ਜਲੰਧਰ: ਜਲੰਧਰ ਦੇ ਰਾਸ਼ਟਰੀ ਅੰਧ ਵਿਦਿਆਲੇ ਵਿਚ ਰਹਿ ਰਹੇ ਇਹ ਬੱਚੇ ਹਾਲਾਂਕਿ ਦੁਨੀਆ ਨੂੰ ਆਮ ਲੋਕਾਂ ਦੀ ਤਰ੍ਹਾਂ ਦੇਖ ਨਹੀਂ ਸਕਦੇ ਪਰ ਪੜ੍ਹਾਈ, ਖੇਡ ਅਤੇ ਸੰਗੀਤ ਵਿੱਚ ਇਹ ਆਮ ਲੋਕਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਜਲੰਧਰ ਦੇ ਇਸ ਸਕੂਲ ਵਿੱਚ ਕਰੀਬ 25 ਬੱਚੇ ਹਨ ਜੋ ਛੋਟੀ ਉਮਰ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਕਰਦੇ ਲਈ ਇੱਥੇ ਰਹਿ ਰਹੇ ਹਨ।
ਸਕੂਲ ਵੱਲੋਂ ਉਨ੍ਹਾਂ ਬੱਚਿਆਂ ਲਈ ਪੜ੍ਹਾਈ ਦੇ ਨਾਲ-ਨਾਲ ਸੁਵਿਧਾਵਾਂ ਦਾ ਵੀ ਪੂਰਾ ਇੰਤਜ਼ਾਮ: ਇੱਥੇ ਪੜ੍ਹਨ ਵਾਲੇ ਇਹ ਬੱਚੇ ਉਸ ਪੜ੍ਹਾਈ ਨੂੰ ਬਾਖ਼ੂਬੀ ਕਰਦੇ ਨੇ ਜੋ ਨੇਤਰਹੀਣ ਬੱਚਿਆਂ ਨੂ ਕਰਵਾਈ ਜਾਂਦੀ ਹੈ। ਇਨ੍ਹਾਂ ਬੱਚਿਆਂ ਲਈ ਆਮ ਬੱਚਿਆਂ ਤੋਂ ਅਲੱਗ ਕਿਤਾਬਾਂ ਹਨ, ਜਿਨ੍ਹਾਂ ਵਿੱਚ ਇਹ ਅੱਖਰ ਨੂੰ ਦੇਖ ਕੇ ਪਛਾਨਣ ਦੀ ਜਗ੍ਹਾ ਉਸ ਤੇ ਉਂਗਲੀ ਰੱਖ ਉਸ ਨੂੰ ਮਹਿਸੂਸ ਕਰਕੇ ਪਛਾਣਦੇ ਹੋਏ ਕਿਤਾਬ ਨੂੰ ਪੜ੍ਹਦੇ ਹਨ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਵਿੱਚ ਆਮ ਬੱਚਿਆਂ ਵਾਂਗ ਹੀ ਵਿਸ਼ੇ ਹਨ। ਫਿਰ ਉਹ ਚਾਹੇ ਇੰਗਲਿਸ਼, ਹਿੰਦੀ, ਪੰਜਾਬੀ ਯਾ ਮੈਥ ਦੀ ਗੱਲ ਹੋਵੇ।
ਸਕੂਲ ਵਿਚ ਪੰਜਾਬ ਤੋਂ ਇਲਾਵਾ ਯੂਪੀ, ਹਿਮਾਚਲ, ਹਰਿਆਣਾ, ਬਿਹਾਰ ਦੇ ਬੱਚੇ ਵੀ ਕਰਦੇ ਨੇ ਪੜ੍ਹਾਈ: ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਮੁਤਾਬਿਕ ਉਨ੍ਹਾਂ ਦੇ ਕਈ ਸਾਥੀ ਅਲੱਗ-ਅਲੱਗ ਸੂਬਿਆਂ ਤੋਂ ਆ ਕੇ ਇੱਥੇ ਪੜ੍ਹਾਈ ਕਰ ਰਹੇ ਹਨ। ਜਿਨ੍ਹਾਂ ਵਿੱਚ ਯੂਪੀ, ਹਰਿਆਣਾ, ਬਿਹਾਰ, ਹਿਮਾਚਲ ਪ੍ਰਦੇਸ਼ ਸ਼ਾਮਿਲ ਹੈ। ਇੱਥੇ ਬਿਹਾਰ ਤੋਂ ਆ ਕੇ ਪੜ੍ਹਾਈ ਕਰਨ ਵਾਲੇ ਇਕ ਬੱਚੇ ਆਯੂਸ਼ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ ਭੈਣ ਭਰਾ ਪੰਜਾਬ ਹਨ ਪਰ ਉਹ ਖ਼ੁਦ ਨੇਤਰਹੀਣ ਹੋਣ ਕਰਕੇ ਇਥੇ ਪੜ੍ਹਾਈ ਕਰਨ ਆਇਆ ਹੈ। ਉਸ ਦੇ ਮੁਤਾਬਿਕ ਇਸ ਸਕੂਲ ਵਿੱਚ ਖਾਣ-ਪੀਣ ਖੇਡਣ ਪੜ੍ਹਾਈ ਕਰਨ ਤੱਕ ਹਰ ਸੁਵਿਧਾ ਮੌਜੂਦ ਹੈ। ਆਯੂਸ਼ ਦਾ ਕਹਿਣਾ ਹੈ ਕਿ ਸਕੂਲ ਦੇ ਅੰਦਰ ਅਲੱਗ-ਅਲੱਗ ਸੂਬੇ ਤੋਂ ਆਏ ਅਲੱਗ-ਅਲੱਗ ਧਰਮ ਦੇ ਬੱਚੇ ਇਕੱਠੇ ਮਿਲਜੁਲ ਕੇ ਰਹਿੰਦੇ ਹਨ ਅਤੇ ਇਕੱਠੇ ਖਾਣੇ ਪੀਣੇ ਤੋਂ ਲੈ ਕੇ ਪੜ੍ਹਾਈ ਤੱਕ ਕਰਦੇ ਹਨ। ਆਯੁਸ਼ ਮੁਤਾਬਿਕ ਉਹ ਇੱਥੇ ਕਾਫੀ ਖੁਸ਼ ਹੈ ਅਤੇ ਜਦੋਂ ਉਹਦਾ ਦਿਲ ਕਰਦਾ ਹੈ ਉਹ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਬਿਹਾਰ ਵੀ ਜਾ ਕੇ ਆ ਜਾਂਦਾ ਹੈ।
ਸਕੂਲ ਵਿੱਚ ਪੜ੍ਹਨ ਵਾਲਾ ਇਕ ਬੱਚਾ ਖੇਡ ਚੁੱਕਿਆ ਕੌਮਨ ਵੈਲਥ ਖੇਡਾਂ ਅਤੇ ਜਿੱਤ ਚੁੱਕਿਆ ਸਿਲਵਰ ਮੈਡਲ: ਇਸੇ ਸਕੂਲ ਵਿੱਚ ਪੜ੍ਹਨ ਵਾਲਾ ਇਕ ਨੇਤਰਹੀਨ ਬੱਚਾ ਮੋਹਿਤ ਜੋ ਇਸ ਵੇਲੇ ਖੁਦ ਵੀ ਪੜ੍ਹਾਈ ਕਰ ਰਿਹਾ ਹੈ। ਅੱਜ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡ ਦੀ ਟ੍ਰੇਨਿੰਗ ਵੀ ਦੇ ਰਿਹਾ ਹੈ। ਮੋਹਿਤ ਦੇ ਮੁਤਾਬਿਕ ਉਹ 2019 ਵਿੱਚ ਕਾਮਨਵੈਲਥ ਖੇਡਾਂ ਅੰਦਰ ਨੇਤਰਹੀਣ ਬੱਚਿਆਂ ਦੀ ਕੈਟਾਗਰੀ ਵਿੱਚ ਜੁਡੋ ਗੇਮ ਭਾਰਤ ਵਿੱਚ ਸਿਲਵਰ ਮੈਡਲ ਜਿੱਤ ਚੁੱਕਿਆ ਹੈ। ਇਹੀ ਨਹੀਂ ਇਸ ਤੋਂ ਇਲਾਵਾ ਵੀ ਉਸ ਦੇ ਕੋਲ ਅਜਿਹੇ ਬਹੁਤ ਸਾਰੇ ਮੈਡਲ ਨੇ ਜੋ ਉਹਨੇ ਵੱਖ-ਵੱਖ ਟੂਰਨਾਮੈਂਟਾਂ ਵਿੱਚ ਜਿੱਤੇ ਗਏ ਹਨ।
ਸਕੂਲ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਸੰਗੀਤ: ਜਿੱਥੇ ਇੱਕ ਪਾਸੇ ਸਕੂਲ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਲਈ ਪੂਰੇ ਇੰਤਜ਼ਾਮ ਹਨ ਪਰ ਦੂਸਰੇ ਪਾਸੇ ਬੱਚਿਆਂ ਦੇ ਸੰਗੀਤ ਸਿੱਖਣ ਲਈ ਵੀ ਇੱਥੇ ਅਲੱਗ ਤੋਂ ਸਹੂਲੀਅਤ ਮੁਹੱਈਆ ਕਰਵਾਈ ਗਈ ਹੈ। ਸੰਗੀਤ ਦੀ ਕਲਾਸ ਦੇ ਸਮੇਂ ਇਹ ਬੱਚੇ ਕਲਾਸ ਰੂਮ ਵਿਚ ਪਹੁੰਚ ਗਏ ਸੰਗੀਤ ਦੀ ਸਿੱਖਿਆ ਹਾਸਿਲ ਕਰਦੇ ਹਨ। ਬੱਚੇ ਨਾ ਸਿਰਫ਼ ਸ਼ਬਦ ਗਾਇਨ ਬਲਕਿ ਹਾਰਮੋਨੀਅਮ ਤੇ ਤਬਲਾ ਤੱਕ ਵੀ ਖ਼ੁਦ ਵਜਾਉਂਦੇ ਹਨ।
ਇਹ ਵੀ ਪੜ੍ਹੋ: ਬਾਹਰਲੇ ਸੂਬਿਆਂ ਤੋਂ ਡਿਗਰੀਆਂ ਲੈਣ ਵਾਲਿਆਂ ਨੂੰ ਮਾਨ ਸਰਕਾਰ ਦਾ ਵੱਡਾ ਝਟਕਾ