ETV Bharat / state

ਜਲੰਧਰ ’ਚ ਵਿਆਹ ਤੋਂ ਇੱਕ ਦਿਨ ਬਾਅਦ ਦੁਲਹਨ ਦੀ ਮੌਤ - ਜਲੰਧਰ ਦੇ ਮੁਹੱਲਾ ਇਸਲਾਮਗੰਜ

ਜਲੰਧਰ ਦੇ ਮੁਹੱਲਾ ਇਸਲਾਮਗੰਜ ਦੀ ਰਹਿਣ ਵਾਲੀ ਪਰਮਪਾਲ ਕੌਰ ਉਰਫ ਸਿਮਰਨ ਦਾ ਵਿਆਹ ਵਿਸ਼ਵਕਰਮਾ ਬਾਜ਼ਾਰ ਦੇ ਰਹਿਣ ਵਾਲੇ ਸੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਉਸਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

ਮ੍ਰਿਤਕ ਪਰਮਪਾਲ ਕੌਰ ਦੀ ਤਸਵੀਰ
ਮ੍ਰਿਤਕ ਪਰਮਪਾਲ ਕੌਰ ਦੀ ਤਸਵੀਰ
author img

By

Published : Apr 27, 2021, 10:32 PM IST

ਜਲੰਧਰ: ਹਲਕਾ ਕਰਤਾਪੁਰ ਦੇ ਵਿਸ਼ਵਕਰਮਾ ਮਾਰਕੀਟ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਜਲੰਧਰ ਦੇ ਮੁਹੱਲਾ ਇਸਲਾਮਗੰਜ ਦੀ ਰਹਿਣ ਵਾਲੀ ਪਰਮਪਾਲ ਕੌਰ ਉਰਫ ਸਿਮਰਨ ਦਾ ਵਿਆਹ ਵਿਸ਼ਵਕਰਮਾ ਬਾਜ਼ਾਰ ਦੇ ਰਹਿਣ ਵਾਲੇ ਸੁਰਪ੍ਰੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਉਸਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

ਮ੍ਰਿਤਕ ਪਰਮਪਾਲ ਕੌਰ
ਇਸ ਦੇ ਨਾਲ ਹੀ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਉਸਦੇ ਸਹੁਰਿਆਂ ਨੇ ਮਾਰਿਆ ਹੈ। ਜਾਣਕਾਰੀ ਅਨੁਸਾਰ ਡੋਲੀ ਐਤਵਾਰ ਨੂੰ ਹੀ ਸਹੁਰੇ ਘਰ ਗਈ। ਦੇਰ ਰਾਤ ਸਹੁਰਿਆਂ ਨੇ ਲੜਕੀ ਦੇ ਪਰਿਵਾਰ ਨੂੰ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਮਾਨਸਿਕ ਸਥਿਤੀ ਚੰਗੀ ਨਹੀਂ ਹੈ। ਉਸ ਤੋਂ ਬਾਅਦ ਉਸ ਨੂੰ ਸੋਮਵਾਰ ਸਵੇਰੇ ਉਸਦੀ ਮੌਤ ਦੀ ਜਾਣਕਾਰੀ ਮਿਲੀ।

ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਸਿਮਰਨ ਉਸ ਦੀ ਦਾਦੀ ਨੇ ਪਾਲੀ ਸੀ ਅਤੇ ਉਸ ਦਾ ਵਿਆਹ ਕੀਤਾ ਸੀ। ਲੜਕੀ ਵਾਲਿਆਂ ਨੇ ਦੱਸਿਆ ਕਿ ਰਾਤ ਵੇਲੇ ਲੜਕੇ ਵਾਲਿਆਂ ਦਾਜ ਦੀ ਮੰਗ ਕਾਰਨ ਲੜਕੀ ਨੂੰ ਘਰੋਂ ਬਾਹਰ ਕੱਢਿਆ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਲੈ ਗਏ, ਜਿਥੇ ਥੋੜ੍ਹੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਲੜਕੀ ਸਿਮਰਨ ਦੇ ਸਰੀਰ ‘ਤੇ ਕਿਸੇ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ, ਫਿਲਹਾਲ ਪੋਸਟ ਮਾਰਟਮ ਦੀ ਰਿਪੋਰਟ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਕਰੇਗੀ।

ਇਹ ਵੀ ਪੜ੍ਹੋ: ਰਾਮੋਜੀ ਰਾਓ ਗਰੁੱਪ ਵੱਲੋਂ ਬੱਚਿਆਂ ਲਈ ਵਿਸ਼ੇਸ਼ ਚੈਨਲ 'ਈਟੀਵੀ ਬਾਲ ਭਾਰਤ' ਲਾਂਚ

ETV Bharat Logo

Copyright © 2025 Ushodaya Enterprises Pvt. Ltd., All Rights Reserved.