ਜਲੰਧਰ: ਕੋਰੋਨਾ (Corona) ਕਾਲ ਦੌਰਾਨ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆ ਹਨ।ਜਲੰਧਰ ਦੇ ਕੂਲ ਰੋਡ ਉਤੇ ਇਕ ਇਨੋਵਾ ਕਾਰ (Innova Car) ਦੀ ਲੁੱਟ ਕੀਤੀ ਗਈ ਹੈ।ਇਨੋਵਾ ਕਾਰ ਦਾ ਡਰਾਈਵਰ ਕੁਝ ਸਮੇਂ ਦੇ ਲਈ ਗੱਡੀ ਤੋਂ ਉਤਰ ਕੇ ਮੋਬਾਇਲ (Mobile) ਦਾ ਰੇਟ ਪੁੱਛਣ ਲਈ ਦੁਕਾਨ 'ਤੇ ਗਿਆ ਅਤੇ ਉਸ ਸਮੇਂ ਹੀ ਦੋ ਲੁਟੇਰੇ ਆਏ ਜੋ ਕਿ ਗੱਡੀ ਲੈ ਕੇ ਫ਼ਰਾਰ (Absconding) ਹੋ ਗਏ।ਗੱਡੀ ਵਿਚ ਇਕ ਬਜ਼ੁਰਗ ਮਹਿਲਾ (Elderly women) ਵੀ ਮੌਜੂਦ ਸੀ ਅਤੇ ਉਸ ਨੂੰ ਵੀ ਨਾਲ ਲੈ ਗਏ ਪਰ ਕੁੱਝ ਹੀ ਦੂਰੀ 'ਤੇ ਜਾ ਕੇ ਉਨ੍ਹਾਂ ਨੇ ਬਜ਼ੁਰਗ ਮਹਿਲਾ ਨੂੰ ਗੱਡੀ ਤੋਂ ਉਤਾਰ ਦਿੱਤਾ ਅਤੇ ਉਸ ਦਾ ਨੰਬਰ ਲੈ ਕੇ ਚਲੇ ਗਏ।
ਇਸ ਬਾਰੇ ਪੁਲਿਸ ਅਧਿਕਾਰੀ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰ ਦੇ ਡਰਾਈਵਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਸੇ ਪਾਸੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਬਜ਼ੁਰਗ ਮਾਤਾ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਚੋਰਾਂ ਬਾਰੇ ਸਬੂਤ ਮਿਲ ਸਕੇਗਾ।
ਇਹ ਵੀ ਪੜੋ:ਮਿਲੋਂ ਪੈਟਰੋਲ ਟੈਂਕਰ ਨੂੰ ਚਲਾਉਣ ਵਾਲੀ ਤ੍ਰਿਸੂਰ ਦੀ ਕੁੜੀ ਡਲੀਸੀਆ ਨੂੰ