ਜਲੰਧਰ : ਅੱਜ ਹਰ ਨੌਜਵਾਨ ਸੋਸ਼ਲ ਮੀਡੀਆ ਉੱਤੇ ਐਕਟਿਵ ਹੈ। ਸੋਸ਼ਲ ਮੀਡੀਆ ਉੱਤੇ ਲੋਕ ਦੂਸਰੇ ਲੋਕਾਂ ਨਾਲ ਜੁੜਦੇ ਹਨ ਗੱਲਬਾਤ ਕਰਦੇ ਹਨ। ਇਕ ਅਜਿਹਾ ਮਾਮਲਾ ਭਾਰਗੋ ਪੁਲਿਸ ਦੇ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਕੁੜੀ ਤੇ ਮੁੰਡਾ ਸੋਸ਼ਲ ਮੀਡੀਆ ਉੱਤੇ ਦੋਸਤ ਬਣੇ ਅਤੇ ਬਾਅਦ ਵਿੱਚ ਪ੍ਰੇਮ ਸੰਬੰਧ ਬਣਾਏ। ਇਸ ਤੋਂ ਬਾਅਦ ਕੁੜੀ ਦੀ ਅਸ਼ਲੀਲ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਉਸ ਤੋਂ ਪੈਸੇ ਅਤੇ ਗਹਿਣੇ ਠੱਗਣ ਦੀ ਕੋਸ਼ਿਸ਼ ਕੀਤੀ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨ ਖ਼ਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਨਾਮਜ਼ਦ ਮੁਲਜ਼ਮ ਇੱਕ ਅਕਾਲੀ ਆਗੂ ਦਾ ਭਤੀਜਾ ਹੈ। ਐਸ.ਐਚ.ਓ ਭਗੰਵਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁੜੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਭਾਰਗਵ ਨਗਰ ਦੇ ਰਹਿਣ ਵਾਲੇ ਇੱਕ ਮੁੰਡੇ ਨੇ ਉਨ੍ਹਾਂ ਦੀ ਧੀ ਨਾਲ ਪਹਿਲਾਂ ਸੋਸ਼ਲ ਮੀਡੀਆ ਉੱਤੇ ਦੋਸਤੀ ਕੀਤੀ ਬਾਅਦ ਵਿੱਚ ਉਸਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਤੋਂ ਪੈਸੇ ਠੱਗੇ ਹਨ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਲਜ਼ਮ ਉਸਨੂੰ ਘੁੰਮਾਉਣ ਲਈ ਰੈਸਟੋਰੈਂਟ ਲੈ ਗਿਆ ਅਤੇ ਉਥੇ ਕੋਲਡ ਡਰਿੰਕ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਉਸ ਨੂੰ ਆਪਣੇ ਦੋਸਤ ਘਰ ਲੈ ਜਾਕੇ ਉਸ ਨਾਲ ਜਬਰ ਜਨਾਹ ਕੀਤਾ। ਜਦੋਂ ਨਸ਼ਾ ਟੁੱਟਣ ਤੋਂ ਬਾਅਦ ਜਦੋਂ ਉਸ ਦੀ ਧੀ ਘਰ ਆਇ ਤਾਂ ਮੁਲਜ਼ਮ ਉਸ ਦੀ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੀ ਧਮਕਿਆਂ ਦੇਣ ਲੱਗ ਪਿਆ ਅਤੇ ਉਸਨੂੰ ਆਪਣੇ ਘਰ ਦੇ ਗਹਿਣੇ ਲਿਆਉਣ ਲਈ ਕਿਹਾ ਅਤੇ ਫਿਰ ਉਹ ਸਾਰਿਆਂ ਫੋਟੋਆਂ ਡਿਲੀਟ ਕਰੇਗਾ।
ਡਰੀ ਹੋਈ ਕੁੜੀ ਨੇ ਡਰ ਦੇ ਮਾਰੇ ਘਰਦਿਆਂ ਤੋਂ ਚੋਰੀ ਸਾਰੇ ਗਹਿਣੇ ਲਿਜਾ ਕੇ ਮੁਲਜ਼ਮ ਨੂੰ ਦੇ ਦਿੱਤੇ। ਕੁੜੀ ਨੂੰ ਬਾਅਦ ਵਿੱਚ ਪੱਤਾ ਲੱਗਾ ਕਿ ਉਸ ਕੋਲ ਕੋਈ ਵੀ ਅਸ਼ਲੀਲ ਫੋਟੋਆਂ ਨਹੀਂ ਹਨ। ਇਸ ਦੇ ਬਾਰੇ ਕੁੜੀ ਨੇ ਆਪਣੀ ਛੋਟੀ ਭੈਣ ਨੂੰ ਦੱਸਿਆ ਅਤੇ ਛੋਟੀ ਭੈਣ ਨੇ ਘਰਦਿਆਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਿਸ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋਂ : ਸਿਹਤ ਵਿਗੜਣ 'ਤੇ ਰਾਮ ਰਹੀਮ ਨੂੰ ਲਿਆਂਦਾ ਗਿਆ ਸੀ ਦਿੱਲੀ ਏਮਜ਼, ਜਾਂਚ ਬਾਅਦ ਮਿਲੀ ਛੁੱਟੀ