਲੰਧਰ: ਕੋਰੋਨਾ ਦੇ ਮਾਮਲੇ ਦੇਸ਼ ਵਿੱਚ ਦਿਨ ਬ ਦਿਨ ਵਧਦੇ ਜਾ ਰਹੇ ਹਨ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਰੋਜ਼ ਸੈਂਕੜੇ ਮਰੀਜ਼ ਕੋਰੋਨਾ ਪੌਜ਼ੀਟਿਵ ਆ ਰਹੇ ਹਨ। ਮਰੀਜ਼ਾਂ ਦੀ ਗਿਣਤੀ ਨੂੰ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਵਿਡ ਟੈਸਟ ਕਰਨ ਦੀ ਗਿਣਤੀ ਬਹੁਤ ਜ਼ਿਆਦਾ ਵਧਾਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਪੁਲਿਸ ਨਾਕਿਆਂ 'ਤੇ ਕੋਵਿਡ ਟੈਸਟ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਬਿਠਾਈਆਂ ਗਈਆਂ ਹਨ। ਹਰ ਆਉਣ-ਜਾਣ ਵਾਲੇ ਨੂੰ ਟੈਸਟ ਕਰ ਰਹੀਆਂ ਇਹ ਟੀਮਾਂ ਖ਼ੁਦ ਬਿਨਾਂ ਪੀਪੀਈ ਕਿੱਟ ਪਾਏ ਲੋਕਾਂ ਦਾ ਕੋਰੋਨਾ ਟੈਸਟ ਕਰ ਰਹੀਆਂ ਹਨ।

ਜਲੰਧਰ ਸ਼ਹਿਰ ਵਿੱਚ ਜਦ ਅਸੀਂ ਇਸ ਗੱਲ ਦਾ ਰਿਐਲਟੀ ਚੈੱਕ ਕੀਤਾ ਤਾਂ ਦੇਖਿਆ ਕਿ ਜ਼ਿਆਦਾਤਰ ਟੀਮਾਂ ਬਿਨਾਂ ਪੀਪੀਈ ਕਿੱਟ ਪਾਏ ਹੀ ਲੋਕਾਂ ਦੇ ਟੈਸਟ ਕਰਨ ਵਿੱਚ ਲੱਗੀਆਂ ਹੋਈਆਂ ਸਨ, ਜਦਕਿ ਸਿਹਤ ਮਹਿਕਮੇ ਵੱਲੋਂ ਇਨ੍ਹਾਂ ਚੀਜ਼ਾਂ 'ਤੇ ਖਾਸ ਖਿਆਲ ਰੱਖਣ ਦੀ ਗੱਲ ਕੀਤੀ ਜਾਂਦੀ ਹੈ। ਇਹੀ ਨਹੀਂ ਜਿੱਥੇ ਇਹ ਟੀਮਾਂ ਲੋਕਾਂ ਦਾ ਟੈਸਟ ਕਰ ਰਹੀਆਂ ਹਨ, ਉਥੇ ਪੁਲਿਸ ਦੇ ਨਾਕੇ ਵੀ ਮੌਜੂਦ ਨੇ ਅਤੇ ਉਹ ਖੁਦ ਲੋਕਾਂ ਨੂੰ ਰੋਕ ਰੋਕ ਕੇ ਇਹ ਟੈਸਟ ਕਰਵਾ ਰਹੇ ਹਨ।

ਜਦ ਅਸੀਂ ਬਿਨਾਂ ਪੀਪੀਈ ਕਿੱਟ ਪਾਏ ਲੋਕਾਂ ਦਾ ਟੈਸਟ ਕਰਨ ਬਾਰੇ ਸਿਹਤ ਵਿਭਾਗ ਦੀ ਟੀਮ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗਰਮੀ ਦੇ ਚੱਲਦਿਆਂ ਸਾਰਾ ਦਿਨ ਪੀਪੀਈ ਕਿੱਟ ਪਾ ਕੇ ਨਹੀਂ ਰੱਖੀ ਜਾ ਸਕਦੀ ਅਤੇ ਇਸ ਲਈ ਪ੍ਰਸ਼ਾਸਨ ਨੂੰ ਕਹਿ ਕੇ ਗਾਊਨ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਹੈ।

ਫਿਲਹਾਲ ਗਰਮੀ ਦੇ ਇਸ ਮੌਸਮ ਵਿੱਚ ਪੀਪੀਈ ਕਿੱਟ ਪਾ ਕੇ ਨਾ ਰੱਖ ਪਾਉਣਾ ਇਨ੍ਹਾਂ ਲੋਕਾਂ ਦੀ ਮਜਬੂਰੀ ਤਾਂ ਹੋ ਸਕਦੀ ਹੈ ਲੇਕਿਨ ਇਸ ਨਾਲ ਆਉਣ ਵਾਲੇ ਖਤਰੇ ਨੂੰ ਵੀ ਖ਼ਿਆਲ ਰੱਖਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.