ETV Bharat / state

ਡਾ. ਰਾਜ ਕੁਮਾਰ ਵੇਰਕਾ ਦਾ ਤਿੱਖਾ ਬਿਆਨ, ਜਲੰਧਰ ਚੋਣਾਂ ਵਿੱਚ ਆਪ ਦੀ ਹਾਲਤ ਹੋਵੇਗੀ ਸੰਗਰੂਰ ਵਰਗੀ - ਭਾਰਤੀ ਜਨਤਾ ਪਾਰਟੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਲੰਧਰ 'ਚ 'ਆਪ' ਦੀ ਹਾਲਤ ਸੰਗਰੂਰ ਵਰਗੀ ਹੋਵੇਗੀ ਅਤੇ ਭਾਜਪਾ ਕਿਲ੍ਹਾ ਫਤਿਹ ਕਰੇਗੀ।

BJP leader Raj Kumar Verka's statement regarding the Jalandhar elections
ਡਾ. ਰਾਜ ਕੁਮਾਰ ਵੇਰਕਾ ਦਾ ਤਿੱਖਾ ਬਿਆਨ, ਜਲੰਧਰ ਚੋਣਾਂ ਵਿੱਚ ਆਪ ਦੀ ਹਾਲਤ ਹੋਵੇਗੀ ਸੰਗਰੂਰ ਵਰਗੀ
author img

By

Published : Apr 20, 2023, 10:09 PM IST

ਡਾ. ਰਾਜ ਕੁਮਾਰ ਵੇਰਕਾ ਦਾ ਤਿੱਖਾ ਬਿਆਨ, ਜਲੰਧਰ ਚੋਣਾਂ ਵਿੱਚ ਆਪ ਦੀ ਹਾਲਤ ਹੋਵੇਗੀ ਸੰਗਰੂਰ ਵਰਗੀ

ਜਲੰਧਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ ਨੇ ਭਾਜਪਾ ਦੇ ਚੋਣ ਦਫ਼ਤਰ ਲਾਜਪਤ ਨਗਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਸੰਗਰੂਰ ਲੋਕ ਸਭਾ ਚੋਣ ਵਿੱਚ ਜੋ ਹੋਈ ਸੀ ਉਹੀ ਹਾਲ ਜਲੰਧਰ ਦੀ ਇਸ ਲੋਕ ਸਭਾ ਚੋਣ ਵਿੱਚ ਹੋਵੇਗੀ। ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 92 ਵਿਧਾਇਕ ਹਨ, ਪਰ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਵਾਲੀ ਸੰਗਰੂਰ ਲੋਕ ਸਭਾ ਸੀਟ ਹਾਰ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਾਰਟੀ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਆਮ ਆਦਮੀ ਪਾਰਟੀ ਨੂੰ ਜਲੰਧਰ ਵਿੱਚ ਚੋਣ ਲੜਨ ਲਈ ਵੀ ਕੋਈ ਚਿਹਰਾ ਨਹੀਂ ਲੱਭਾ ਜਿਸ ਦੇ ਚਲਦੇ ਉਨ੍ਹਾਂ ਦੇ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਘੋਸ਼ਿਤ ਕੀਤਾ ਗਿਆ । ਆਮ ਆਦਮੀ ਪਾਰਟੀ ਨੂੰ ਕਿਉਂ ਇੱਕ ਕਾਂਗਰਸੀ ਨੂੰ ਆਪਣਾ ਉਮੀਦਵਾਰ ਬਣਾਉਣਾ ਪਿਆ ਅਤੇ ਉਹ ਵੀ ਚੋਣ ਹਾਰਿਆ ਹੋਇਆ ?

ਉਨ੍ਹਾਂ ਵਲੋਂ ਕਿਹਾ ਗਿਆ ਕਿ ਜਲੰਧਰ ਦੀ ਜਨਤਾ ਸਭ ਕੁਝ ਦੇਖ ਅਤੇ ਸਮਝ ਰਹੀ ਹੈ। ਭਾਜਪਾ ਨਿਸ਼ਚਿਤ ਤੌਰ 'ਤੇ ਜ਼ਮੀਨੀ ਪੱਧਰ 'ਤੇ ਬਹੁਤ ਮਜ਼ਬੂਤ ਹੈ ਅਤੇ ਪਾਰਟੀ ਇਹ ਚੋਣ ਬਹੁਤ ਹੀ ਮਜ਼ਬੂਤ ਰਣਨੀਤੀ ਨਾਲ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਇਸ ਚੋਣ ਵਿਚ ਜਨਤਾ ਦੇ ਸਮਰਥਨ ਨਾਲ ਭਾਰੀ ਬਹੁਮਤ ਹਾਸਿਲ ਕਰ ਜਿੱਤ ਪ੍ਰਾਪਤ ਕਰਨਗੇ ਅਤੇ ਹੋਰ ਰਾਜਨੀਤਿਕ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਨੂੰ ਇਕ ਕਰਾਰਾ ਜਵਾਬ ਦਿੱਤਾ ਇਸ ਵਿੱਚ ਜਾਵੇਗਾ

ਇਹ ਵੀ ਪੜ੍ਹੋ : ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤੀ ਪੰਜਾਬ ਸਰਕਾਰ ਦੀ ਸ਼ਲਾਘਾ, ਕਿਹਾ- ਸਰਕਾਰ ਨੇ ਟੋਲ ਪਲਾਜ਼ੇ ਬੰਦ ਕਰਵਾ ਕੇ ਆਮ ਲੋਕਾਂ ਦੀ ਰੋਕੀ ਲੁੱਟ

ਉਧਰ ਦੂਸਰੇ ਪਾਸੇ ਸਭ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ-ਆਪਣੇ ਪੱਧਰ ਤੇ ਰਾਜਨੀਤਕ ਦਾਅ-ਪੇਚ ਵਰਤੇ ਜਾ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ 10 ਮਈ ਨੂੰ ਜਲੰਧਰ ਵਾਸੀ ਕਿਸੇ ਰਾਜਨੀਤਕ ਪਾਰਟੀ ਦੇ ਉਮੀਦਵਾਰ ਨੂੰ ਜੇਤੂ ਬਣ ਆਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.