ਜਲੰਧਰ: ਪੰਜਾਬ 'ਚ ਬਿਜਲੀ ਸੰਕਟ ਕਾਰਨ ਹਹਾਕਾਰ ਮੱਚੀ ਹੋਈ ਹੈ, ਸ਼ੁੱਕਰਵਾਰ ਨੂੰ ਜਲੰਧਰ 'ਚ ਬੀਜੇਪੀ ਵੱਲੋਂ ਰੋਜ਼ ਦੇ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਵਿਰੋਧ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਹੱਥਾਂ ਵਿੱਚ ਪੱਖੀਆਂ ਫੜਕੇ ਪੰਜਾਬ ਸਰਕਾਰ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ ਗਈ।
ਇਕ ਪਾਸੇ ਜਿੱਥੇ ਝੋਨੇ ਦੀ ਬਿਜਾਈ ਦੇ ਲਈ ਬਿਜਲੀ ਨਹੀਂ ਮਿਲ ਰਹੀ, ਉੱਥੇ ਪੰਜਾਬ ਵਿੱਚ ਉਦਯੋਗ ਵੀ ਦੂਜੇ ਰਾਜਾਂ ਵਿੱਚ ਜਾਣ ਦਾ ਮਨ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਨੂੰ ਪੰਜਾਬ ਸਰਕਾਰ ਨੇ ਹਾਲੇ ਤੱਕ ਬਕਾਏ ਪੈਸੇ ਨਹੀਂ ਦਿੱਤੇ ਹਨ। ਹਾਲਾਤ ਇਹ ਹਨ, ਕਿ ਬਿਜਲੀ ਦੀ ਦੁਪਹਿਰ ਤੱਕ ਵੀ ਸਪਲਾਈ ਸਹੀ ਢੰਗ ਨਹੀਂ ਹੋ ਪਾ ਰਹੀ, ਮਨੋਰੰਜਨ ਕਾਲੀਆ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਤਿੰਨ ਸੌ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਨਾਲ ਹੀ ਇਹ ਵੀ ਕਿਹਾ ਸੀ, ਕਿ ਤਿੰਨ ਸੌ ਇੱਕ ਹੋਈ ਤਾਂ ਪੂਰਾ ਬਿਜਲੀ ਦਾ ਬਿੱਲ ਦੇਣਾ ਪਵੇਗਾ। ਉਨ੍ਹਾਂ ਕਿਹਾ, ਕਿ ਇਹ ਸਿਰਫ਼ ਇੱਕ ਚੁਣਾਵੀ ਸਟੰਟ ਹੈ, ਜਿਸ ਨਾਲ ਲੋਕਾਂ ਨੂੰ ਧੋਖਾ ਦਿੱਤਾ ਜਾਂ ਰਿਹਾ ਹੈ।
ਇਹ ਵੀ ਪੜ੍ਹੋ:-ਕੈਪਟਨ ਨੂੰ ਸਲਾਹ ਦੇਣ ਵਾਲੇ ਸਿੱਧੂ ਨੇ ਖੁਦ ਨਹੀਂ ਭਰਿਆ ਬਿਜਲੀ ਬਿੱਲ