ਅੰਮ੍ਰਿਤਸਰ: ਜੂਨ ਮਹੀਨੇ ਸਾਲ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਵਿੱਚ ਫੌਜੀ ਹਮਲਾ ਕਰਨ ਦੇ ਦੋਸ਼ ਹੇਠ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੀ ਬਰਸੀ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿੱਚ ਮਨਾਈ ਗਈ। ਇਸ ਸਬੰਧ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਵੀ ਕੀਤੀ ਸ਼ਮੂਲੀਅਤ
ਸਮਾਗਮ ਦੌਰਾਨ ਭਾਈ ਬੇਅੰਤ ਸਿੰਘ ਦੇ ਪੁਤੱਰ ਸਰਬਜੀਤ ਸਿੰਘ ਖਾਲਸਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੌਕੇ 'ਤੇ ਮੌਜੂਦ ਰਹੇ। ਇਸ ਮੌਕੇ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਬਰਸੀ ਸਮਾਗਮ 'ਚ ਪਹੁੰਚੇ ਅਤੇ ਉਹਨਾਂ ਨੇ ਗੁਰੂ ਘਰ ਮਥਾ ਟੇਕਿਆ ਅਤੇ ਨਾਲ ਹੀ ਉਹਨਾਂ ਨੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਬਰਸੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਵੀ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਕੌਮ ਦੇ ਮਹਾਨ ਯੋਧਿਆਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੋ ਅਸੀਂ ਛੇ ਜਨਵਰੀ ਨੂੰ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਨਤਮਸਤਕ ਹੋਣ ਲਈ ਅਸੀਂ ਆਏ ਸੀ, ਉਹਨਾਂ ਨੂੰ ਅਸੀਂ ਕੋਟਿਨ-ਕੋਟ ਪ੍ਰਣਾਮ ਕਰਦੇ ਹਾਂ, ਕਿ ਜਿਨਾਂ ਸਾਡੀ ਕੌਮ ਦੀ ਆਨ ਸ਼ਾਨ ਲਈ ਆਪਾ ਵਾਰਿਆ।
ਮਾਘੀ ਮੌਕੇ ਹੋਵੇਗਾ ਨਵੀਂ ਪਾਰਟੀ ਦਾ ਐਲਾਨ
ਇਸ ਮੌਕੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੌਰਾਨ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਦੇ ਆਉਣ ਦੀ ਗੱਲ ਵੀ ਆਖੀ। ਇਸ ਤੋਂ ਇਲਾਵਾ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਐਮ.ਪੀ ਫੰਡ 'ਤੇ ਲਾਈ ਗਈ ਰੋਕ ਨੂੰ ਲੈਕੇ ਵੀ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਵਿਕਾਸ ਕਾਰਜਾਂ ਵਿਚ ਅੜਚਨ ਪਾਉਣਾ ਗਲਤ ਹੈ। ਊਥੇ ਹੀ ਸਿਮਰਨਜੀਤ ਸਿੰਘ ਮਾਨ ਦੇ ਨਵੀਂ ਪਾਰਟੀ 'ਚ ਸ਼ਮੁਲੀਅਤ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਪਾਰਟੀ ਵੱਲ ਹੀ ਧਿਆਨ ਦੇਣ ਦੀ ਲੋੜ ਹੈ ਸਾਡੇ ਨਾਲ ਸ਼ਾਮਿਲ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ।
ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ
ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਆਗੂਆਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਇਸ ਲਈ ਸਰਕਾਰਾਂ ਨੂੰ ਵੀ ਸਮਰਥਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ। ਨਾਲ ਹੀ ਉਹਨਾਂ ਕਿਹਾ ਕਿ ਸਰਕਾਰਾਂ ਇੱਥੇ ਸਾਡੇ ਨਾਲ ਪਹਿਲਾਂ ਤੋਂ ਵਿਤਕਰਾ ਕਰ ਰਿਹਾ ਪਹਿਲਾਂ ਵੀ ਸਾਡਾ 700 ਕਿਸਾਨ ਸ਼ਹੀਦ ਹੋਇਆ। ਦਿੱਲੀ ਬਾਰਡਰ ਤੇ ਉਦੋਂ ਮੰਗਾਂ ਮੰਨ ਕੇ ਪਿੱਛੇ ਹਟ ਗਏ ਹੁਣ ਡਲੇਵਾਲ ਸਾਹਿਬ ਵੀ ਮੇਰਾ ਖਿਆਲ ਬਹੁਤ ਵੱਡਾ ਲੰਮਾ ਸੰਘਰਸ਼ ਕਰ ਰਹੇ ਆ ਕੌਮ ਦੀ ਚੜਦੀ ਕਲਾ ਦੀ ਆਪਣੀ ਜਾਨ ਦੀ ਬਾਜੀ ਲਾਈ ਹੋਈ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੀ ਜਾਨ ਬਚਾਏ।