ਜਲੰਧਰ: ਇਸ ਸਾਲ ਦੇ ਜਿੱਥੇ ਸਾਰੇ ਤਿਉਹਾਰ, ਪ੍ਰੋਗਰਾਮ ਕੋਰੋਨਾ ਦੀ ਮਾਰ ਹੇਠ ਆ ਗਏ ਸਨ। ਉੱਥੇ ਹੀ ਹੁਣ ਕੋਰੋਨਾ ਦਾ ਅਸਰ ਰਾਮਲੀਲਾ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਦੇ ਸ਼ਿਵ ਰਾਮ ਕਲਾ ਮੰਚ ਦੇ ਕਲਾਕਾਰ ਪਿਛਲੇ 35 ਸਾਲਾਂ ਤੋਂ ਰਾਮਲੀਲਾ ਕਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੀ ਵੀ ਅਜਿਹਾ ਮਾਹੌਲ ਨਹੀਂ ਦੇਖਿਆ ਜੋ ਕੋਰੋਨਾ ਕਾਰਨ ਉਨ੍ਹਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਹੁਤ ਵਾਰ ਮਾੜੇ ਦੌਰ ਆਏ ਪਰ ਰਾਮ ਲੀਲਾ ਕਦੇ ਨਹੀਂ ਰੁਕੀ। ਉਨ੍ਹਾਂ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਅਤੇ ਰਾਮ ਲੀਲਾ ਸਾਨੂੰ ਅਧਰਮ 'ਤੇ ਧਰਮ ਦੀ ਜਿੱਤ ਦੇ ਬਾਰੇ ਦੱਸਦਾ ਹੈ। ਇਨ੍ਹਾਂ ਕਲਾਕਾਰਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਹਰ ਸਾਲ ਹੋਣ ਵਾਲੀ ਰਾਮ ਲੀਲਾ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਜੋ ਵੀ ਪ੍ਰਸ਼ਾਸਨ ਤੇ ਸਰਕਾਰ ਦੀਆਂ ਹਦਾਇਤਾਂ ਹਨ, ਉਸ ਦਾ ਪਾਲਣ ਕੀਤਾ ਜਾਵੇਗਾ।
ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਰਾਮ ਲੀਲਾ ਮੰਚ ਦਾ ਕਲਾਕਾਰ ਪੂਰਾ ਸਾਲ ਇੰਤਜ਼ਾਰ ਕਰਦੇ ਹਨ ਪਰ ਇਸ ਵਾਰ ਕੋਰੋਨਾ ਕਾਰਨ ਸਭ ਕੁੱਝ ਫਿਕਾ ਪੈ ਗਿਆ ਹੈ।