ਜਲੰਧਰ: ਜੀਐੱਮ ਰਵਿੰਦਰ ਗੁਪਤਾ ਨੇ ਦੱਸਿਆ ਕਿ ਭਾਰਤੀ ਰੇਲਵੇ (Indian Railways) ਦੇ ਵਲੋਂ ਗ਼ਰੀਬ ਤਬਕੇ ਦੇ ਲਈ ਇੱਕ ਖਾਸ ਕਿਸਮ ਦੀ ਰੇਲ ਗੱਡੀ ਤਿਆਰ ਕੀਤੀ ਹੈ ।ਰੇਲਵੇ ਅਧਿਕਾਰੀ ਨੇ ਦੱਸਿਆ ਕਿ ਗਰੀਬਾਂ ਦੇ ਲਈ ਸਸਤੇ ਕਿਸਮ ਦਾ ਕੋਚ (Cheap type of coach) ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿੱਚ ਨਵੀਂ ਟਿਕਨੌਲਜੀ ਦੀਆਂ ਰੇਲ ਗੱਡੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਨਵੀਆਂ ਲਾਈਨਾਂ ਵੀ ਬਣਾਈਆਂ ਜਾ ਰਹੀਆਂ ਹਨ ਇਸ ਦੇ ਚੱਲਦੇ ਭਾਰਤੀ ਰੇਵਲੇ ਨੇ ਫੈਸਲਾ ਲਿਆ ਹੈ ਕਿ ਅਜਿਹੇ ਕੋਚ ਤਿਆਰ ਕੀਤੇ ਜਾਣ ਜਿਹੜੇ ਏਸੀ ਹੋਣ ਤੇ ਗਰੀਬ ਤਬਕੇ ਦੀ ਪਹੁੰਚ ਦੇ ਵਿੱਚ ਹੋਣ।ਉਨ੍ਹਾਂ ਕਿਹਾ ਕਿ ਜੋ ਇਹ ਨਵਾਂ ਕੋਚ ਤਿਆਰ ਕੀਤਾ ਗਿਆ ਇਸ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਕੋਚ ਨੂੰ ਤਿਆਰ ਕਰਨ ਦਾ ਮਕਸਦ ਇਹ ਵੀ ਸੀ ਕਿ ਜੋ ਹਵਾਈ ਜਹਾਜ਼ ਦੇ ਵਿੱਚ ਸਫਰ ਨਹੀਂ ਕਰ ਸਕਦੇ ਉਨ੍ਹਾਂ ਨੂੰ ਇਸ ਕੋਚ ਦੇ ਵਿੱਚ ਬੈਠ ਕੇ ਅਜਿਹਾ ਮਹਿਸੂਸ ਨਾ ਹੋਵੇ ਕਿ ਇਸ ਰੇਲ ਗੱਡੀ ਦੇ ਵਿੱਚ ਸਫਰ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਜੋ ਵੀ ਇਸ ਕੋਚ ਦੇ ਵਿੱਚ ਸਫਰ ਕਰੇਗਾ ਉਸਨੂੰ ਇਸ ਵਿੱਚ ਬੈਠ ਕੇ ਹਵਾਈ ਜਹਾਜ਼ ਵਿੱਚ ਯਾਤਰਾ ਕਰਨ ਵਰਗਾ ਮਹਿਸੂਸ ਹੋਵੇਗਾ।ਉਨ੍ਹਾਂ ਦੱਸਿਆ ਕਿ ਜੋ ਏਸੀ ਕੋਚ ਦਿੱਲੀ ਰਾਜਧਾਨੀ ਦੇ ਵਿੱਚ ਦਿੱਤੀਆਂ ਜਾਂਦੀਆਂ ਹਨ ਉਸ ਤੋਂ ਵੀ ਜ਼ਿਆਦਾ ਸਹੂਲਤਾਂ ਵਾਲਾ ਇਹ ਕੋਚ ਤਿਆਰ ਕੀਤਾ ਗਿਆ ਹੈ ਤੇ ਗਰੀਬ ਤਬਕੇ ਨੂੰ ਦੇਖਦਿਆਂ ਇਹ ਕੋਚ ਤਿਆਰ ਕੀਤਾ ਗਿਆ ਹੈ।ਤਾਂ ਕਿ ਉਹ ਵੀ ਇਸ ਕੋਚ ਦਾ ਲੁਤਫ ਉਠਾ ਸਕਣ।