ETV Bharat / state

ਕੁੜੀ ਵੱਲੋਂ ਨੰਬਰ ਬਲੌਕ ਕਰਨ 'ਤੇ ਮੁੰਡੇ ਨੇ ਕੀਤੀ ਖੁਦਕੁਸ਼ੀ - Boy commits suicide

ਜਲੰਧਰ ਦੇ ਮੋਮਬੱਤੀ ਕਾਰੋਬਾਰੀ ਦੇ ਮੁੰਡੇ ਵੱਲੋਂ ਕੁੜੀ ਕਰਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਖੁਦਕੁਸ਼ੀ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਮੁੰਡੇ ਨੂੰ ਬਲੌਕ ਕਰ ਦਿੱਤਾ ਸੀ ਜਿਸ ਤੋਂ ਦੁਖੀ ਹੋ ਕੇ ਮੁੰਡੇ ਨੇ ਖੁਦਕੁਸ਼ੀ ਕਰ ਲਈ।

ਕੁੜੀ ਵੱਲੋਂ ਨੰਬਰ ਬਲਾਕ ਕਰਨ 'ਤੇ ਮੁੰਡੇ ਨੇ ਕੀਤੀ ਖੁਦਕੁਸ਼ੀ

author img

By

Published : Jul 3, 2020, 11:01 AM IST

Updated : Jul 3, 2020, 11:21 AM IST

ਜਲੰਧਰ: ਮੋਮਬੱਤੀ ਕਾਰੋਬਾਰੀ ਦੇ ਮੁੰਡੇ ਵੱਲੋਂ ਕੁੜੀ ਵੱਲੋਂ ਬਲੌਕ ਕਰਨ ਕਰਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮੁੰਡਾ ਕੁੜੀ ਦੋਵੇਂ ਵਿਆਹੁਤਾ ਸਨ ਵਿਆਹ ਤੋਂ ਬਾਅਦ ਮੁੰਡਾ ਜਲੰਧਰ ਰਹਿ ਰਿਹਾ ਸੀ ਤੇ ਕੁੜੀ ਆਸਟ੍ਰੇਲਿਆ 'ਚ। ਖੁਦਕੁਸ਼ੀ ਦਾ ਕਾਰਨ ਕੁੜੀ ਵੱਲੋਂ ਮੁੰਡੇ ਦਾ ਨੰਬਰ ਬਲੌਕ ਕਰਨਾ ਸੀ।

ਕੁੜੀ ਵੱਲੋਂ ਨੰਬਰ ਬਲਾਕ ਕਰਨ 'ਤੇ ਮੁੰਡੇ ਨੇ ਕੀਤੀ ਖੁਦਕੁਸ਼ੀ

ਮ੍ਰਿਤਕ ਦੇ ਪਿਤਾ ਰਾਜੇਸ਼ ਮਹਿੰਦਰੂ ਨੇ ਦੱਸਿਆ ਕਿ ਮ੍ਰਿਤਕ ਦਾ ਨਾਂਅ ਸਲੀਲ ਹੈ ਤੇ ਉਸ ਦਾ 8 ਮਹੀਨੇ ਪਹਿਲਾਂ ਸੰਤ ਨਗਰ ਦੀ ਕੁੜੀ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਕੁੜੀ ਆਸਟ੍ਰੇਲੀਆ ਚੱਲੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇ ਵਿਆਹ ਬਾਰੇ ਕੁੜੀ ਦੇ ਪਿਓ ਨੂੰ ਪਤਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਕੁੜੀ ਦੇ ਪਿਓ ਨੂੰ ਦੋਹਾਂ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਕੁੜੀ ਦੇ ਪਿਓ ਨੇ ਜ਼ਬਰਦਸਤੀ ਉਸ ਤੋਂ ਸਲੀਲ ਦਾ ਨੰਬਰ ਬਲੌਕ ਕਰਵਾ ਦਿੱਤਾ। ਇਸ ਦੇ ਨਾਲ ਹੀ ਸਲੀਲ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਹੀ ਸਲੀਲ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਨੂੰ ਉਸ ਦੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਦੇਰ ਰਾਤ ਮਿਲੀ।

ਪੁਲਿਸ ਅਧਿਕਾਰੀ ਭਗਤਵੀਰ ਸਿੰਘ ਨੇ ਦੱਸਿਆ ਕਿ ਸਲੀਲ ਦੇ ਪਿਤਾ ਰਾਜੇਸ਼ ਮਹਿੰਦਰੂ ਦਾ ਬਿਆਨ ਲੈ ਲਿਆ ਹੈ। ਉਨ੍ਹਾਂ ਦੇ ਬਿਆਨ ਮੁਤਾਬਕ ਉਨ੍ਹਾਂ ਦੇ ਪੁੱਤਰ ਸਲੀਲ ਤੇ ਕੁੜੀ ਨੇ ਅੱਠ ਮਹੀਨੇ ਪਹਿਲਾਂ ਕਸਬਾ ਨਕੋਦਰ ਦੇ ਇੱਕ ਗੁਰਦੁਆਰੇ ਵਿੱਚ ਵਿਆਹ ਕੀਤਾ ਸੀ ਤੇ ਕੁੜੀ ਨਵੰਬਰ ਵਿੱਚ ਆਸਟ੍ਰੇਲਿਆ ਚੱਲੀ ਗਈ ਸੀ। ਪੁਲਿਸ ਨੇ ਮੁੰਡੇ ਦੇ ਪਿਓ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦਿੱਲੀ 'ਚ ਬਦਮਾਸ਼ਾਂ ਨੇ ASI ਦੇ ਪੁੱਤਰ ਦਾ ਕੀਤਾ ਕਤਲ, ਮੁਲਜ਼ਮ ਮੌਕੇ ਤੋਂ ਫ਼ਰਾਰ

Last Updated : Jul 3, 2020, 11:21 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.