ਜਲੰਧਰ:ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਸੇ ਦੌਰਾਨ ਮਰੀਜ਼ਾਂ ਦੀ ਸੇਵਾ ਲਈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆ ਹਨ।ਜਲੰਧਰ ਵਿਚ ਕੁੱਝ ਦੋਸਤਾਂ ਨੇ ਮਿਲ ਕੇ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਨੂੰ ਖਾਣਾ ਦੇਣ ਲਈ ਮੁਹਿੰਮ ਸ਼ੁਰੂ ਕਰ ਲਈ ਹੈ।ਇਸ ਤੋਂ ਇਲਾਵਾ ਜਿਹੜੇ ਵਿਅਕਤੀ ਹੋਮ ਕੁਆਰੰਟੀਨ ਹੋਏ ਹਨ ਉਹਨਾਂ ਦੇ ਲਈ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ।
ਸਮਾਜ ਸੇਵੀ ਦੋਸਤਾਂ ਵੱਲੋਂ ਪਹਿਲੇ ਸ਼ੁਰੂਆਤੀ ਦੌਰ ਵਿੱਚ ਸੌਂ ਤੋਂ ਡੇਢ ਸੌ ਪੈਕਟ ਜਲੰਧਰ ਤੋਂ ਵੱਖ-ਵੱਖ ਹਸਪਤਾਲਾਂ ਵਿਚ ਮੁਹੱਈਆ ਕਰਵਾਉਂਦੇ ਸੀ ਅਤੇ ਹੁਣ ਚਾਰ ਸੌ ਤੋਂ ਪੰਜ ਸੌ ਪੈਕੇਟ ਹਸਪਤਾਲਾਂ ਅਤੇ ਘਰਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਨੂੰ ਮੁਹੱਈਆ ਕਰਵਾ ਰਹੇ ਹਨ।
ਸੇਵਾ ਕਰ ਰਹੇ ਜ਼ਿਮੀਂ ਅਤੇ ਗਗਨ ਦੋਨਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੇ ਦੌਰਾਨ ਬੇਸਹਾਰਾ ਅਤੇ ਗ਼ਰੀਬ ਲੋਕਾਂ ਦੀ ਮਦਦ ਦੇ ਲਈ ਉਨ੍ਹਾਂ ਨੇ ਆਪਣੀ ਜੇਬ ਖ਼ਰਚੀ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਚਾਰ ਸੌ ਤੋਂ ਪੰਜ ਸੌ ਪੈਕੇਟ ਲੋਕਾਂ ਦੇ ਘਰਾਂ ਅਤੇ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਫੋਨ ਕਾਲ ਘਰ ਕਿਤੇ ਦੂਰ ਬੈਠੇ ਲੋਕਾਂ ਨੂੰ ਖਾਣਾ ਪਹੁੰਚਾਉਣ ਦੀ ਗੱਲ ਕਰਦਾ ਹੈ ਤਾਂ ਉਹ ਉਸ ਤੱਕ ਵੀ ਖਾਣਾ ਪਹੁੰਚਾਉਂਦੇ ਹਨ।
ਇਹ ਵੀ ਪੜੋ:18-44 ਸਾਲ ਦੇ ਲੋਕਾਂ ਲਈ ਸਪੂਤਨਿਕ ਵੈਕਸੀਨ ਖਰੀਦੇਗੀ ਸੂੂਬਾ ਸਰਕਾਰ