ETV Bharat / state

ਵਿਧਾਨ ਸਭਾ ਚੋਣਾਂ 2022: ਮੁੱਖ ਮੰਤਰੀ ਨੇ ਜਲੰਧਰ ਵਾਸੀਆਂ ਨੂੰ ਵੰਡੇ ਐਲਾਨਾਂ ਦੇ ਗੱਫੇ - Charanjit Channi's visit to Jalandhar

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਦੌਰੇ ਦੌਰਾਨ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਐਲਾਨ ਕੀਤੇ ਗਏ । ਇਸੇ ਦੌਰਾਨ ਲਾਂਬੜਾ ਨੇੜੇ ਪ੍ਰਤਾਬਪੁਰਾ ਵਿੱਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਕਈ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਉਨ੍ਹਾਂ ਦੇ ਸੁਆਗਤ ਕੀਤਾ।

ਮੁੱਖ ਮੰਤਰੀ ਚੰਨੀ ਨੇ ਜਲੰਧਰ ਵਾਸੀਆਂ ਨੂੰ ਦਿੱਤਾ ਤੋਹਫ਼ਾ

author img

By

Published : Dec 17, 2021, 7:22 PM IST

Updated : Dec 17, 2021, 7:40 PM IST

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਦੌਰੇ ਦੌਰਾਨ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦੇ ਐਲਾਨ ਕੀਤੇ ਗਏ । ਇਸੇ ਦੌਰਾਨ ਲਾਂਬੜਾ ਨੇੜੇ ਪ੍ਰਤਾਬਪੁਰਾ ਵਿੱਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਕਈ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ 'ਤੇ ਉਨ੍ਹਾਂ ਦੇ ਸੁਆਗਤ ਕੀਤਾ।

ਰੈਲੀ ਦੌਰਾਨ ਸੁਨੀਲ ਜਾਖੜ ਦਾ ਦਰਦ ਆਇਆ ਸਾਹਮਣੇ ...

ਚਰਨਜੀਤ ਨਾਲ ਕਾਂਗਰਸ ਪਾਰਟੀ ਦੇ ਆਗੂਆਂ ਦੀ ਸਾਂਝ ਤਸਵੀਰ

ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਦੇ ਦਿਲ ਦਾ ਦਰਦ ਉਸ ਵੇਲੇ ਸਾਹਮਣੇ ਆਇਆ ਜਦ ਸੁਨੀਲ ਜਾਖੜ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਜਲੰਧਰ ਦੇ ਕੈਂਟ ਹਲਕੇ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਇਸ ਰੈਲੀ ਵਿਚ ਤਿੰਨਾਂ ਲੀਡਰਾਂ ਨੂੰ (ਚੰਨੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਨੂੰ) ਇਕ ਸਟੇਜ ਤੇ ਲੈ ਆਉਣਗੇ ਪਰ ਐਸਾ ਨਹੀਂ ਹੋਇਆ। ਸੁਨੀਲ ਜਾਖੜ ਨੇ ਕਿਸਾਨਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਜਦ ਪੰਜਾਬ ਸਰਕਾਰ ਨੇ ਗੱਲਬਾਤ ਲਈ ਬੁਲਾਇਆ ਸੀ ਉਸ ਵੇਲੇ ਕਿਸਾਨ ਆਗੂਆਂ ਦੇ ਆਪਸ ਵਿੱਚ ਵਿਚਾਰਾਂ ਦਾ ਮੱਤਭੇਦ ਸੀ ਪਰ ਇਸ ਦੇ ਬਾਵਜੂਦ ਉਹ ਕਿਸਾਨੀ ਮੁੱਦੇ 'ਤੇ ਇਕਜੁੱਟ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਪਾਰਟੀਆਂ ਦੇ ਆਗੂਆਂ ਦੇ ਵੀ ਆਪਸ ਵਿੱਚ ਵਿਚਾਰਾਂ ਵਿੱਚ ਮਤਭੇਦ ਹੋ ਸਕਦੇ ਨੇ ਪਰ ਪੰਜਾਬ ਦੇ ਮੁੱਦਿਆਂ 'ਤੇ ਹਰ ਪਾਰਟੀ ਦੇ ਆਗੂ ਨੂੰ ਇਕ ਹੋਣਾ ਚਾਹੀਦਾ ਹੈ।

ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ

ਮੁੱਖ ਮੰਤਰੀ ਚੰਨੀ ਨੇ ਜਲੰਧਰ ਵਾਸੀਆਂ ਨੂੰ ਦਿੱਤਾ ਤੋਹਫ਼ਾ
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚੰਨੀ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਉਨ੍ਹਾਂ ਆਗੂਆਂ ਦਾ ਕਾਂਗਰਸ ਵਿੱਚ ਸਵਾਗਤ ਕੀਤਾ ਗਿਆ, ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਨੂੰ ਜੁਆਇਨ ਕਰ ਲਿਆ। ਰੈਲੀ ਦੌਰਾਨ ਚੰਨੀ ਨੇ ਕਿਹਾ ਕਿ ਕਾਂਗਰਸ ਵੱਲੋਂ ਇਕ ਆਮ ਇਨਸਾਨ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਅਮੀਰ ਲੋਕ ਹਨ ਅਤੇ ਉਨ੍ਹਾਂ ਨੇ ਬਾਕੀ ਪਾਰਟੀਆਂ ਨਾਲ ਸੱਤਾ ਵਿੱਚ ਆਉਣ ਦੀ ਵਾਰੀ ਲਾਈ ਹੋਈ ਹੈ।

ਦਰਿਆ 'ਚੋਂ ਰੇਤਾ ਕੱਢ ਕੇ ਸਾਢੇ 500 ਰੁਪਏ ਤੋਂ ਵੱਧ ਵੇਚ ਰਹੇ ਇਨਸਾਨ ਦੀ ਸੂਚਨਾ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਇਨਾਮ
ਰੈਲੀ ਨੂੰ ਸੰਬੋਧਨ ਕਰਦੇ ਹੋਏ ਚੰਨੀ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਉਨ੍ਹਾਂ ਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਨਾ ਕਰਨ ਦੀ ਗੱਲ ਕਰ ਰਹੀਆਂ ਨੇ ਪਰ ਪੰਜਾਬ ਦੀ ਦੁਨੀਆਂ ਜਾਣਦੀ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਜਿੱਥੇ ਬਿਜਲੀ ਦੇ ਰੇਟ ਤਿੰਨ ਰੁਪਏ ਘਟਾਏ ਨੇ ਉੱਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਪੈਟਰੋਲ ਦੀ ਦੱਸ ਰੁਪਏ ਅਤੇ ਡੀਜ਼ਲ ਦੀ ਪੰਜ ਰੁਪਏ ਘਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ 25 ਹਜ਼ਾਰ ਰੁਪਏ ਉਸ ਬੰਦੇ ਨੂੰ ਦਿੱਤੇ ਜਾਣ ਦੀ ਗੱਲ ਵੀ ਕਹੀ ਗਈ ਹੈ ਜੋ ਦਰਿਆ 'ਚੋਂ ਰੇਤਾ ਕੱਢ ਕੇ ਸਾਢੇ 500 ਰੁਪਏ ਤੋਂ ਵੱਧ ਵੇਚ ਰਹੇ ਇਨਸਾਨ ਦੀ ਸੂਚਨਾ ਦੇਵੇਗਾ।
ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆ ਕੇ ਪੰਜਾਬ 'ਤੇ ਕਰਨਾ ਚਾਹੁੰਦੇ ਹਨ ਕਬਜ਼ਾ

ਕੇਜਰੀਵਾਲ 'ਤੇ ਤਿੱਖੇ ਹਮਲੇ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆ ਕੇ ਪੰਜਾਬ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੇਜਰੀਵਾਲ ਪੰਜਾਬ ਦੀ ਅਮਨ ਸ਼ਾਂਤੀ ਲਈ ਤਿਰੰਗਾ ਯਾਤਰਾ ਕੱਢ ਰਹੇ ਨੇ ਪਰ ਪਹਿਲੇ ਪੰਜਾਬ ਨੂੰ ਕੇਜਰੀਵਾਲ ਇਹ ਦੱਸਣ ਕਿ ਪੰਜਾਬ ਦੀ ਅਮਨ ਸ਼ਾਂਤੀ ਖ਼ਰਾਬ ਵੱਜੋਂ ਹੋਈ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਪੂਰੀ ਤਰ੍ਹਾਂ ਕਾਇਮ ਹੈ ਅਤੇ ਭਾਈਚਾਰਕ ਸਾਂਝ ਵਿੱਚ ਵੀ ਕੋਈ ਫਰਕ ਨਹੀਂ ਹੈ।

ਬਹੁਜਨ ਸਮਾਜ ਪਾਰਟੀ ਨੇ ਆਪਣਾ ਸਭ ਕੁਝ ਰੱਖਿਆ ਗਹਿਣੇ
ਉੱਧਰ ਬਹੁਜਨ ਸਮਾਜ ਪਾਰਟੀ ਬਾਰੇ ਚਰਨਜੀਤ ਚੰਨੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੇ ਆਪਣੇ ਆਪ ਨੂੰ ਵੇਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੇ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਆਪਣਾ ਸਭ ਕੁਝ ਗਹਿਣੇ ਰੱਖ ਦਿੱਤਾ ਹੈ।
ਜਲੰਧਰ ਲਈ ਕੀਤੇ ਵੱਡੇ ਐਲਾਨ

ਰੈਲੀ ਵਿੱਚ ਇਕੱਠ
ਰੈਲੀ ਵਿੱਚ ਇਕੱਠ
ਇਸ ਤੋਂ ਇਲਾਵਾ ਜਲੰਧਰ ਵਿੱਚ ਚਰਨਜੀਤ ਚੰਨੀ ਵੱਲੋਂ ਜਲੰਧਰ ਦੇ ਬਰਲਟਨ ਪਾਰਕ ਵਿਖੇ 78 ਕਰੋੜ ਦੀ ਲਾਗਤ ਨਾਲ ਸਪੋਰਟਸ ਹੱਬ ਬਣਾਉਣ ਦੀ ਗੱਲ ਦੇ ਨਾਲ-ਨਾਲ ਗ਼ਰੀਬ ਲੋਕਾਂ ਦਾ 64 ਕਰੋੜ ਰੁਪਏ ਕਰਜ਼ਾ ਮੁਆਫ਼, ਜਲੰਧਰ ਦੇ ਕਰਤਾਰਪੁਰ ਨੂੰ ਸਬ ਡਿਵੀਜ਼ਨ, ਆਦਮਪੁਰ ਇਲਾਕੇ ਨੂੰ ਸਬ ਡਿਵੀਜ਼ਨ ਅਤੇ ਦੁਆਬੇ ਨੂੰ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬੂਟਾ ਮੰਡੀ ਵਿਖੇ 11 ਕਰੋੜ 46 ਲੱਖ ਦੀ ਲਾਗਤ ਨਾਲ ਬਣਨ ਵਾਲੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਗੌਰਮਿੰਟ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਇਹ ਵੀ ਪੜ੍ਹੋ: ਵਿਧਾਨਸਭਾ ਚੋਣਾਂ 2022: ਲੋਕਾਂ ਨੂੰ ਜੋੜਨ ਲਈ ਸੀਐਮ ਚੰਨੀ ਦਾ 'ਮਾਸਟਰ ਪਲਾਨ'

Last Updated : Dec 17, 2021, 7:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.