ਜਲੰਧਰ: ਦੇਸ਼ ਵਿੱਚ ਦਿਨੋਂ-ਦਿਨ ਵੱਧ ਰਹੇ ਕੋਰੋਨਾ ਵਾਇਰਸ (Corona virus) ਦੇ ਮਾਮਲੇ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕੋਰੋਨਾ ਦੇ ਵੱਧ ਰਹੇ ਮਾਮਲੇ ਲੋਕਾਂ ਦੀ ਚਿੰਤਾ ਨੂੰ ਵਧਾ ਰਹੇ ਹਨ। ਜਿਸ ਦੀ ਮਿਸਾਇਲ ਜਲੰਧਰ ਤੋਂ ਸਾਹਮਣੇ ਆਈ ਹੈ। ਜਿੱਥੇ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਜਲੰਧਰ (Jalandhar) ਵਿੱਚ ਇੱਕ ਹੀ ਦਿਨ ਵਿੱਚ ਕੋਰੋਨਾ ਦੇ 184 ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਦੇ ਸਿਵਲ ਸਰਜਨ ਰਣਜੀਤ ਸਿੰਘ (Civil Surgeon Ranjit Singh) ਨੇ ਦੱਸਿਆ ਕਿ ਇਹ ਕੋਰੋਨਾ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ।
ਅੱਜ ਜਿੱਥੇ ਇੱਕ ਪਾਸੇ ਕੋਰੋਨਾ (Corona) ਕਰਕੇ ਇੱਕ 23 ਸਾਲ ਦੇ ਨੌਜਵਾਨ ਦੀ ਮੌਤ (death ) ਹੋ ਗਈ। ਉਧਰ ਦੂਸਰੇ ਪਾਸੇ ਇਨ੍ਹਾਂ ਲੋਕਾਂ ਦਾ ਕੋਰੋਨਾ ਪੋਜ਼ੀਟਿਵ ਆਉਣ ਨਾਲ ਬਾਕੀ ਲੋਕਾਂ ਦੀ ਚਿੰਤਾ ਵੱਧ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 2532 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 182 ਮਾਮਲੇ ਪਾਜ਼ੀਟਿਵ ਆਏ ਜਦਕਿ 2 ਮਾਮਲੇ ਬਾਹਰੀ ਜ਼ਿਲ੍ਹਿਆਂ ਤੋਂ ਆਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਆਏ ਸਾਰੇ ਪਾਜੀਟਿਕ ਮਾਮਲਿਆਂ ਨੂੰ ਹੋ ਮਾਈਗਰੇਟ ਕਰ ਦਿੱਤਾ ਗਿਆ ਹੈ ਜਦਕਿ ਅੱਜ ਜੋ ਕੋਰੋਨਾ ਦੇ ਨਵੇਂ ਕੇਸ ਆਏ ਹਨ ਉਨ੍ਹਾਂ ਨੂੰ ਟਰੇਸ ਕਰਕੇ ਹੋਮ ਕਾਰਨ ਲਾਈਨ ਕਰ ਦਿੱਤਾ ਜਾਏਗਾ।
ਇਸ ਦੇ ਨਾਲ ਹੀ ਓਮਨੀਕ੍ਰੌਨ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਲੰਧਰ ਵਿੱਚ ਯੂ.ਐੱਸ.ਏ. ਤੋਂ ਜਸਬੀਰ ਕੌਰ ਨਾਮ ਦੀ ਇੱਕ ਮਹਿਲਾ ਆਈ ਸੀ, ਜੋ ਦਿੱਲੀ ਵਿਖੇ ਓਮਨੀਕ੍ਰੌਨ ਪਾਜੀਟਿਕ ਸੀ ਜੋ ਜਲੰਧਰ ਦੇ ਨਕੋਦਰ ਇਲਾਕੇ ਦੀ ਰਹਿਣ ਵਾਲੀ ਸੀ, ਪਰ ਹੁਣ ਇਹ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ।
ਇਸ ਦੇ ਨਾਲ ਹੀ ਓਮੀਨੀਕ੍ਰੌਨ ਦਾ ਇੱਕ ਨਵਾਂ ਮਾਮਲਾ ਆਦਮਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਐੱਨ.ਆਰ.ਆਈ. ਇੰਗਲੈਂਡ (England) ਤੋਂ ਅੰਮ੍ਰਿਤਸਰ (Amritsar) ਆਇਆ ਸੀ ਤੇ ਉਹ ਦਾ ਓਮਨੀਕ੍ਰੌਨ ਪੋਜ਼ੀਟਿਵ ਆਇਆ, ਪਰ ਹੁਣ ਉਹ ਵੀ ਕੁਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਨੈਗੇਟਿਵ ਹੋ ਚੁੱਕਿਆ ਹੈ। ਫਿਲਹਾਲ ਜੇ ਅੱਜ ਦੀ ਗੱਲ ਕਰੀਏ ਤਾਂ ਜਲੰਧਰ ਵਿੱਚ 184 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ:ਪੰਜਾਬ ’ਚ ਭਾਜਪਾ ਦੇ ਕਈ ਲੀਡਰ ਕੋਰੋਨਾ ਪਾਜ਼ੀਟਿਵ, ਮੋਦੀ ਦੀ ਰੈਲੀ ’ਚ ਸੀ ਜਾਣਾ