ਜਲੰਧਰ: ਸਥਾਨਿਕ ਸ਼ਹਿਰ ਨੂੰ ਸਮਾਰਟ ਸਿਟੀ ਦੇ ਵਜੋਂ ਦੇਖਿਆ ਜਾਂਦਾ ਹੈ ਪਰ ਸ਼ਹਿਰ ਦੀਆਂ ਸੜਕਾਂ ਦੀ ਹਾਲਾਤ ਇੰਨੀ ਖਸਤਾ ਹੈ ਕਿ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸੱਕਦਾ ਹੈ। ਲਾਡੋਵਾਲੀ ਰੋਡ ਦਾ ਇਹ ਸੜਕ ਦਾ ਉਹ ਹਿੱਸਾ ਹੈ ਜੋ ਇਸ ਨੂੰ ਸ਼ਹਿਰ ਦੇ ਰੇਲਵੇ ਸਟੇਸ਼ਨ ਨਾਲ ਜੋੜਦਾ ਹੈ ਤੇ ਇਸ 'ਚ ਆਵਜਾਈ ਵੀ ਬਹੁਤ ਹੁੰਦੀ ਹੈ ਪਰ ਇਸਦੀ ਹਾਲਾਤ ਬਦ ਤੋਂ ਬਦਤਰ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਬਰਸਾਤਾਂ 'ਚ ਇਸ ਦੇ ਹਾਲ ਹੋਰ ਮੰਦੇ ਜੋ ਜਾਂਦੇ ਹਨ। ਇੱਕ ਵੀ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਇੱਥੇ ਕੋਈ ਦੁਰਘਟਨਾ ਨਾ ਵਾਪਰੇ।
ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ
ਹਾਦਸਿਆਂ ਦਾ ਕਾਰਨ ਬਣੀ ਇਹ ਸੜਕ ਨੂੰ ਲੈ ਕੇ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਬੀਤੇ ਕੁਝ ਦਿਨਾਂ ਤੋਂ ਸੜਕ ਦੀ ਹਾਲਾਤ ਹੋਰ ਖਸਤਾ ਹੁੰਦੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕੲ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸੜਕ ਦੀ ਮੁਰੰਮਤ ਲਈ ਟੈਂਡਰ ਪਾਸ ਹੋ ਚੁੱਕਾ ਹੈ ਪਰ ਅੱਜੇ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ।