ETV Bharat / state

ਆਟੋ ਡਰਾਈਵਰਾਂ ਨੇ ਸਰਕਾਰ ਤੋਂ ਮੰਗੀ 4 ਸਵਾਰੀਆਂ ਬਿਠਾਉਣ ਦੀ ਇਜਾਜ਼ਤ - ਆਟੋ ਡਰਾਈਵਰਾਂ

ਪੰਜਾਬ ਸਰਕਾਰ ਨੇ ਤਾਲਾਬੰਦੀ ਵਿੱਚ ਢਿੱਲ ਤੋਂ ਬਾਅਦ ਤਕਰੀਬਨ ਸਾਰੀਆਂ ਦੁਕਾਨਾਂ ਤੇ ਅਦਾਰੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਆਟੋ ਚਾਲਕਾਂ ਕੋਲ ਕਾਰੋਬਾਰ ਦਾ ਸਾਧਨ ਹੁੰਦਿਆਂ ਹੋਇਆਂ ਵੀ ਉਹ ਦਾਨੀ ਸੱਜਣਾਂ ਵੱਲੋਂ ਦਿੱਤੇ ਰਾਸ਼ਨ ਨਾਲ ਗੁਜ਼ਾਰਾ ਕਰ ਰਹੇ ਹਨ।

ਆਟੋ ਡਰਾਈਵਰਾਂ ਨੇ ਸਰਕਾਰ ਤੋਂ ਮੰਗੀ 4 ਸਵਾਰੀਆਂ ਬਿਠਾਉਣ ਦੀ ਇਜਾਜ਼ਤ

author img

By

Published : Jun 7, 2020, 2:06 PM IST

ਜਲੰਧਰ: ਪੰਜਾਬ ਸਰਕਾਰ ਨੇ ਤਾਲਾਬੰਦੀ ਵਿੱਚ ਢਿੱਲ ਤੋਂ ਬਾਅਦ ਤਕਰੀਬਨ ਸਾਰੀਆਂ ਦੁਕਾਨਾਂ ਤੇ ਅਦਾਰੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਅੱਜ ਕਈ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਕਾਰੋਬਾਰ ਦਾ ਸਾਧਨ ਹੁੰਦਿਆਂ ਹੋਇਆਂ ਵੀ ਆਟੋ ਚਾਲਕ ਦਾਨੀ ਸੱਜਣਾਂ ਵੱਲੋਂ ਦਿੱਤੇ ਰਾਸ਼ਨ ਨਾਲ ਗੁਜ਼ਾਰਾ ਕਰ ਰਹੇ ਹਨ। ਅਜਿਹਾ ਹੀ ਹਾਲ ਜਲੰਧਰ ਦੇ ਆਟੋ ਡਰਾਈਵਰਾਂ ਤੇ ਆਟੋ ਮਾਲਕਾਂ ਦਾ ਹੈ।

ਆਟੋ ਡਰਾਈਵਰਾਂ ਨੇ ਸਰਕਾਰ ਤੋਂ ਮੰਗੀ 4 ਸਵਾਰੀਆਂ ਬਿਠਾਉਣ ਦੀ ਇਜਾਜ਼ਤ

ਜਲੰਧਰ ਵਿੱਚ ਆਟੋ ਦਾ ਕਾਰੋਬਾਰ ਇੱਕ ਅਜਿਹਾ ਕਾਰੋਬਾਰ ਹੈ ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਚੱਲਦੀ ਹੈ। ਪਰ ਪਿਛਲੇ ਦੋ ਮਹੀਨਿਆਂ ਤੋਂ ਲੱਗੇ ਕਰਫਿਊ ਕਾਰਨ ਇਹ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਇਨ੍ਹਾਂ ਦੀ ਕਮਾਈ ਦਾ ਸਾਧਨ ਵੀ ਘਰ ਦੇ ਬਾਹਰ ਖੜ੍ਹਾ ਹੈ ਪਰ ਇਹ ਉਨ੍ਹਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਜਲੰਧਰ ਵਿੱਚ ਸਵਾਰੀਆਂ ਢੋਣ ਤੋਂ ਇਲਾਵਾ ਇਹ ਆਟੋ ਵਾਲੇ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਦਾ ਕੰਮ ਵੀ ਕਰਦੇ ਹਨ। ਪਰ ਸਕੂਲ ਅਤੇ ਕਾਲਜਾਂ ਦੇ ਬੰਦ ਹੋਣ ਕਰਕੇ ਇਨ੍ਹਾਂ ਦਾ ਕਮਾਈ ਦਾ ਜ਼ਰੀਆ ਵੀ ਬੰਦ ਹੋ ਚੁੱਕਿਆ ਹੈ।

ਆਟੋ ਚਾਲਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਡੇਢ ਮਹੀਨਾ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਜਿਸ ਕਰਕੇ ਉਨ੍ਹਾਂ ਕੋਲ ਕਮਾਈ ਦਾ ਕੋਈ ਵੀ ਹੋਰ ਜ਼ਰੀਆ ਨਹੀਂ ਸੀ। ਪਰ ਹੁਣ ਜਦੋਂ ਕਰਫਿਊ ਤੋਂ ਬਾਅਦ ਪੰਜਾਬ ਵਿੱਚ ਤਾਲਾਬੰਦੀ ਕੀਤੀ ਗਈ ਹੈ ਤਾਂ ਉਨ੍ਹਾਂ ਨੂੰ ਘਰੋਂ ਨਿਕਲ ਕੇ ਆਟੋ 'ਤੇ ਸਵਾਰੀਆਂ ਢੋਣ ਦੀ ਇਜ਼ਾਜਤ ਮਿਲੀ ਹੈ। ਪਰ ਇਸ ਵਿੱਚ ਵੀ ਇਨ੍ਹਾਂ ਦੀ ਪ੍ਰੇਸ਼ਾਨੀ ਇਹ ਹੈ ਕਿ ਇਹ ਆਪਣੇ ਆਟੋ ਵਿੱਚ ਦੋ ਤੋਂ ਜ਼ਿਆਦਾ ਸਵਾਰੀਆਂ ਨਹੀਂ ਬਿਠਾ ਸਕਦੇ।

ਇਨ੍ਹਾਂ ਹਾਲਾਤਾਂ ਕਾਰਨ ਆਟੋ ਚਾਲਕ ਆਪਣੇ ਕਮਰਿਆਂ ਦਾ ਕਿਰਾਇਆ ਵੀ ਨਹੀਂ ਦੇ ਪਾ ਰਹੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਭੁੱਖੇ ਢਿੱਡ ਸਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲੋਂ ਦਿੱਲੀ ਦੀ ਸਰਕਾਰ ਚੰਗੀ ਹੈ ਜੋ ਆਟੋ ਚਾਲਕਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦੇ ਰਹੀ ਹੈ। ਆਟੋ ਚਾਲਕਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਪਣੇ ਆਟੋ ਵਿਚ 2 ਦੀ ਥਾਂ 4 ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦੀ ਕਮਾਈ ਵਿੱਚ ਕੁਝ ਵਾਧਾ ਹੋ ਸਕਣ।

ਇਨ੍ਹਾਂ ਹਾਲਾਤਾਂ ਵਿੱਚ ਜਿੱਥੇ ਇਹ ਲੋਕ ਬੇਹੱਦ ਗੰਭੀਰ ਸਥਿਤੀ ਤੋਂ ਗੁਜਰ ਰਹੇ ਹਨ ਉਥੇ ਹੁਣ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਆਟੋ ਚਾਲਕਾਂ ਦੀ ਮਦਦ ਕਰਨ ਤਾਂ ਕਿ ਇਨ੍ਹਾਂ ਨੂੰ ਆਪਣੇ ਘਰਾਂ ਵਿੱਚ ਰਾਸ਼ਨ ਪਾਉਣ ਲਈ ਆਪਣੇ ਘਰ ਦਾ ਸਾਮਾਨ ਨਾ ਵੇਚਣਾ ਪਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.