ਜਲੰਧਰ: ਸ਼ਹਿਰ 'ਚ ਰਾਮਾ ਮੰਡੀ ਦੇ ਦਸਮੇਸ਼ ਨਗਰ ਦੇ ਏਐੱਸਆਈ ਨੇ ਸਵੇਰੇ ਪੰਜ ਵਜੇ ਗੋਲੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ।
ਦੱਸ ਦਈਏ, ਮ੍ਰਿਤਕਾਂ ਦੀ ਪਛਾਣ ਏਐਸਆਈ ਗੁਰਪਾਲ ਸਿੰਘ ਤੇ ਪਤਨੀ ਵੰਦਨਾ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ ਲਗਭਗ 40-48 ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੇ ਦੋ ਬੱਚੇ ਹਨ ਜਿਨ੍ਹਾਂ 'ਚ ਲੜਕੇ ਦੀ ਉਮਰ 19 ਸਾਲ ਤੇ 17 ਸਾਲ ਦੀ ਲੜਕੀ ਹੈ। ਅਜੇ ਤੱਕ ਕਤਲ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ ਹੈ।
ਇਸ ਸਬੰਧੀ ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਤੀ-ਪਤਨੀ ਵਿਚਕਾਰ ਅਣਬਣ ਚੱਲ ਰਹੀ ਸੀ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁੱਜ ਕੇ ਦੋਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਬਖਸ਼ ਸਿੰਘ ਪੀਏਪੀ ਵਿੱਚ 75ਵੀਂ ਬਟਾਲੀਅਨ ਵਿੱਚ ਤਾਇਨਾਤ ਸੀ।