ETV Bharat / state

ਖਪਤਕਾਰਾਂ ਨੂੰ ਜਾਗਰੂਕ ਕਰਨ ਲਈ 15 ਮਾਰਚ ਨੂੰ ਮਨਾਇਆ ਜਾਂਦਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਡੇਅ - 15 ਮਾਰਚ

ਆਨਲਾਈਨ ਠੱਗੀ ਦੇ ਮਾਮਲਿਆਂ ਨੂੰ ਘਟਾਉਣ ਅਤੇ ਉਨ੍ਹਾਂ ਵਿਰੁੱਧ ਖ਼ਪਤਕਾਰਾਂ ਨੂੰ ਆਵਾਜ਼ ਚੁੱਕਣ ਲਈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਲਿਆਂਦਾ ਗਿਆ। ਹਰ ਸਾਲ 15 ਮਾਰਚ ਨੂੰ ਕੰਜ਼ਿਊਮਰ ਪ੍ਰੋਟੈਕਸ਼ਨ ਡੇ ਮਨਾਇਆ ਜਾਂਦਾ ਹੈ। ਇਸ ਵਿੱਚ ਖਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕੀਤਾ ਜਾਂਦਾ ਹੈ। ਜੇਕਰ ਕੋਈ ਵਿਕਰੇਤਾ ਕਿਸੇ ਖ਼ਪਤਕਾਰ ਨਾਲ ਠੱਗੀ ਜਾਂ ਕਿਸੀ ਵੀ ਤਰ੍ਹਾਂ ਦਾ ਧੋਖਾ ਕਰਦਾ ਹੈ ਅਤੇ ਉਹ ਇਸ ਸਬੰਧੀ ਕਿਵੇਂ ਕਾਨੂੰਨੀ ਸਹਾਇਤਾ ਲੈ ਕੇ ਆਪਣੇ ਹੱਕ ਦੀ ਲੜਾਈ ਲੜ ਸਕਦੇ ਹਨ।

ਫ਼ੋਟੋ
ਫ਼ੋਟੋ
author img

By

Published : Mar 15, 2021, 7:03 AM IST

ਜਲੰਧਰ: ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ ਹੀ ਲੋਕਾਂ ਦੇ ਕੰਮ ਕਰਨ ਦਾ ਤਰੀਕਾ ਵੀ ਬਦਲ ਰਿਹਾ ਹੈ। ਪਹਿਲਾਂ ਲੋਕ ਬਾਜ਼ਾਰਾਂ ਵਿੱਚ ਜਾ ਕੇ ਸਾਮਾਨ ਖ਼ਰੀਦਿਆ ਕਰਦੇ ਸੀ ਪਰ ਅੱਜ-ਕੱਲ੍ਹ ਲੋਕ ਜ਼ਿਆਦਾਤਰ ਆਨਲਾਈਨ ਸਾਮਾਨ ਖਰੀਦਦੇ ਹਨ। ਇਸ ਕਾਰਨ ਠੱਗੀ ਅਤੇ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ। ਆਨਲਾਈਨ ਠੱਗੀ ਦੇ ਮਾਮਲਿਆਂ ਨੂੰ ਘਟਾਉਣ ਅਤੇ ਉਨ੍ਹਾਂ ਵਿਰੁੱਧ ਖ਼ਪਤਕਾਰਾਂ ਨੂੰ ਆਵਾਜ਼ ਚੁੱਕਣ ਲਈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਲਿਆਂਦਾ ਗਿਆ। ਹਰ ਸਾਲ 15 ਮਾਰਚ ਨੂੰ ਕੰਜ਼ਿਊਮਰ ਪ੍ਰੋਟੈਕਸ਼ਨ ਡੇਅ ਮਨਾਇਆ ਜਾਂਦਾ ਹੈ। ਇਸ ਵਿੱਚ ਖਪਤਕਾਰਾਂ ਨੂੰ ਉਨ੍ਹਾਂ ਦੇ ਹੱਕਾਂ ਲਈ ਜਾਗਰੂਕ ਕੀਤਾ ਜਾਂਦਾ ਹੈ। ਜੇਕਰ ਕੋਈ ਵਿਕਰੇਤਾ ਕਿਸੇ ਖ਼ਪਤਕਾਰ ਨਾਲ ਠੱਗੀ ਜਾਂ ਕਿਸੀ ਵੀ ਤਰ੍ਹਾਂ ਦਾ ਧੋਖਾ ਕਰਦਾ ਹੈ ਅਤੇ ਉਹ ਇਸ ਸਬੰਧੀ ਕਿਵੇਂ ਕਾਨੂੰਨੀ ਸਹਾਇਤਾ ਲੈ ਕੇ ਆਪਣੇ ਹੱਕ ਦੀ ਲੜਾਈ ਲੜ ਸਕਦੇ ਹਨ।

ਪਹਿਲਾ ਮਾਮਲਾ

ਜਲੰਧਰ ਦੀ ਇੱਕ ਖ਼ਪਤਕਾਰ ਮੇਹਰ ਸੱਚਦੇਵਾ ਵੀ ਆਨਲਾਈਨ ਠੱਗੀ ਦੀ ਸ਼ਿਕਾਰ ਬਣੀ ਸੀ। ਮੇਹਰ ਸਚਦੇਵਾ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਉਸ ਨੇ ਆਪਣੇ ਦੋਸਤਾਂ ਦੇ ਨਾਲ ਆਪਣੀ ਸਹੇਲੀ ਦੀ ਬਰਥ ਡੇ ਪਾਰਟੀ ਕਰਨੀ ਸੀ ਜਿਸ ਵਿੱਚ ਉਸ ਨੇ ਆਨਲਾਈਨ ਜ਼ੋਮੈਟੋ ਕੰਪਨੀ ਤੋਂ ਪੀਜ਼ਾ ਆਰਡਰ ਕੀਤਾ ਜਿਸ ਦੀ ਕੀਮਤ 1150 ਰੁਪਏ ਸੀ ਜੋ ਉਸ ਨੇ ਆਪਣੇ ਡੈਬਿਟ ਕਾਰਡ ਤੋਂ ਪੇਮੈਂਟ ਕਰ ਦਿੱਤੀ ਸੀ। ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਆਰਡਰ ਨਹੀਂ ਆਇਆ, ਜਿਸ ਉਤੇ ਉਸ ਨੇ ਕਈ ਫੋਨ ਕੀਤੇ ਪਰ ਉਸ ਨੂੰ ਕੋਈ ਜਵਾਬ ਨਹੀਂ ਆਇਆ।

ਖਪਤਕਾਰਾਂ ਨੂੰ ਜਾਗਰੂਕ ਕਰਨ ਲਈ 15 ਮਾਰਚ ਨੂੰ ਮਨਾਇਆ ਜਾਂਦਾ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਡੇਅ

ਕੁਝ ਦਿਨ ਬਾਅਦ ਹੀ ਉਸ ਨੂੰ ਕਈ ਫੋਨ ਆਉਣ ਲੱਗ ਗਏ, ਜਿਸ ਵਿੱਚ ਉਸ ਦੇ ਕਾਰਡ ਦਾ ਨੰਬਰ ਪੁੱਛਿਆ ਗਿਆ। ਜਾਗਰੂਕ ਹੋਣ ਦੇ ਨਾਤੇ ਉਸ ਨੇ ਆਪਣੇ ਏਟੀਐਮ ਕਾਰਡ ਦੇ ਕੋਈ ਵੀ ਡਿਜਿਟ ਨਹੀਂ ਦੱਸਿਆ। ਅਜਿਹਾ ਹੋਣ ਤੋਂ ਬਾਅਦ ਉਸ ਨੇ ਇਸ ਸਬੰਧੀ ਕੰਪਨੀ ਦੇ ਖ਼ਿਲਾਫ਼ ਲੀਗਲ ਨੋਟਿਸ ਫਾਈਲ ਕੀਤਾ ਸੀ ਜਿਸ ਤੋਂ ਬਾਅਦ ਅਤੇ ਕੰਜ਼ਿਊਮਰ ਕੋਰਟ ਵਿੱਚ ਇਸ ਸਬੰਧੀ ਕੇਸ ਦਰਜ ਕਰਵਾਇਆ ਅਤੇ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਹੱਕ ਵਿਚ ਕੋਟ ਜ਼ਰੂਰ ਫ਼ੈਸਲਾ ਦੇਵੇਗੀ।

ਦੂਜਾ ਮਾਮਲਾ

ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਗੋਬਿੰਦਗੜ੍ਹ ਦੇ ਮੁਹੱਲੇ ਵਿੱਚ ਰਹਿਣ ਵਾਲੇ ਸਾਹਿਲ ਦੇ ਨਾਲ ਹੋਇਆ ਜਿਸ ਨੇ ਐਮਾਜ਼ੋਨ ਤੋਂ ਆਨਲਾਈਨ ਆਈ ਫੋਨ ਆਰਡਰ ਕੀਤਾ ਸੀ ਅਤੇ ਜਦੋਂ ਉਸ ਦਾ ਆਰਡਰ ਘਰ ਪਹੁੰਚਿਆ ਅਤੇ ਉਸ ਨੇ ਉਸ ਬੋਕਸ ਨੂੰ ਅਨਬਾਕਸ ਕਰਦੇ ਹੋਏ ਵੀਡੀਓ ਬਣਾਈ ਅਤੇ ਉਸ ਦੇ ਵਿੱਚੋਂ ਆਈਫੋਨ ਨਹੀਂ ਨਿਕਲਿਆ ਜਿਸ ਤੋਂ ਬਾਅਦ ਉਸਨੇ ਕੰਪਨੀ ਵਾਲਿਆਂ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਪਰ ਕੰਪਨੀ ਇਸ ਗੱਲ ਨੂੰ ਮੰਨਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਇਸ ਉੱਤੇ ਕੰਪਨੀ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਤੁਹਾਡਾ ਆਰਡਰ ਤੁਹਾਨੂੰ ਦੇ ਦਿੱਤਾ ਗਿਆ ਹੈ ਅਤੇ ਹੁਣ ਇਸ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ ਹੈ ਜਿਸ ਤੋਂ ਬਾਅਦ ਸਾਹਿਲ ਨੇ ਇਸ ਸਬੰਧੀ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਕੰਪਨੀ ਵਾਲਿਆਂ ਨੂੰ ਦੱਸਿਆ ਗਿਆ ਜਿਸਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਸਾਹਿਲ ਦੀ ਪੇਮੇਂਟ ਨੂੰ ਰੀਫੰਡ ਕਰ ਦਿੱਤਾ ਗਿਆ।

ਕੰਜ਼ਿਊਮਰ ਐਕਟ ਕਿਥੇ ਲੱਗਦਾ

ਮਾਹਰ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਮਨਦੀਪ ਸਿੰਘ ਸਚਦੇਵ ਨੇ ਕਿਹਾ ਕਿ ਜੇ ਕੋਈ ਖਪਤਕਾਰ ਦੇ ਨਾਲ ਕਿਸੇ ਤਰ੍ਹਾਂ ਦਾ ਧੋਖਾ ਜਾਂ ਠੱਗੀ ਹੁੰਦੀ ਹੈ ਤੇ ਉਸ ਉਤੇ ਕੰਜ਼ਿਊਮਰ ਐਕਟ ਲੱਗਦਾ ਹੈ ਜਿਸ ਸੰਬੰਧੀ ਉਹ ਕੰਜੂਮਰ ਕੋਰਟ ਵਿੱਚ ਇਸ ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਆਪਣੇ ਹੱਕ ਦੀ ਲੜਾਈ ਦੇ ਲਈ ਲੜ ਸਕਦਾ ਹੈ।

ਕਿੱਥੇ ਲਾਗੂ ਹੋਵੇਗਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019

ਉਨ੍ਹਾਂ ਕਿਹਾ ਕਿ 2019 ਵਿਚ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਨਵਾਂ ਆਇਆ ਜਿਸ ਵਿੱਚ ਕਾਫ਼ੀ ਪਹਿਲਾਂ ਨਾਲੋਂ ਸੁਧਾਰ ਲਿਆਂਦੇ ਗਏ ਜਿਸ ਵਿੱਚ ਕਈ ਕੰਪਨੀਆਂ ਆਪਣੇ ਵਿਗਿਆਪਨਾਂ ਵਿੱਚ ਦੱਸਿਆ ਕਰਦੀ ਸੀ ਕੀ ਤੁਸੀਂ ਇੰਨੇ ਪੈਸੇ ਜਮ੍ਹਾ ਕਰਵਾਓ ਅਤੇ ਤੁਹਾਨੂੰ ਕੁਝ ਹੀ ਸਾਲਾਂ ਵਾਚ ਉਸ ਦੇ ਦੁੱਗਣੇ ਮਿਲਣਗੇ ਜਿਸ ਨੂੰ ਇਸ ਨਵੇਂ ਕਾਨੂੰਨ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿ ਜੇਕਰ ਕੋਈ ਕੰਪਨੀ ਕਿਸੇ ਝੂਠੇ ਵਿਗਿਆਪਨ ਨੂੰ ਲਿਆ ਕੇ ਲੋਕਾਂ ਦੇ ਨਾਲ ਠੱਗੀ ਕਰਦਾ ਹੈ ਤੇ ਉਨ੍ਹਾਂ ਤੇ ਵੀ ਇਹ ਐਕਟ ਲਾਗੂ ਹੋਵੇਗਾ।

ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਨੇ ਲੋਕਾਂ ਨੂੰ ਕੀਤਾ ਜਾਗੂਰਕ

ਉਨ੍ਹਾਂ ਦੱਸਿਆ ਕਿ ਜਦੋਂ ਤੋਂ ਕੰਜ਼ਿਊਮਰ ਐਕਟ ਬਣਿਆ ਹੈ ਉਦੋਂ ਤੋਂ ਲੋਕਾਂ ਵਿੱਚ ਏਨੀ ਕੁ ਜਾਗਰੂਕਤਾ ਆ ਗਈ ਹੈ ਕਿ ਲੋਕ ਆਪਣੇ ਹੱਕਾਂ ਅੱਧੇ ਲਈ ਬਹੁਤ ਜਾਗਰੂਕ ਹੋ ਗਏ ਹਨ ਅਤੇ ਉਹ ਖ਼ੁਦ ਹੀ ਆਪਣੇ ਕੇਸ ਇੱਕ ਨੋਟਿਸ ਲਿਖ ਕੇ ਫਾਈਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੰਜ਼ਿਊਮਰ ਐਕਟ ਦਾ ਆਉਣਾ ਬਹੁਤ ਜ਼ਰੂਰੀ ਸੀ ਇਸ ਤੋਂ ਪਹਿਲਾਂ ਭਾਰਤ ਵਿੱਚ ਕਈ ਹੇਰਾ ਫੇਰੀਆਂ ਹੁੰਦੀਆਂ ਸੀ ਜਿਸ ਵਿੱਚ ਮੱਧਿਅਮ ਅਤੇ ਉਨ੍ਹਾਂ ਲੋਕਾਂ ਨੂੰ ਇਸ ਦਾ ਸ਼ਿਕਾਰ ਹੋਣਾ ਪੈਂਦਾ ਸੀ ਜੋ ਇਸ ਸਬੰਧੀ ਜ਼ਿਆਦਾ ਜਾਗਰੂਕ ਨਹੀਂ ਹੁੰਦੇ ਸੀ। ਪਰ ਅੱਜ ਦੇ ਸਮੇਂ ਵਿਚ ਜਿਵੇਂ ਜਿਵੇਂ ਇਸ ਸਬੰਧੀ ਲੋਕਾਂ ਨੂੰ ਜਾਗਰੂਕਤਾ ਦਿੱਤੀ ਜਾ ਰਹੀ ਹੈ ਲੋਕ ਇਸ ਬਾਰੇ ਕਾਫ਼ੀ ਜਾਗਰੂਕ ਹੋ ਰਹੇ ਹਨ ਜਿਸ ਨਾਲ ਲੋਕਾਂ ਨੂੰ ਵੀ ਫ਼ਾਇਦਾ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.