ਜਲੰਧਰ: ਰਮਜ਼ਾਨ ਦਾ ਮਹੀਨਾ ਮੁਸਲਿਮ ਸਮਾਜ ਦੇ ਲੋਕਾਂ ਲਈ ਬਹੁਤ ਹੀ ਪਾਕ ਅਤੇ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਮੁਸਲਿਮ ਸਮਾਜ ਦੇ ਲੋਕ 30 ਦਿਨਾਂ ਰੋਜ਼ੇ ਰੱਖ ਕੇ ਅੱਲ੍ਹਾ ਦੀ ਇਬਾਦਤ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਇਸ ਮਹੀਨੇ ਅੱਲ੍ਹਾ ਤਾਲਾ ਉਨ੍ਹਾਂ 'ਤੇ ਰਹਿਮਤ ਕਰਦਾ ਹੈ। ਕੋਰੋਨਾ ਵਾਇਰਸ ਕਾਰਨ ਚੱਲ ਰਹੀ ਤਾਲਾਬੰਦੀ ਕਾਰਨ ਇਸ ਵਾਰ ਰਮਜ਼ਾਨ ਦਾ ਮਹੀਨਾ ਕੁੱਝ ਵੱਖਰੇ ਢੰਗ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਸਾਰੇ ਲੋਕ ਆਪਣੇ ਘਰਾਂ ਵਿੱਚ ਹੀ ਰਹਿ ਕੇ ਅੱਲ੍ਹਾ ਦੀ ਇਬਾਦਤ ਕਰ ਰਹੇ ਹਨ ਅਤੇ ਰੋਜ਼ੇ ਰੱਖ ਰਹੇ ਹਨ। ਪਹਿਲਾਂ ਉਹ ਇਨ੍ਹਾਂ ਦਿਨਾਂ ਵਿੱਚ ਜਦੋਂ ਰੋਜ਼ੇ ਰੱਖਦੇ ਸੀ ਤਾਂ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ, ਖੁਸ਼ੀ ਦਾ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਜਦੋਂ ਨਮਾਜ਼ ਪੜ੍ਹਨ ਮਸਜਿਦ ਵਿੱਚ ਜਾਂਦੇ ਸੀ ਤਾਂ ਉੱਥੇ ਸਭ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲਦੀ ਸੀ ਪਰ ਇਸ ਮਹਾਂਮਾਰੀ ਦੇ ਚੱਲਦਿਆਂ ਸਾਰੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿੱਚ ਰਹਿਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਪਰਾਲੀ ਸਮੱਸਿਆ ਦੇ ਹੱਲ ਲਈ ਕੀਤੀ ਬੋਨਸ ਦੀ ਮੰਗ਼
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਿੱਚ ਲੋਕਾਂ ਦੀ ਹੀ ਭਲਾਈ ਹੈ ਅਤੇ ਉਨ੍ਹਾਂ ਕਿਹਾ ਕਿ ਘਰ ਵਿੱਚ ਰਹਿ ਕੇ ਅੱਲ੍ਹਾ ਦੀ ਇਬਾਦਤ ਕਰਨ ਵਿੱਚ ਹੋਰ ਵੀ ਖੁਸ਼ੀ ਮਿਲ ਰਹੀ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਘਰ ਦੇ ਹੀ ਮੈਂਬਰ ਆਪਸ ਵਿੱਚ ਬੈਠ ਸਹਿਰੀ ਖਾ ਕੇ ਰੋਜ਼ਾ ਸ਼ੁਰੂ ਕਰ ਰਹੇ ਹਨ ਅਤੇ ਆਪਣੇ-ਆਪਣੇ ਘਰਾਂ ਵਿੱਚ ਇਸ ਤਿਉਹਾਰ ਨੂੰ ਖੁਸ਼ੀ ਨਾਲ ਮਨਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਅੱਲ੍ਹਾ ਤਾਲਾ ਨੂੰ ਇਹ ਦੁਆ ਕਰਦੇ ਹਾਂ ਕਿ ਅਜਿਹੀ ਮਹਾਂਮਾਰੀ ਤੋਂ ਲੋਕਾਂ ਨੂੰ ਜਲਦ ਰਾਹਤ ਮਿਲੇ ਤਾਂ ਜੋ ਆਉਣ ਵਾਲੀ ਈਦ ਉਹ ਸਭ ਨਾਲ ਰਲ-ਮਿਲ ਕੇ ਮਨਾ ਸਕਣ।