ਜਲੰਧਰ : ਨਗਰ ਨਿਗਮ ਵਿੱਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ। ਇਸ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਚੁੱਕੇ ਹਨ ਤੇ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਲੰਧਰ ਕਾਰਪੋਕੇਸ਼ਨ ਸਫ਼ਾਈ ਕਰਮਚਾਰੀ ਯੂਨੀਅਨ ਦੀ ਹੜਲਾਤ ਕਾਰਨ ਸ਼ਹਿਰ ਦੇ ਸਫ਼ਾਈ ਸੇਵਕ ਆਪਣੇ ਕੰਮ 'ਤੇ ਨਹੀਂ ਆ ਰਹੇ ਜਿਸ ਕਰਕੇ ਘਰਾਂ ਵਿੱਚ ਕੂੜਾ ਜਮ੍ਹਾ ਹੋ ਗਿਆ ਹੈ। ਸ਼ਹਿਰ ਵਾਸੀਆਂ ਨੇ ਕਿਹਾ ਸਫ਼ਾਈ ਸੇਵਕਾਂ ਦੇ ਕੰਮ 'ਤੇ ਨਾ ਆਉਣ ਕਾਰਨ ਕੂੜਾ ਜਮ੍ਹਾ ਹੋ ਰਿਹਾ ਤੇ ਕੂੜੇ ਦੇ ਬਕਸਿਆਂ ਵਿੱਚੋਂ ਕੂੜਾ ਬਾਹਰ ਨਿਕਲਣ ਲੱਗ ਗਿਆ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰ ਦੀ ਅਣਦੇਖੀ, ਖ਼ਤਰੇ 'ਚ ਹੈ ਹੱਥੀਂ ਬਣਾਏ ਜਾਂਦੇ ਕੱਪੜਿਆਂ ਦਾ ਕਿੱਤਾ
ਸ਼ਹਿਰ ਵਾਸੀਆਂ ਨੇ ਕਿਹਾ ਸਰਕਾਰ ਨੂੰ ਸਫ਼ਾਈ ਸੇਵਕਾਂ ਦੀ ਮੰਗ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਹੜਤਾਲ ਖਤਮ ਹੋ ਸਕੇ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਖ਼ਾਲੀ ਪਲਾਟਾਂ ਵਿੱਚ ਲੋਕ ਕੂੜਾ ਸੁੱਟ ਰਹੇ ਹਨ ਜਿਸ ਕਾਰਨ ਬੱਦਬੂ ਫੈਲ ਰਹੀ ਹੈ।
ਅੱਜ ਪਏ ਮੀਂਹ ਨੇ ਸ਼ਹਿਰ ਵਾਸੀਆਂ ਦੀਆਂ ਮੂਸ਼ਕਿਲਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਗੰਦਗੀ ਦੇ ਢੇਰਾਂ 'ਚ ਮੀਂਹ ਦੇ ਪਾਣੀ ਨਾਲ ਮੱਛਰ ਪੈਦਾ ਹੋਣ ਦਾ ਖ਼ਤਰਾ ਵੱਧ ਗਿਆ ਹੈ।